COVID-19: ਕਰਮਚਾਰੀਆਂ ਵਾਸਤੇ ਜਾਣਕਾਰੀ

ਤੁਹਾਡੇ ਕੰਮ ਵਾਲੀ ਥਾਂ 'ਤੇ COVID-19 ਅਤੇ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਬਾਰੇ ਆਮ ਪੁੱਛੇ ਜਾਂਦੇ ਸਵਾਲ।

Shape

ਪ੍ਰਕਾਸ਼ਨ ਦੇ ਸਮੇਂ ਇਹ ਜਾਣਕਾਰੀ ਸਹੀ ਹੈ।

COVID-19 ਬਾਰੇ ਤਾਜ਼ਾ ਜਾਣਕਾਰੀ ਲਈ coronavirus.vic.gov.au ਉੱਤੇ ਵੀ ਜਾਓ।

ਆਪਣੇ ਉਦਯੋਗ ਵਾਸਤੇ ਵਿਸ਼ੇਸ਼ ਜਾਣਕਾਰੀ ਅਤੇ ਲੋੜਾਂ ਬਾਰੇ ਆਪਣੇ ਰੁਜ਼ਗਾਰਦਾਾਤੇ ਨਾਲ ਗੱਲ ਕਰੋ।

coronavirus.vic.gov.au

COVID-19 ਖਤਰਿਆਂ ਤੋਂ ਤੁਹਾਡੀ ਰੱਖਿਆ ਕਰਨ ਲਈ ਤੁਹਾਡੇ ਰੁਜ਼ਗਾਰਦਾਾਤੇ ਨੂੰ ਕੀ ਕਰਨ ਦੀ ਲੋੜ ਹੈ

ਵਿਕਟੋਰੀਆ ਦੇ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ ਦੇ ਅਧੀਨ, ਤੁਹਾਡੇ ਰੁਜ਼ਗਾਰਦਾਤੇ ਲਈ ਲਾਜ਼ਮੀ ਹੈ ਕਿ ਉਹ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਇੱਕ ਅਜਿਹਾ ਕੰਮਕਾਜ਼ੀ ਵਾਤਾਵਰਣ ਪ੍ਰਦਾਨ ਕਰਵਾਉਣ ਅਤੇ ਬਣਾਏ ਰੱਖਣ ਜੋ ਸੁਰੱਖਿਅਤ ਹੋਵੇ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਖਤਰੇ ਪੇਸ਼ ਨਾ ਕਰਦਾ ਹੋਵੇ। ਇਸ ਵਿੱਚ ਕੰਮ ਉੱਤੇ COVID-19 ਦੇ ਸੰਪਰਕ ਵਿੱਚ ਆਉਣ ਵਾਲੇ ਖਤਰਿਆਂ ਨੂੰ ਰੋਕਣ ਲਈ ਕਾਰਵਾਈਆਂ ਸ਼ਾਮਲ ਹਨ।

ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ ਤੇ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕੀ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਕਰਮਚਾਰੀਆਂ ਜਾਂ ਦੂਸਰੇ ਲੋਕਾਂ ਦੀ ਸਿਹਤ ਨੂੰ COVID-19 ਨਾਲ ਜੁੜਿਆ ਖਤਰਾ ਹੈ। ਉਹਨਾਂ ਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਹੈ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ:

  • ਇਹਨਾਂ ਖਤਰਿਆਂ ਨੂੰ ਖਤਮ ਕਰਨ ਜਾਂ ਘਟਾਉਣ ਲਈ ਉਚਿਤ ਨਿਯੰਤਰਣ ਉਪਾਵਾਂ ਦੀ ਵਰਤੋਂ ਕਰਨਾ
  • ਖਤਰਿਆਂ ਦੀ ਪਛਾਣ ਕਰਨ ਅਤੇ ਇਹ ਫੈਸਲਾ ਕਰਨ ਕਿ ਉਹਨਾਂ ਨੂੰ ਕਿਵੇਂ ਕਾਬੂ ਕਰਨਾ ਹੈ, ਵਰਗੇ ਕੰਮ ਕਰਦੇ ਸਮੇਂ, ਕਰਮਚਾਰੀਆਂ ਅਤੇ ਸਿਹਤ ਅਤੇ ਸੁਰੱਖਿਆ ਨੁਮਾਇੰਦਿਆਂ (HSRs), ਜੇ ਕੋਈ ਹੋਣ ਤਾਂ, ਦੇ ਨਾਲ ਸਲਾਹ-ਮਸ਼ਵਰਾ ਕਰਨਾ
  • ਕਰਮਚਾਰੀਆਂ ਨੂੰ ਆਪਣੇ ਕੰਮ ਸੁਰੱਖਿਅਤ ਤਰੀਕੇ ਨਾਲ ਕਰਨ ਦੇ ਯੋਗ ਬਣਾਉਣ ਲਈ ਲੋੜੀਂਦੀ ਜਾਣਕਾਰੀ, ਹਿਦਾਇਤ, ਸਿਖਲਾਈ ਜਾਂ ਨਿਗਰਾਨੀ ਪ੍ਰਦਾਨ ਕਰਨੀ ਚਾਹੀਦੀ ਹੈ
  • ਕਰਮਚਾਰੀਆਂ ਨੂੰ ਉਚਿਤ ਭਾਸ਼ਾਵਾਂ ਵਿੱਚ, ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਪ੍ਰਦਾਨ ਕਰਨਾ।

ਤੁਹਾਡੇ ਰੁਜ਼ਗਾਰਦਾਤਾ ਲਈ ਵੀ COVID-19 ਬਾਰੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਉਦਾਹਰਨ ਲਈ, ਵਿਕਟੋਰੀਆ ਦੇ ਸਿਹਤ ਮੰਤਰੀ ਦੇ ਮਹਾਂਮਾਰੀ ਆਦੇਸ਼।

ਤੁਹਾਡੇ ਰੁਜ਼ਗਾਰਦਾਾਤੇ ਨੂੰ COVID-19 ਬਾਰੇ ਸਰਕਾਰੀ ਨਿਰਦੇਸ਼ਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਉਦਾਹਰਣ ਵਜੋਂ, ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਤੋਂ ਮਿਲੇ ਨਿਰਦੇਸ਼

COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਦਾ ਪ੍ਰਬੰਧ ਕਰਨ ਲਈ ਤੁਹਾਡਾ ਰੁਜ਼ਗਾਰਦਾਤੇ ਨੂੰ ਕੀ ਕਰਨਾ ਚਾਹੀਦਾ ਹੈ, ਉਹ ਇਸ ਤੇ ਨਿਰਭਰ ਕਰੇਗਾ:

  • ਤੁਸੀਂ ਕਿਸ ਕਿਸਮ ਦਾ ਕੰਮ ਕਰਦੇ ਹੋ
  • ਕੰਮ ਨਾਲ ਜੁੜੇ ਖਤਰੇ ਦਾ ਪੱਧਰ
  • ਕੰਮਾਂ ਅਤੇ ਸੰਬੰਧਿਤ ਖਤਰਿਆਂ ਲਈ ਵਾਜਬ ਤੌਰ ਤੇ ਵਿਹਾਰਕ ਕੀ ਹੈ, ਜਿਸ ਵਿੱਚ ਸਮਾਨ ਦੀ ਪੂਰਤੀ ਵੀ ਸ਼ਾਮਲ ਹੈ
  • ਵਿਕਟੋਰੀਆ ਦੇ ਸਿਹਤ ਮੰਤਰੀ ਜਾਂ ਸਰਕਾਰੀ ਸਲਾਹ ਵਲੋਂ ਮੌਜੂਦਾ ਮਹਾਂਮਾਰੀ ਦੇ ਆਦੇਸ਼, ਉਦਾਹਰਨ ਲਈ ਸਿਹਤ ਵਿਭਾਗ ਤੋਂ ਜਾਰੀ ਨਿਰਦੇਸ਼।

ਕਾਬੂ ਕਰਨ ਵਾਲੇ ਉਪਾਅ

ਕਾਬੂ ਕਰਨ ਦੇ ਉਪਾਵਾਂ ਦੀਆਂ ਕੁਝ ਉਦਾਹਰਣਾਂ ਜੋ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਦਾ ਪ੍ਰਬੰਧ ਕਰਨ ਲਈ ਉਚਿਤ ਹੋ ਸਕਦੀਆਂ ਹਨ, ਇਹਨਾਂ ਵਿੱਚ ਸ਼ਾਮਲ ਹਨ:

  • ਜਿੱਥੇ ਸੰਭਵ ਹੋਵੇ ਸਰੀਰਕ ਦੂਰੀ
  • ਦੂਸਰੇ ਲੋਕਾਂ ਨਾਲ ਸੰਪਰਕ ਨੂੰ ਘਟਾਉਣ ਲਈ ਕੰਮ ਦੇ ਤਰੀਕਿਆਂ ਨੂੰ ਬਦਲਣਾ
  • ਕਰਮਚਾਰੀਆਂ ਨੂੰ ਕਿਸੇ ਹੋਰ ਜਗ੍ਹਾ ਤੋਂ ਕੰਮ ਕਰਨ ਦੀ ਆਗਿਆ ਦੇਣਾ, ਜਿਵੇਂ ਕਿ ਘਰ ਵਿੱਚੋਂ
  • ਕਰਮਚਾਰੀਆਂ ਦੇ ਬੁਲਬੁਲੇ ਬਣਾਉਣਾ (ਉਦਾਹਰਣ ਲਈ, ਕਰਮਚਾਰੀਆਂ ਦੇ ਸਮੂਹਾਂ ਨੂੰ ਇੱਕੋ ਕੰਮ ਦੀ ਜਗ੍ਹਾ ਵਿੱਚ ਇੱਕੋ ਸ਼ਿਫਟ ਵਿੱਚ ਰੱਖ ਕੇ) ਤਾਂ ਜੋ COVID-19 ਦੇ ਫੈਲਣ ਨੂੰ ਘੱਟ ਕੀਤਾ ਜਾ ਸਕੇ ਜੇ ਕੋਈ ਪ੍ਰਕੋਪ ਜਾਂ ਭਾਈਚਾਰਕ ਸੰਚਾਰ ਹੁੰਦਾ ਹੈ
  • ਇਹ ਯਕੀਨੀ ਬਣਾਉਣਾ ਕਿ ਕੰਮ ਵਾਲੀ ਥਾਂ 'ਤੇ ਲੋੜੀਂਦੀ ਤਾਜ਼ੀ ਹਵਾ ਦੀ ਹਵਾਦਾਰੀ ਹੋਵੇ
  • ਕੰਮ ਦੀ ਜਗ੍ਹਾ ਵਿੱਚ ਖਾਸ ਕਰਕੇ ਜ਼ਿਆਦਾ ਵਰਤੋਂ ਵਾਲੇ ਖੇਤਰਾਂ ਵਿੱਚ ਸਫਾਈ ਅਤੇ ਰੋਗਾਣੂ ਰਹਿਤ ਕਰਨ ਵਿੱਚ ਵਾਧਾ ਕਰਨਾ
  • ਸਾਂਝੇ ਫ਼ੋਨਾਂ, ਡੈਸਕਾਂ, ਔਜ਼ਾਰਾਂ ਅਤੇ ਸਾਜ਼ੋ-ਸਾਮਾਨ ਦੀ ਵਰਤੋਂ ਤੋਂ ਪਰਹੇਜ਼ ਕਰਨਾ
  • ਕੰਮ ਦੀ ਜਗ੍ਹਾ ਵਿੱਚ ਹਰ ਕਿਸੇ ਨੂੰ ਵਧੀਆ ਸਫਾਈ ਦੀਆਂ ਰੀਤਾਂ ਦਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਉਤਪਾਦ ਪ੍ਰਦਾਨ ਕਰਵਾਉਣਾ ਜਿਵੇਂ ਕਿ ਹੱਥ ਧੋਣ ਦੀਆਂ ਸੁਵਿਧਾਵਾਂ ਅਤੇ ਹੱਥਾਂ ਵਾਲਾ ਸੈਨੇਟਾਈਜ਼ਰ
  • ਇਹ ਯਕੀਨੀ ਬਣਾਉਣਾ ਕਿ ਕਰਮਚਾਰੀ ਬਿਮਾਰ ਹੋਣ ਤੇ ਕੰਮ ਉੱਤੇ ਹਾਜ਼ਰ ਨਾ ਹੋਣ ਅਤੇ ਜੇ ਕੰਮ ਵਾਲੀ ਥਾਂ ਵਿੱਚ ਕਿਸੇ ਕਰਮਚਾਰੀ ਨੂੰ ਲੱਛਣ ਵਿਕਸਤ ਹੁੰਦੇ ਹਨ ਤਾਂ ਉਹਨਾਂ ਕੋਲ ਯੋਜਨਾਵਾਂ ਮੌਜੂਦ ਹਨ
  • ਸਫਾਈ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਕੰਮ ਦੌਰਾਨ ਬ੍ਰੇਕ ਲੈਣ (ਆਰਾਮ ਕਰਨ) ਲਈ ਵਾਧੂ ਸਮੇਂ ਦੀ ਆਗਿਆ ਦੇਣਾ
  • ਕੰਮ ਵਾਲੀ ਥਾਂ ਵਿੱਚ ਆਉਣ ਵਾਲੇ ਕਾਮਿਆਂ ਅਤੇ ਗਾਹਕਾਂ ਦੇ ਰਿਕਾਰਡ ਰੱਖਣਾ
  • ਜਿੱਥੇ ਲੋੜ ਹੋਵੇ, ਨਿੱਜੀ ਰੱਖਿਆ ਦੇ ਉਪਕਰਣ (PPE) ਪ੍ਰਦਾਨ ਕਰਨਾ, ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕਰਵਾਉਣਾ ਕਿ PPE ਦੀ ਲੋੜ ਕਿਉਂ ਹੈ ਅਤੇ ਇਸ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕਿਵੇਂ ਕਰਨੀ ਹੈ।

ਜੇ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਤੁਹਾਡੇ ਕੰਮ ਵਿੱਚ COVID-19 ਖਤਰਿਆਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ

ਤੁਹਾਨੂੰ ਕੰਮ ਉੱਤੇ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ। ਜੇ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਤੁਹਾਡੇ ਕੰਮ ਦੀ ਜਗ੍ਹਾ COVID-19 ਦੇ ਖਤਰੇ ਦਾ ਪ੍ਰਬੰਧ ਕਿਵੇਂ ਕਰ ਰਹੀ ਹੈ, ਤਾਂ ਤੁਸੀਂ ਆਪਣੇ ਰੁਜ਼ਗਾਰਦਾਤੇ ਜਾਂ HSR (ਜੇ ਤੁਹਾਡੇ ਕੋਲ ਕੋਈ ਹੈ) ਨਾਲ ਕਾਬੂ ਕਰਨ ਵਾਲੇ ਲਾਗੂ ਉਪਾਵਾਂ ਬਾਰੇ ਗੱਲ ਕਰ ਸਕਦੇ ਹੋ।

ਜੇ ਤੁਸੀਂ ਅਜੇ ਵੀ ਆਪਣੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਤ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਆਪਣੇ ਕੰਮ ਦੀ ਜਗ੍ਹਾ ਦੇ ਅੰਦਰ ਮਸਲਿਆਂ ਦਾ ਹੱਲ ਕੱਢਣ ਵਾਲੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰੋ
  • ਵਰਕਸੇਫ ਦੀ ਸਲਾਹਕਾਰੀ ਟੀਮ ਨਾਲ 1800 136 089 ਉੱਤੇ ਸੰਪਰਕ ਕਰੋ
  • ਆਪਣੇ ਹਾਲਾਤਾਂ ਵਾਸਤੇ ਵਿਸ਼ੇਸ਼ ਸਲਾਹ ਲਓ, ਜਿਸ ਵਿੱਚ ਕਿਸੇ ਵੀ ਕਰਮਚਾਰੀ ਏਜੰਸੀ, ਕਨੂੰਨੀ ਪ੍ਰਦਾਤਿਆਂ ਅਤੇ ਸਿਹਤ ਵਿਭਾਗ ਜਾਂ ਹੋਰ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਕੀਤੀ ਗਈ ਸਰਕਾਰੀ ਸਲਾਹ ਵੀ ਸ਼ਾਮਲ ਹੈ।

ਤੁਹਾਡੀਆਂ ਸਿਹਤ ਅਤੇ ਸੁਰੱਖਿਆ ਜ਼ਿੰਮੇਵਾਰੀਆਂ

ਕਰਮਚਾਰੀਆਂ ਵਜੋਂ, ਤੁਹਾਡਾ ਇਹ ਕਰਨ ਦਾ ਫਰਜ਼ ਬਣਦਾ ਹੈ:

  • ਕੰਮ ਦੀ ਜਗ੍ਹਾ ਵਿੱਚ ਆਪਣੀ ਖੁਦ ਦੀ ਸਿਹਤ ਅਤੇ ਸੁਰੱਖਿਆ ਵਾਸਤੇ ਵਾਜਬ ਧਿਆਨ ਰੱਖਣਾ
  • ਕੰਮ ਦੀ ਜਗ੍ਹਾ ਵਿੱਚ ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਵਾਜਬ ਸੰਭਾਲ ਕਰਨੀ
  • OHS ਕਾਨੂੰਨ ਦੇ ਅਧੀਨ ਲਾਗੂ ਕੀਤੀ ਗਈ ਕਿਸੇ ਲੋੜ ਦੀ ਪਾਲਣਾ ਕਰਨ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਸਬੰਧ ਵਿੱਚ ਆਪਣੇ ਰੁਜ਼ਗਾਰਦਾਤੇ ਨਾਲ ਸਹਿਯੋਗ ਕਰਨਾ

ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਰੁਜ਼ਗਾਰਦਾਤੇ ਦੁਆਰਾ COVID-19 ਖਤਰਿਆਂ ਨੂੰ ਘਟਾਉਣ ਲਈ ਕਿਸੇ ਵੀ ਵਾਜਬ ਨੀਤੀਆਂ ਜਾਂ ਨਿਰਦੇਸ਼ਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਭਾਵੇਂ ਕਿ ਤੁਸੀਂ ਘਰੋਂ ਕੰਮ ਕਰ ਰਹੇ ਹੋ।

ਦੂਜਿਆਂ ਦੀ ਰੱਖਿਆ ਕਰਨ ਲਈ, ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਜਾਂ ਸੋਚਦੇ ਹੋ ਕਿ ਤੁਸੀਂ ਨਜ਼ਦੀਕੀ ਸੰਪਰਕ ਹੋ ਸਕਦੇ ਹੋ ਤਾਂ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਕੀ ਕਰਨਾ ਹੈ

COVID-19 ਦੇ ਲੱਛਣ ਜਿਨ੍ਹਾਂ ਉੱਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ, ਉਹ ਹਨ:

  • ਬੁਖ਼ਾਰ
  • ਠੰਢ ਲੱਗਣੀ ਜਾਂ ਪਸੀਨਾ
  • ਖੰਘ
  • ਖਰਾਬ ਗਲਾ
  • ਸਾਹ ਲੈਣ ਵਿੱਚ ਔਖਿਆਈ
  • ਵਗਦਾ ਨੱਕ
  • ਸੁੰਘਣ ਜਾਂ ਸੁਆਦ ਦੀ ਸ਼ਕਤੀ ਵਿੱਚ ਕਮੀ

ਕੁਝ ਲੋਕਾਂ ਨੂੰ ਸਿਰ ਪੀੜ, ਮਾਸਪੇਸ਼ੀਆਂ ਵਿੱਚ ਦਰਦ, ਨੱਕ ਬੰਦ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਦਸਤ ਦਾ ਵੀ ਤਜ਼ਰਬਾ ਹੋ ਸਕਦਾ ਹੈ।

ਜੇਕਰ ਤੁਹਾਡੇ ਵਿੱਚ COVID-19 ਦੇ ਕੋਈ ਵੀ ਲੱਛਣ ਹਨ, ਭਾਵੇਂ ਉਹ ਕਿੰਨੇ ਵੀ ਹਲਕੇ ਹੋਣ, ਤੁਹਾਨੂੰ ਤੁਰੰਤ ਸਵੈ-ਇਕਾਂਤਵਾਸ ਕਰਨਾ ਚਾਹੀਦਾ ਹੈ, ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਤੁਹਾਨੂੰ ਇਸਦੀ ਲੋੜ ਹੈ, ਤਾਂ ਆਪਣੇ ਡਾਕਟਰ ਜਾਂ ਵਿਕਟੋਰੀਆ ਦੀ ਕੋਰੋਨਵਾਇਰਸ ਹੌਟਲਾਈਨ ਤੋਂ 1800 675 398 'ਤੇ ਸਲਾਹ ਲਓ।

ਟੈਸਟ ਕਰਵਾਉਣ ਬਾਰੇ ਹੋਰ ਜਾਣਕਾਰੀ ਲਵੋ

ਤੁਹਾਨੂੰ ਇਹ ਵੀ ਕਰਨਾ ਚਾਹੀਦਾ ਹੈ:

  • ਜਿੰਨੀ ਜਲਦੀ ਹੋ ਸਕੇ ਆਪਣੇ ਰੁਜ਼ਗਾਰਦਾਤੇ ਨੂੰ ਦੱਸੋ
  • ਆਪਣੇ ਕੰਮ ਦੀ ਜਗ੍ਹਾ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰੋ
  • ਜੇ ਸਥਿਤੀ ਬਦਲਦੀ ਹੈ ਤਾਂ ਆਪਣੇ ਰੁਜ਼ਗਾਰਦਾਤਾ ਨੂੰ ਤਾਜ਼ਾ ਜਾਣਕਾਰੀ ਦਿਓ, ਉਦਾਹਰਣ ਵਜੋਂ ਜੇ ਤੁਹਾਡਾ COVID-19 ਦਾ ਟੈਸਟ ਪੌਜ਼ੇਟਿਵ ਆਉਂਦਾ ਹੈ।

ਕੀ ਕਰਨਾ ਹੈ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਿਸਨੂੰ COVID-19 ਹੈ

ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਿਸਨੂੰ COVID-19 ਹੈ ਤਾਂ ਤੁਹਾਨੂੰ ਸਿਹਤ ਵਿਭਾਗ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇਕਰ ਤੁਹਾਨੂੰ ਇਕਾਂਤਵਾਸ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਰੁਜ਼ਗਾਰਦਾਤਾ ਨੂੰ ਦੱਸਣਾ ਚਾਹੀਦਾ ਹੈ, ਅਤੇ ਜੇਕਰ ਸਥਿਤੀ ਬਦਲਦੀ ਹੈ, ਤਾਂ ਉਹਨਾਂ ਨੂੰ ਅੱਪਡੇਟ ਕਰਨਾ ਚਾਹੀਦਾ ਹੈ, ਉਦਾਹਰਨ ਲਈ, ਜੇਕਰ ਤੁਹਾਨੂੰ COVID-19 ਦਾ ਟੈਸਟ ਪੌਜ਼ੀਟਿਵ ਪ੍ਰਾਪਤ ਹੁੰਦਾ ਹੈ।

ਤੁਹਾਡੀ ਭਾਸ਼ਾ ਵਿੱਚ ਜਾਣਕਾਰੀ

ਆਪਣੀ ਭਾਸ਼ਾ ਵਿੱਚ ਵਰਕਸੇਫ ਬਾਰੇ ਜਾਣਕਾਰੀ ਵਾਸਤੇ, ਸਾਡੀ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 131 450 ਉੱਤੇ ਫੋਨ ਕਰੋ।