ਕਰੋਨਾਵਾਇਰਸ (COVID-19) ਦੇ ਸੰਪਰਕ ਨਾਲ ਉਤਪੰਨ ਖਤਰੇ ਦਾ ਪ੍ਰਬੰਧ ਕਰਨਾ: ਖੇਤੀਬਾੜੀ ਉਦਯੋਗ

ਖੇਤੀਬਾੜੀ ਉਦਯੋਗ ਵਿੱਚ ਕਰਮਚਾਰੀਆਂ ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਨੂੰ ਰੋਕਣਾ ਅਤੇ ਕਾਬੂ ਪਾਉਣਾ।

ਮੈਲਬਰਨ ਮਹਾਂਨਗਰ ਵਿੱਚ ਪੜਾਅ-4 ਦੀਆਂ ਪਾਬੰਦੀਆਂ ਅਤੇ ਦਿਹਾਤੀ ਵਿਕਟੋਰੀਆ ਵਿੱਚ ਪੜਾਅ-3 ਦੀਆਂ ਪਾਬੰਦੀਆਂ ਲਾਗੂ ਹਨ

ਜਿੱਥੇ ਪੜਾਅ-4 ਦੀਆਂ 'ਘਰ ਵਿੱਚ ਰਹਿਣ' ਵਾਲੀਆਂ ਪਾਬੰਦੀਆਂ ਲਾਗੂ ਹੁੰਦੀਆਂ ਹਨ, ਤੁਹਾਡੇ ਉਦਯੋਗ ਦੇ ਆਧਾਰ ਤੇ ਤੁਹਾਡੀ ਕੰਮ ਵਾਲੀ ਜਗ੍ਹਾ ਉੱਤੇ ਸ਼ਾਇਦ ਇਹ ਜ਼ਰੂਰੀ ਕਰਨਾ ਪਵੇਗਾ:

  • ਕੰਮ ਵਾਲੀ ਜਗ੍ਹਾ ਕੰਮ ਲਈ ਬੰਦ ਕਰਨੀ
    • ਪੂਰੀ ਕੀਤੀ COVIDSafe  ਯੋਜਨਾ ਦੇ ਨਾਲ, ਕੰਮ ਦੀ ਜਗ੍ਹਾ ਕੰਮ ਵਾਸਤੇ ਖੁੱਲ੍ਹੀ ਰੱਖਣੀ
      • ਸੀਮਤ ਕਾਰਵਾਈਆਂ ਜਾਂ ਉਦਯੋਗ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਦੇ ਅਧੀਨ।

        ਇਹਨਾਂ ਪਾਬੰਦੀਆਂ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ਤੁਹਾਨੂੰ ਆਪਣੇ ਉਦਯੋਗ ਵਾਸਤੇ ਕੋਈ ਵੀ ਤਬਦੀਲੀਆਂ ਦੀ ਤਾਜ਼ਾ ਜਾਣਕਾਰੀ ਰੱਖਣੀ ਲਾਜ਼ਮੀ ਹੈ

        COVIDSafe ਯੋਜਨਾ ਤਿਆਰ ਕਰੋ

        ਪੜਾਅ-4 ਦੀਆਂ 'ਘਰ ਵਿੱਚ ਰਹਿਣ' ਦੀਆਂ ਪਾਬੰਦੀਆਂ ਦੇ ਅਧੀਨ ਕੰਮ ਕਰਨ ਵਾਲੀ ਹਰੇਕ ਜਗ੍ਹਾ ਉੱਤੇ ਕੰਮ ਕਰਨ ਵਾਸਤੇ ਇੱਕ COVIDSafe ਯੋਜਨਾ ਹੋਣੀ ਲਾਜ਼ਮੀ ਹੈ। ਪੜਾਅ-3 'ਘਰ ਵਿੱਚ ਰਹਿਣ' ਦੀਆਂ ਪਾਬੰਦੀਆਂ ਦੇ ਅਧੀਨ ਕੰਮ ਕਰਨ ਵਾਲੀਆਂ ਜਗ੍ਹਾਵਾਂ ਉੱਤੇ ਵੀ ਕੰਮ ਕਰਨ ਵਾਸਤੇ ਇੱਕ COVIDSafe ਯੋਜਨਾ ਬਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

        COVIDSafe ਯੋਜਨਾ ਵਿਕਟੋਰੀਆ ਦੇ ਮੁੱਖ ਸਿਹਤ ਅਫਸਰ (CHO) ਵੱਲੋਂ ਜਾਰੀ ਨਿਰਦੇਸ਼ਾਂ ਦੇ ਅਧੀਨ, ਕਾਰੋਬਾਰਾਂ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।

        ਬਿਜ਼ਨੈਸ ਵਿਕਟੋਰੀਆ ਕੋਲ COVIDSafe ਯੋਜਨਾਵਾਂ ਬਾਰੇ ਜਾਣਕਾਰੀ ਹੈ, ਜਿਸ ਵਿੱਚ ਨਮੂਨੇ ਅਤੇ ਮਾਰਗ ਦਰਸ਼ਨ ਵੀ ਸ਼ਾਮਲ ਹਨ।

        ਮੇਰੀਆਂ OHS ਜ਼ਿੰਮੇਵਾਰੀਆਂ, ਪਾਬੰਦੀਆਂ ਤੋਂ ਕਿਵੇਂ ਪ੍ਰਭਾਵਤ ਹੁੰਦੀਆਂ ਹਨ?

        ਪਾਬੰਦੀਆਂ ਦੇ ਨਤੀਜੇ ਵਜੋਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਅਤੇ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਅਧਿਨਿਯਮਾਂ 2017 (OHS ਅਧਿਨਿਯਮਾਂ) ਦੇ ਅਧੀਨ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਕੋਈ ਤਬਦੀਲੀ ਨਹੀਂ ਹੈ।

        COVIDSafe ਯੋਜਨਾ ਦੀ ਤਿਆਰੀ ਕਰਨਾ ਕੰਮ ਦੀ ਸੁਰੱਖਿਅਤ ਪ੍ਰਣਾਲੀ ਦੇ ਵਿਕਾਸ ਦਾ ਹਿੱਸਾ ਹੈ, ਪਰ COVIDSafe ਯੋਜਨਾ ਦਾ ਹੋਣਾ ਅਤੇ CHO ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਇਹ ਜ਼ਰੂਰੀ ਮਤਲਬ ਨਹੀਂ ਹੈ ਕਿ ਤੁਸੀਂ OHS ਕਾਨੂੰਨ ਅਤੇ OHS ਅਧਿਨਿਯਮਾਂ ਦੇ ਅਧੀਨ ਆਪਣੇ ਫਰਜ਼ਾਂ ਦੀ ਪਾਲਣਾ ਕਰ ਲਈ ਹੈ।

        ਤੁਹਾਨੂੰ ਸਿਹਤ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ, ਜੋ ਤੁਹਾਡੇ ਕਾਰੋਬਾਰ ਨੂੰ ਕਿਵੇਂ ਚਲਾਉਣਾ ਚਾਹੀਦਾ ਹੈ, ਉੱਤੇ ਲਾਗੂ ਹੁੰਦੇ ਹਨ, ਅਤੇ ਨਾਲ ਹੀ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਤੁਸੀਂ OHS ਕਾਨੂੰਨ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ। ਕਰਮਚਾਰੀਆਂ ਨੂੰ ਵੀ OHS ਕਾਨੂੰਨ ਦੇ ਅਧੀਨ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

        ਕਰੋਨਾਵਾਇਰਸ (COVID-19) ਅਤੇ ਖੇਤੀਬਾੜੀ ਉਦਯੋਗ ਵਿੱਚ ਕਾਮੇ

        ਕਰੋਨਾਵਾਇਰਸ (COVID-19) ਹਲਕੀ ਤੋਂ ਗੰਭੀਰ ਸਾਹ ਵਾਲੀ ਬਿਮਾਰੀ ਦਾ ਕਾਰਣ ਬਣ ਸਕਦਾ ਹੈ। ਰਿਪੋਰਟ ਕੀਤੇ ਗਏ ਸਭ ਤੋਂ ਆਮ ਲੱਛਣ ਇਹ ਹਨ:

        • ਬੁਖ਼ਾਰ
          • ਠੰਢ ਲੱਗਣੀ ਜਾਂ ਤ੍ਰੇਲੀਆਂ
            • ਖੰਘ
              • ਦੁਖਦਾ ਗਲਾ
                • ਸਾਹ ਲੈਣ ਵਿੱਚ ਔਖਿਆਈ
                  • ਵਗਦਾ ਨੱਕ
                    • ਸੁੰਘਣ ਸ਼ਕਤੀ ਜਾਂ ਸਵਾਦ ਦਾ ਅਲੋਪ ਹੋਣਾ

                      ਕੁਝ ਖਾਸ ਹਾਲਾਤਾਂ ਵਿੱਚ ਸਿਰ ਪੀੜ, ਮਾਸਪੇਸ਼ੀਆਂ ਵਿੱਚ ਦਰਦ, ਰੁਕਿਆ ਹੋਇਆ ਨੱਕ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਦਸਤ ਨੂੰ ਵੀ ਕਰੋਨਾਵਾਇਰਸ (COVID-19) ਦੇ ਲੱਛਣਾਂ ਵਜੋਂ ਵਿਚਾਰਿਆ ਜਾ ਸਕਦਾ ਹੈ।

                      ਕੋਰੋਨਾਵਾਇਰਸ (COVID-19) ਦੀ ਹੇਠਾਂ ਲਿਖੇ ਅਨੁਸਾਰ ਇਕ ਵਿਅਕਤੀ-ਤੋਂ-ਦੂਸਰੇ ਵਿਅਕਤੀ ਤੱਕ ਫੈਲਣ ਦੀ ਸਭ ਤੋਂ ਵੱਧ ਸੰਭਾਵਨਾ ਇਹਨਾਂ ਰਾਹੀਂ ਹੁੰਦੀ ਹੈ:

                      • ਲਾਗ ਨਾਲ ਪੀੜਤ ਕਿਸੇ ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ
                        • ਲਾਗ ਵਾਲੇ ਵਿਅਕਤੀ ਤੋਂ ਦੂਸ਼ਤ ਹੋਈਆਂ ਵਸਤੂਆਂ ਜਾਂ ਬਾਹਰੀ ਹਿੱਸੇ (ਜਿਵੇਂ ਕਿ ਦਰਵਾਜ਼ੇ ਦੇ ਮੁੱਠੇ) ਨੂੰ ਛੂਹਣਾ

                          ਕਰੋਨਾਵਾਇਰਸ (COVID-19) ਛੂਤ ਦੇ ਅੱਗੇ ਲੱਗਣ ਅਤੇ ਲੱਛਣਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ (DHHS) ਦੀ ਵੈੱਬਸਾਈਟ ਵੇਖੋ (ਲਿੰਕ ਹੇਠਾਂ ਹੈ)।

                          ਰੁੱਤ-ਮੁਤਾਬਕ, ਠੇਕੇ ਵਾਲੇ ਅਤੇ ਥੋੜ੍ਹੇ ਸਮੇਂ ਵਾਲੇ ਕਰਮਚਾਰੀ ਖੇਤੀਬਾੜੀ ਉਦਯੋਗ ਦੇ ਅੰਦਰ ਬਹੁਤ ਸਾਰੀਆਂ ਕੰਮ ਦੀਆਂ ਜਗ੍ਹਾਵਾਂ ਦਾ ਜ਼ਰੂਰੀ ਹਿੱਸਾ ਹਨ। ਇਹ ਕਰਮਚਾਰੀ ਹੇਠ ਲਿਖੇ ਕਾਰਣਾਂ ਕਰਕੇ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਲਈ ਖਾਸ ਤੌਰ ਤੇ ਸ਼ਿਕਾਰ ਹੋ ਸਕਦੇ ਹਨ:

                          • ਦੂਸਰੇ ਲੋਕਾਂ ਦੇ ਨਜ਼ਦੀਕ ਹੋ ਕੇ ਕੰਮ ਕਰਨਾ, ਰਹਿਣਾ ਅਤੇ ਸਫਰ ਕਰਨਾ
                            • ਰੁੱਤ ਮੁਤਾਬਕ ਕਾਰਜ ਸ਼ੈਲੀ, ਜਿੰਨ੍ਹਾਂ ਦਾ ਸਿੱਟਾ ਕੰਮ ਦੀਆਂ ਜਗ੍ਹਾਵਾਂ ਅਤੇ ਰਹਿਣ-ਸਹਿਣ ਦੇ ਸਥਾਨਾਂ ਨੂੰ ਵਾਰ ਵਾਰ ਬਦਲਣ ਦੇ ਰੂਪ ਵਿੱਚ ਨਿਕਲ ਸਕਦਾ ਹੈ, ਅਤੇ ਵਾਇਰਸ ਦੇ ਫੈਲਣ ਦਾ ਖਤਰਾ ਵੱਧ ਹੋ ਸਕਦਾ ਹੈ
                              • ਕੰਮ ਦੀ ਅਸਥਾਈ ਪ੍ਰਕਿਰਤੀ ਦਾ ਸਿੱਟਾ ਕਰਮਚਾਰੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣੂੰ ਨਾ ਹੋਣ ਦੇ ਰੂਪ ਵਿੱਚ ਨਿਕਲ ਸਕਦਾ ਹੈ:
                                • ਕੰਮ ਦੀ ਜਗ੍ਹਾ ਸਬੰਧੀ ਨੀਤੀਆਂ ਅਤੇ ਕਾਰਜ ਪ੍ਰਣਾਲੀ
                                • ਸੰਕਟ ਸਮੇਂ ਦੀ ਕਾਰਜ ਪ੍ਰਣਾਲੀ
                                • ਕਰੋਨਾਵਾਇਰਸ (COVID-19) ਸਬੰਧੀ ਵਿਸ਼ੇਸ਼ ਸਿਖਲਾਈ
                                • ਲਾਗ ਨੂੰ ਕਾਬੂ ਕਰਨ ਵਾਸਤੇ ਨੀਤੀਆਂ
                                • ਹੱਥਾਂ ਦੀ ਸਾਫ-ਸਫਾਈ
                                • ਜਦੋਂ ਉਹ ਬਿਮਾਰ ਮਹਿਸੂਸ ਕਰ ਰਹੇ ਹੋਣ ਤਾਂ ਕੀ ਕਰਨਾ ਹੈ
                                • ਚਿੰਤਾਵਾਂ ਨੂੰ ਕਿਵੇਂ ਉਜਾਗਰ ਕਰਨਾ ਹੈ

                              ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਦੇ ਅਧੀਨ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਿ ਸੁਰੱਖਿਅਤ ਹੈ ਅਤੇ ਸੁਤੰਤਰ ਠੇਕੇਦਾਰਾਂ ਦੇ ਸਮੇਤ ਕਰਮਚਾਰੀਆਂ ਦੀ ਸਿਹਤ ਲਈ ਖਤਰਿਆਂ ਤੋਂ ਮੁਕਤ ਹੋਵੇ, ਇਹ ਰੋਜ਼ਗਾਰਦਾਤਿਆਂ ਦਾ ਫਰਜ਼ ਬਣਦਾ ਹੈ। ਇਸ ਵਿੱਚ ਸਿਹਤ ਨੂੰ ਹੋਣ ਵਾਲੇ ਖਤਰਿਆਂ ਦੀ ਰੋਕਥਾਮ ਕਰਨਾ ਸ਼ਾਮਲ ਹੈ, ਜਿਸ ਵਿੱਚ ਮਾਨਸਿਕ ਸਿਹਤ, ਅਤੇ ਕਰੋਨਾਵਾਇਰਸ ਦੇ ਸੰਭਾਵਤ ਸੰਪਰਕ ਨਾਲ ਜੁੜੀ ਸੁਰੱਖਿਆ (COVID-19) ਸ਼ਾਮਲ ਹੈ।

                              ਕਰਮਚਾਰੀਆਂ ਦਾ ਫਰਜ਼ ਹੈ ਕਿ ਉਹ ਕੰਮ ਦੀ ਜਗ੍ਹਾ ਤੇ ਆਪਣੀ ਖੁਦ ਦੀ ਅਤੇ ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਦਾ ਵਾਜਬ ਧਿਆਨ ਰੱਖਣ ਅਤੇ OHS ਕਾਨੂੰਨ ਜਾਂ ਅਧਿਨਿਯਮਾਂ ਦੀ ਪਾਲਣਾ ਕਰਨ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਬਾਰੇ ਆਪਣੇ ਰੋਜ਼ਗਾਰਦਾਤਿਆਂ ਨਾਲ ਸਹਿਯੋਗ ਕਰਨ।

                              ਖੇਤੀਬਾੜੀ ਉਦਯੋਗ ਵਿੱਚ ਖਤਰਿਆਂ ਦੀ ਪਛਾਣ ਕਰਨਾ

                              ਰੋਜ਼ਗਾਰਦਾਤਿਆਂ ਨੂੰ ਖਤਰਿਆਂ ਦੀ ਪਹਿਚਾਣ ਜ਼ਰੂਰ ਕਰਨੀ ਚਾਹੀਦੀ ਹੈ ਅਤੇ, ਜੇ ਜ਼ਰੂਰੀ ਹੋਵੇ, ਤਾਂ ਉਹਨਾਂ ਦੇ ਕੰਮ ਦੀ ਜਗ੍ਹਾ ਉੱਤੇ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਤੇ, ਕਰਮਚਾਰੀਆਂ ਦੀ ਸਿਹਤ ਪ੍ਰਤੀ ਖਤਰੇ ਦੇ ਪੱਧਰ ਦਾ ਮੁਲਾਂਕਣ ਕਰਨਾ ਚਾਹੀਦਾ ਹੈ।

                              ਇਹ ਲਾਜ਼ਮੀ ਤੌਰ ਤੇ ਸਿਹਤ ਅਤੇ ਸੁਰੱਖਿਆ ਦੇ ਨੁਮਾਇੰਦਿਆਂ (HSRs), ਜੇ ਕੋਈ ਹੋਣ, ਅਤੇ ਕਰਮਚਾਰੀਆਂ ਨਾਲ ਸਲਾਹ ਕਰਕੇ ਕੀਤਾ ਜਾਣਾ ਚਾਹੀਦਾ ਹੈ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ।

                              ਖੇਤੀਬਾੜੀ ਉਦਯੋਗ ਵਿੱਚ ਕਰਮਚਾਰੀਆਂ ਨੂੰ ਹੋਣ ਵਾਲੇ ਖਤਰਿਆਂ ਵਿੱਚ ਸ਼ਾਮਲ ਹਨ:

                              • ਕੰਮ ਦੀ ਜਗ੍ਹਾ ਅਤੇ ਸਮੂਹਿਕ ਰਿਹਾਇਸ਼ ਵਿੱਚ ਸਹੂਲਤਾਂ ਨੂੰ ਸਾਂਝਾ ਕਰਨਾ, ਜਿਵੇਂ ਕਿ ਗੁਸਲਖਾਨੇ, ਰਸੋਈਆਂ ਅਤੇ ਛੁੱਟੀ ਵਾਲੇ ਭਾਈਚਾਰਕ ਖੇਤਰ
                                • ਸਾਂਝੇ ਜਾਂ ਸਮੂਹਿਕ ਆਵਾਜਾਈ ਸਾਧਨ, ਉਦਾਹਰਣ ਵਜੋਂ ਰਿਹਾਇਸ਼ ਅਤੇ ਕੰਮ ਦੀਆਂ ਜਗ੍ਹਾਵਾਂ ਦੇ ਵਿਚਕਾਰ ਸਫਰ ਕਰਨਾ
                                  • ਉਹ ਕੰਮ ਜਿਸ ਲਈ ਕਰਮਚਾਰੀਆਂ ਨੂੰ ਦੂਸਰਿਆਂ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿਣ ਦੀ ਲੋੜ ਹੁੰਦੀ ਹੈ
                                    • ਔਜ਼ਾਰ, ਮਸ਼ੀਨ ਜਾਂ ਉਪਕਰਣ ਦੀ ਸਾਂਝੀ ਵਰਤੋਂ

                                      ਕਰੋਨਾਵਾਇਰਸ (COVID-19) ਦੇ ਫੈਲਣ ਦਾ ਵਧਿਆ ਹੋਇਆ ਖਤਰਾ ਉਦੋਂ ਵਾਪਰ ਸਕਦਾ ਹੈ ਜਦੋਂ:

                                      • ਕਰਮਚਾਰੀ ਬਿਮਾਰੀ ਵਾਲੀ ਛੁੱਟੀ ਦੇ ਹੱਕਦਾਰ ਨਹੀਂ ਹਨ (ਜਿਵੇਂ ਕਿ ਥੋੜ੍ਹੇ ਸਮੇਂ ਵਾਲੇ ਕਾਮੇ) ਅਤੇ ਜੇ ਉਹ ਬਿਮਾਰ ਹਨ ਤਾਂ ਉਹ ਕੰਮ ਕਰਨਾ ਜਾਰੀ ਰੱਖ ਸਕਦੇ ਹਨ
                                        • ਜੇ ਕਰਮਚਾਰੀ ਬਿਮਾਰ ਹੋ ਜਾਂਦੇ ਹਨ ਤਾਂ ਉਹ ਡਾਕਟਰ ਕੋਲ ਨਹੀਂ ਜਾਂਦੇ ਹਨ, ਉਦਾਹਰਣ ਵਜੋਂ ਜਦੋਂ ਰੁੱਤ ਮੁਤਾਬਕ, ਠੇਕੇ ਵਾਲੇ ਅਤੇ ਥੋੜ੍ਹੇ ਸਮੇਂ ਵਾਲੇ ਕਰਮਚਾਰੀ ਦਾ ਕਿਸੇ ਸਥਾਨਕ ਡਾਕਟਰ ਨਾਲ ਕੋਈ ਨਾਤਾ ਨਹੀਂ ਹੁੰਦਾ ਹੈ
                                          • ਕਰਮਚਾਰੀ ਇਹ ਨਹੀਂ ਜਾਣਦੇ ਕਿ ਭਰੋਸੇਯੋਗ ਜਾਣਕਾਰੀ, ਜਾਂ ਕਰੋਨਾਵਾਇਰਸ (COVID-19) ਸੁਰੱਖਿਆ ਅਤੇ ਸਾਵਧਾਨੀਆਂ ਬਾਰੇ ਉਚਿੱਤ ਭਾਸ਼ਾਵਾਂ ਵਿੱਚ ਜਾਣਕਾਰੀ ਤੱਕ ਪਹੁੰਚ ਕਿੱਥੇ ਕਰਨੀ ਹੈ

                                            ਵਧੇਰੇ ਜਾਣਕਾਰੀ ਵਾਸਤੇ, ਹੇਠਾਂ ਦਿੱਤੇ ਸਬੰਧਤ ਲਿੰਕ ਵੇਖੋ।

                                            ਖੇਤੀਬਾੜੀ ਉਦਯੋਗ ਵਿੱਚ ਥਕਾਵਟ ਦੇ ਖਤਰੇ

                                            ਕਰੋਨਾਵਾਇਰਸ (COVID-19) ਦੀ ਮਹਾਂਮਾਰੀ ਨੇ ਖੇਤੀਬਾੜੀ ਉਦਯੋਗ ਵਿੱਚ ਬਹੁਤ ਸਾਰੇ ਕਰਮਚਾਰੀਆਂ ਵਾਸਤੇ ਕੰਮ ਅਤੇ ਰਹਿਣ ਦੇ ਵਾਤਾਵਰਣਾਂ ਵਿੱਚ ਬਦਲਾਅ ਲਿਆਂਦਾ ਹੈ। ਕਾਰਕ ਜਿਵੇਂ ਕਿ ਕੰਮ ਅਤੇ ਨਿੱਜੀ ਜੀਵਨ ਵਿੱਚ ਵਧਿਆ ਹੋਇਆ ਤਣਾਅ, ਕੰਮ ਦੇ ਵਾਤਾਵਰਣਾਂ ਵਿੱਚ ਬਦਲਾਅ ਅਤੇ ਕੰਮ ਦੀਆਂ ਵਧੀਆਂ ਹੋਈਆਂ ਮੰਗਾਂ, ਕੰਮ ਦੀ ਜਗ੍ਹਾ ਵਿੱਚ ਥਕਾਵਟ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਥਕਾਵਟ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਤ ਕਰ ਸਕਦੀ ਹੈ ਅਤੇ ਕੰਮ ਦੀ ਜਗ੍ਹਾ ਉੱਤੇ ਸੱਟ-ਚੋਟ ਲੱਗਣ ਦੀ ਸੰਭਾਵਨਾ ਵਿੱਚ ਵਾਧਾ ਕਰ ਸਕਦੀ ਹੈ।

                                            ਖਤਰਿਆਂ ਤੇ ਕਾਬੂ ਪਾਉਣਾ

                                            ਜਿੱਥੇ ਕੰਮ ਦੀ ਜਗ੍ਹਾ ਤੇ, ਸਿਹਤ ਲਈ ਖਤਰੇ ਦੀ ਪਛਾਣ ਕਰ ਲਈ ਜਾਂਦੀ ਹੈ, ਰੋਜ਼ਗਾਰਦਾਤਿਆਂ ਨੂੰ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਖਤਰੇ ਨੂੰ ਖਾਰਜ ਕਰਨਾ ਚਾਹੀਦਾ ਹੈ। ਜਿੱਥੇ ਖਤਰੇ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਉੱਥੇ ਇਸ ਨੂੰ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਕਾਬੂ ਪਾਉਣਾ ਲਾਜ਼ਮੀ ਹੈ।

                                            ਕਰਮਚਾਰੀਆਂ ਨਾਲ ਸਲਾਹ ਕਰਨੀ

                                            ਰੋਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਰਮਚਾਰੀਆਂ, ਸੁਤੰਤਰ ਠੇਕੇਦਾਰਾਂ ਅਤੇ HSRs ਨਾਲ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਸਿਹਤ ਜਾਂ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਬਾਰੇ, ਜੋ ਉਹਨਾਂ ਨੂੰ ਸਿੱਧੇ ਪ੍ਰਭਾਵਿਤ ਕਰਦੇ ਹਨ, ਜਾਂ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੁੰਦੀ ਹੈ, ਦੇ ਬਾਰੇ ਸਲਾਹ ਕਰਨ। ਇਸ ਵਿੱਚ ਸੰਕਟਾਂ ਜਾਂ ਖਤਰਿਆਂ ਦੀ ਸ਼ਨਾਖਤ ਕਰਨ ਅਤੇ ਇਸ ਬਾਰੇ ਸਲਾਹ ਮਸ਼ਵਰਾ ਅਤੇ ਫੈਸਲੇ ਕਰਨੇ ਸ਼ਾਮਲ ਹਨ ਕਿ ਕਰੋਨਾਵਾਇਰਸ (COVID-19) ਨਾਲ ਜੁੜੇ ਖਤਰਿਆਂ ਤੇ ਕਿਵੇਂ ਕਾਬੂ ਪਾਉਣਾ ਹੈ। ਸਲਾਹ ਦਾ ਸੰਚਾਲਨ, ਸਹਿਮਤੀ ਵਾਲੇ, ਸਲਾਹ ਕਰਨ ਦੇ ਤਰੀਕਿਆਂ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।

                                            ਕਾਬੂ ਪਾਉਣ ਦੇ ਲੋੜੀਂਦੇ ਉਪਾਵਾਂ ਦੀਆਂ ਕਿਸਮਾਂ, ਖਤਰੇ ਦੇ ਪੱਧਰ ਦੇ ਨਾਲ ਨਾਲ ਕੰਮ ਦੇ ਹਰੇਕ ਸਥਾਨ ਵਾਸਤੇ ਨਿਯੰਤਰਨ ਦੀ ਉਪਲਬਧਤਾ ਅਤੇ ਢੁਕਵੇਂਪਣ ਤੇ ਨਿਰਭਰ ਕਰਦੀਆਂ ਹਨ, ਜਿਸ ਵਿੱਚ ਨਿੱਜੀ ਕੰਮ ਦੇ ਖੇਤਰ ਵੀ ਸ਼ਾਮਲ ਹਨ।

                                            ਪ੍ਰੇਰਨਾ ਕਾਰਜ

                                            ਵਿਆਪਕ ਪ੍ਰੇਰਨਾ ਪ੍ਰਕਿਰਿਆ ਸਿਹਤ ਅਤੇ ਸੁਰੱਖਿਆ ਨੂੰ ਹੋਣ ਵਾਲੇ ਖਤਰੇ ਨੂੰ ਘੱਟ ਕਰ ਸਕਦੀ ਹੈ, ਅਤੇ ਇਨ੍ਹਾਂ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

                                            • ਭੂਮਿਕਾ ਵਿੱਚ ਪੂਰਨ ਪ੍ਰੇਰਨਾ ਅਤੇ ਸਥਿਤੀ ਅਨੁਕੂਲਨ ਪ੍ਰਦਾਨ ਕਰਨਾ
                                              • ਸਹਾਇਤਾ ਵਾਲੇ ਸੰਪਰਕ ਪ੍ਰਦਾਨ ਕਰਨਾ
                                                • ਸਬੰਧਤ ਨੀਤੀਆਂ ਅਤੇ ਕਾਰਜ ਪ੍ਰਣਾਲੀਆਂ ਵਿੱਚ ਸਿਖਲਾਈ, ਉਦਾਹਰਣ ਵਜੋਂ, ਲਾਗ ਤੇ ਕਾਬੂ ਪਾਉਣ ਦੀ ਘਟਨਾ ਦੀ ਰਿਪੋਰਟ ਕਰਨਾ, ਅਤੇ ਕਰੋਨਾਵਾਇਰਸ (COVID-19) ਨਾਲ ਜੁੜੇ ਵਿਸ਼ੇਸ਼ ਨਿਯੰਤਰਨ ਦੀਆਂ ਕਾਰਵਾਈਆਂ

                                                  ਯਕੀਨੀ ਬਣਾਓ ਕਿ ਕਰਮਚਾਰੀ ਜਾਣਦੇ ਹੋਣ ਕਿ ਕੀ ਕਰਨਾ ਹੈ

                                                  ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਨਾਲ ਜੁੜੇ ਖਤਰਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ, ਰੋਜ਼ਗਾਰਦਾਤੇ ਦੀ ਜ਼ਿੰਮੇਵਾਰੀ, ਇਹ ਯਕੀਨੀ ਬਨਾਉਣਾ ਹੈ ਕਿ:

                                                  • DHHS ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੇ ਅਨੁਸਾਰ ਕਰਮਚਾਰੀ ਜਾਣਦੇ ਹੋਣ ਕਿ ਕੀ ਕਰਨਾ ਹੈ ਜਾਂ ਕਿਸ ਨੂੰ ਸੂਚਿਤ ਕਰਨਾ ਹੈ, ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਉਹਨਾਂ ਨੂੰ ਲਾਗ ਲੱਗੀ ਹੋਣ ਦਾ ਸ਼ੱਕ ਹੈ (ਲਿੰਕ ਹੇਠਾਂ ਦੇਖੋ)
                                                    • ਕੋਈ ਵੀ ਬਿਮਾਰ ਕਰਮਚਾਰੀ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਨਹੀਂ ਹੁੰਦਾ ਹੈ, ਜਿਸ ਵਿੱਚ ਉਹ ਕਰਮਚਾਰੀ ਵੀ ਸ਼ਾਮਲ ਹਨ ਜਿੰਨ੍ਹਾਂ ਦਾ ਕਰੋਨਾਵਾਇਰਸ (COVID-19) ਟੈਸਟ ਕੀਤਾ ਗਿਆ ਹੈ ਜਾਂ ਜਿੰਨ੍ਹਾਂ ਦੀ ਪੁਸ਼ਟੀ ਹੋਈ ਹੈ ਕਿ ਉਹ ਕਰੋਨਾਵਾਇਰਸ (COVID-19) ਵਾਲੇ ਮਾਮਲੇ ਹਨ

                                                      ਜੇ ਕਿਸੇ ਕਰਮਚਾਰੀ ਵਿੱਚ ਕਰੋਨਾਵਾਇਰਸ (COVID-19) ਦੇ ਲੱਛਣਾਂ ਵਿੱਚੋਂ ਕੋਈ ਵੀ ਵਿਕਸਤ ਹੋ ਜਾਂਦਾ ਹੈ, ਭਾਂਵੇਂ ਉਹ ਕਿੰਨਾ ਵੀ ਹਲਕਾ ਜਿਹਾ ਹੋਵੇ, ਤਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ:

                                                      • ਆਪਣੇ ਆਪ ਨੂੰ ਤੁਰੰਤ ਦੂਸਰਿਆਂ ਤੋਂ ਵੱਖ ਕਰਨ, ਆਪਣੇ ਡਾਕਟਰ ਜਾਂ DHHS ਦੀ 24-ਘੰਟੇ ਵਾਲੀ ਕਰੋਨਾਵਾਇਰਸ ਹੌਟਲਾਈਨ ਤੋਂ 1800 675 398 ਉੱਤੇ ਸਲਾਹ ਲੈਣ, ਅਤੇ ਟੈਸਟ ਕਰਵਾਉਣ
                                                        • ਜਿੰਨੀ ਜਲਦੀ ਸੰਭਵ ਹੋਵੇ ਆਪਣੇ ਰੋਜ਼ਗਾਰਦਾਤੇ ਨੂੰ ਦੱਸ ਦੇਣ, ਆਪਣੀ ਕੰਮ ਵਾਲੀ ਜਗ੍ਹਾ ਉੱਤੇ ਲਾਗੂ ਪ੍ਰਕਿਰਿਆਵਾਂ ਦੀ ਪਾਲਣਾ ਕਰਨ, ਅਤੇ ਜੇ ਉਹਨਾ ਦੀ ਸਥਿੱਤੀ ਬਦਲ ਜਾਂਦੀ ਹੈ ਤਾਂ ਆਪਣੇ ਰੋਜ਼ਗਾਰਦਾਤੇ ਨੂੰ ਖਬਰ ਕਰਨ (ਉਦਾਹਰਣ ਵਜੋਂ ਜੇ ਉਹਨਾ ਦੇ ਰੋਗ ਦੀ ਪਛਾਣ ਕਰੋਨਾਵਾਇਰਸ (COVID-19) ਪੌਜ਼ੇਟਿਵ ਹੁੰਦੀ ਹੈ)।

                                                          Notifiable incidents and coronavirus (COVID-19)

                                                          From 28 July 2020 new temporary regulations under the Occupational Health and Safety Act 2004 specify when employers and self-employed persons must notify WorkSafe of a confirmed diagnosis of coronavirus (COVID-19) in the workplace. For more information see the guidance Notifiable incidents involving coronavirus (COVID-19).

                                                          ਛਾਣ-ਬੀਣ

                                                          ਕੰਮ ਦੀ ਜਗ੍ਹਾ ਉੱਤੇ ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਘੱਟ ਤੋਂ ਘੱਟ ਕਰਨ ਲਈ ਰੋਜ਼ਗਾਰਦਾਤਿਆਂ ਨੂੰ ਇੱਕ ਪੜਤਾਲੀਆ ਪ੍ਰਕਿਰਿਆ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਵਿੱਚ ਕਰਮਚਾਰੀਆਂ ਨੂੰ ਕੰਮ ਦੀ ਜਗ੍ਹਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੁੱਛਣਾ ਸ਼ਾਮਲ ਹੋ ਸਕਦਾ ਹੈ ਜੇਕਰ ਉਹਨਾਂ ਨੂੰ:

                                                          • ਕਰੋਨਾਵਾਇਰਸ (COVID-19) ਦੇ ਕੋਈ ਲੱਛਣ ਹਨ
                                                            • ਕਰੋਨਾਵਾਇਰਸ (COVID-19) ਦੇ ਪੁਸ਼ਟੀ ਹੋਏ ਮਾਮਲਿਆਂ ਦੇ ਸੰਪਰਕ ਵਿੱਚ ਰਹੇ ਹਨ।
                                                              • ਕਿਸੇ ਸਿਹਤ ਨਿਰਦੇਸ਼ਾਂ ਦੇ ਅਧੀਨ ਹਨ (ਜਿਵੇਂ ਕਿ ਇਕਾਂਤਵਾਸ, ਦੂਸਰਿਆਂ ਤੋਂ ਅਲੱਗ ਰਹਿਣਾ ਜਾਂ ਯਾਤਰਾ ਦੇ ਸਬੰਧ ਵਿੱਚ)

                                                                ਇਹ ਯਕੀਨੀ ਬਨਾਉਣ ਲਈ ਕਿ ਵਿਅਕਤੀ-ਤੋਂ-ਵਿਅਕਤੀ ਸੰਪਰਕ ਨੂੰ ਘੱਟ ਤੋਂ ਘੱਟ ਕੀਤਾ ਜਾਵੇ, ਜਾਂਚ ਇੱਕ ਸਵੈ-ਮੁਲਾਂਕਣ ਦੇ ਰੂਪ ਵਿੱਚ ਹੋ ਸਕਦੀ ਹੈ ਜਿਸਨੂੰ ਕਰਮਚਾਰੀ ਹਰੇਕ ਸ਼ਿਫਟ ਵਾਸਤੇ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਹੋਣ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।

                                                                ਬਿਜ਼ਨੈਸ ਵਿਕਟੋਰੀਆ ਦੀ ਵੈੱਬਸਾਈਟ ਉੱਤੇ ਕਰਮਚਾਰੀਆਂ ਦੀ ਕਰੋਨਾਵਾਇਰਸ (COVID-19) ਸਿਹਤ ਪ੍ਰਸ਼ਨਾਵਲੀ ਰੋਜ਼ਗਾਰਦਾਤਿਆਂ ਵਾਸਤੇ ਇੱਕ ਲਾਭਦਾਇਕ ਪ੍ਰੀਖਣ ਸੰਦ ਹੈ (ਲਿੰਕ ਹੇਠਾਂ ਹੈ)।

                                                                ਕੰਮ ਦੀ ਜਗ੍ਹਾ ਦਾ ਖਾਕਾ ਬਨਾਉਣਾ

                                                                ਕਿਸੇ ਕਰਮਚਾਰੀ ਨੂੰ ਕਰੋਨਾਵਾਇਰਸ (COVID-19) ਹੋਣ ਦੀ ਪੁਸ਼ਟੀ ਹੋਣ ਤੇ, ਜਿਹੜੇ ਸੰਭਾਵਿਤ ਤੌਰ ਉੱਤੇ ਪ੍ਰਭਾਵਿਤ ਹੋਏ ਹੋ ਸਕਦੇ ਹਨ, ਉਹਨਾਂ ਦੀ ਜਲਦੀ ਸ਼ਨਾਖਤ ਕੀਤੇ ਜਾਣ ਦੀ ਲੋੜ ਹੁੰਦੀ ਹੈ।

                                                                ਉਹਨਾਂ ਲੋਕਾਂ ਦਾ ਪਤਾ ਲਗਾਉਣ ਦੇ ਯੋਗ ਹੋਣ ਲਈ, ਜੋ ਪੁਸ਼ਟੀ ਹੋਏ ਮਾਮਲੇ ਦੇ ਸੰਪਰਕ ਵਿੱਚ ਆਏ ਹਨ, ਰੋਜ਼ਗਾਰਦਾਤਿਆਂ ਨੂੰ ਕਰਮਚਾਰੀਆਂ ਵਾਸਤੇ ਸਮਾਂ-ਸਾਰਣੀ ਅਤੇ ਕੰਮ ਦੇ ਸਥਾਨਾਂ ਨੂੰ ਰਿਕਾਰਡ ਕਰਨ ਲਈ ਕਾਰਵਾਈਆਂ ਨੂੰ ਲਾਗੂ ਕਰਨਾ ਚਾਹੀਦਾ ਹੈ।

                                                                ਰਿਕਾਰਡ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

                                                                • ਦਿਨ ਅਤੇ ਸਮਾਂ ਜਦ ਕੰਮ ਕੀਤਾ ਸੀ
                                                                  • ਟੀਮਾਂ ਦੇ ਮੈਂਬਰ ਜੋ ਇਕੱਠੇ ਕੰਮ ਕਰਦੇ ਸਨ
                                                                    • ਕੰਮ ਦਾ ਖਾਸ ਖੇਤਰ
                                                                      • ਕੰਮ ਦੌਰਾਨ ਲਈਆਂ ਗਈਆਂ ਛੁੱਟੀਆਂ, ਜਿਸ ਵਿੱਚ ਸਮਾਂ ਅਤੇ ਸਥਾਨ ਵੀ ਸ਼ਾਮਲ ਹੈ

                                                                        ਕੰਮ ਦੀ ਜਗ੍ਹਾ ਦੇ ਸਥਾਨਾਂ, ਜਾਂ ਵੱਡੀਆਂ ਕੰਮ ਦੀ ਜਗ੍ਹਾਵਾਂ ਦੇ ਅੰਦਰ, ਖੇਤਰਾਂ ਵਿਚਕਾਰ ਆਵਾਜਾਈ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਘੱਟ ਕੀਤਾ ਜਾਣਾ ਚਾਹੀਦਾ ਹੈ।

                                                                        ਜਿੱਥੇ ਇੱਕ ਤੋਂ ਵਧੇਰੇ ਸਥਾਨਾਂ ਤੇ ਹਾਜ਼ਰੀ ਭਰਨੀ ਜ਼ਰੂਰੀ ਹੈ, ਸਥਾਨ ਦੇ ਵਿਚਕਾਰ ਇਧਰ ਉਧਰ ਜਾਣ ਨੂੰ ਕੰਮ ਦੀ ਜਗ੍ਹਾ ਦੇ ਖਾਕੇ ਵਿੱਚ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ।

                                                                        ਸਰੀਰਕ ਦੂਰੀ

                                                                        ਜਿੱਥੇ ਵੀ ਸੰਭਵ ਹੋਵੇ, ਘੱਟੋ ਘੱਟ ਡੇਢ (1.5) ਮੀਟਰ ਦੀ ਸਰੀਰਕ ਦੂਰੀ ਨੂੰ ਲਾਗੂ ਕੀਤਾ ਜਾਵੇ। ਰੋਜ਼ਗਾਰਦਾਤਿਆਂ ਨੂੰ ਹਰੇਕ ਕੰਮ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਕੀ ਕਰਮਚਾਰੀਆਂ ਦੇ ਵਿਚਕਾਰ ਵਧੀ ਹੋਈ ਦੂਰੀ ਦੇ ਨਾਲ-ਨਾਲ, ਕੰਮ ਨੂੰ ਕਰਨ ਦਾ ਕੋਈ ਦੂਸਰਾ ਸੁਰੱਖਿਅਤ ਤਰੀਕਾ ਹੈ।

                                                                        ਕਾਬੂ ਪਾਉਣ ਵਾਲੇ ਹੋਰ ਉਪਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ:

                                                                        • ਕੰਮ, ਰਾਹ-ਰਸਤਿਆਂ ਅਤੇ ਛੁੱਟੀ ਵਾਲੇ ਖੇਤਰਾਂ ਵਿੱਚ ਸੁਰੱਖਿਅਤ ਦੂਰੀਆਂ ਦੇ ਨਿਸ਼ਾਨ ਲਗਾਉਣਾ (ਉਦਾਹਰਣ ਵਜੋਂ ਫਰਸ਼ਾਂ ਅਤੇ ਕੰਧਾਂ ਉੱਤੇ)
                                                                          • ਕੰਮ ਉੱਤੇ ਕਰਮਚਾਰੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ, ਵੱਖਰੀ ਸ਼ਿਫਟ ਸ਼ੈੱਲੀ ਉੱਤੇ ਵਿਚਾਰ ਕਰਨਾ (ਉਦਾਹਰਣ ਵਜੋਂ ਸਵੇਰ ਅਤੇ ਬਾਅਦ ਦੁਪਹਿਰ ਦੀਆਂ ਸ਼ਿਫਟਾਂ ਨੂੰ ਸ਼ੁਰੂ ਕਰਨਾ)
                                                                            • ਜ਼ਿਆਦਾ ਆਵਾਜਾਈ ਵਾਲੇ ਖੇਤਰਾਂ ਵਿੱਚ ਭੀੜ-ਭੜੱਕੇ ਤੋਂ ਬਚਣ ਲਈ ਸ਼ੁਰੂਆਤੀ ਸਮਿਆਂ, ਦੁਪਹਿਰ ਦੀ ਛੁੱਟੀ ਅਤੇ ਸਮਾਪਤੀ ਦੇ ਸਮਿਆਂ ਨੂੰ ਇਧਰ-ਉਧਰ ਕਰਨਾ ਅਤੇ ਕੰਮ ਦੀ ਜਗ੍ਹਾ ਵਿੱਚ ਘੁੰਮਦੇ ਸਮੇਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਕਰਨਾ
                                                                              • ਖਰਾਬ ਮੌਸਮ ਦੌਰਾਨ ਸਰੀਰਕ ਦੂਰੀ ਨੂੰ ਕਿਵੇਂ ਬਣਾਈ ਰੱਖਿਆ ਜਾਵੇਗਾ (ਉਦਾਹਰਣ ਵਜੋਂ ਭੋਜਨ ਵਾਲੇ ਕਮਰਿਆਂ ਅਤੇ ਸੁਵਿਧਾਵਾਂ ਦੀ ਵਰਤੋਂ ਕਰਨ ਵੇਲੇ)
                                                                                • ਜਿੱਥੇ ਉਚਿੱਤ ਹੋਵੇ, ਕੰਮ ਦੇ ਖੇਤਰਾਂ ਵਿਚਕਾਰ, ਆਰਜ਼ੀ ਸਥੂਲ ਰੋਕਾਂ (ਜਿਵੇਂ ਕਿ ਪਲਾਸਟਿਕ ਪਰਦਿਆਂ) ਨੂੰ ਸਥਾਪਤ ਕਰਨਾ
                                                                                  • ਸਰੀਰਕ ਦੂਰੀ ਦੀਆਂ ਲੋੜਾਂ ਨੂੰ ਬਣਾਈ ਰੱਖਣ ਲਈ ਸਾਂਝੇ ਖੇਤਰਾਂ ਵਿੱਚ ਫਰਨੀਚਰ ਨੂੰ ਫੈਲਾਅ ਕੇ ਰੱਖਣਾ। ਕੰਮ ਦੀ ਜਗ੍ਹਾ ਦੀ ਰੂਪ-ਰੇਖਾ ਨੂੰ ਬਦਲਦੇ ਸਮੇਂ, ਇਹ ਯਕੀਨੀ ਬਣਾਉਣਾ ਕਿ ਖਾਕਾ, ਸੁਰੱਖਿਅਤ ਤੌਰ ਉੱਤੇ, ਕੰਮ ਦੀ ਜਗ੍ਹਾ ਦੇ ਅੰਦਰ ਦਾਖਲ ਹੋਣ, ਬਾਹਰ ਜਾਣ ਅਤੇ ਇਧਰ ਉਧਰ ਜਾਣ ਦੀ ਆਗਿਆ ਦਿੰਦਾ ਹੋਵੇ।
                                                                                    • ਜਿੱਥੇ ਵੀ ਸੰਭਵ ਹੋਵੇ, ਸਮਾਨ ਵਾਲੇ ਡਰਾਈਵਰਾਂ ਨੂੰ ਗੱਡੀਆਂ ਵਿੱਚ ਬੈਠੇ ਰਹਿਣ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਲਈ, ਸੰਪਰਕ-ਰਹਿਤ ਵਿਧੀਆਂ (ਜਿਵੇਂ ਕਿ ਮੋਬਾਈਲ ਫ਼ੋਨਾਂ) ਦੀ ਵਰਤੋਂ ਕਰਨ ਲਈ ਕਹਿਣਾ
                                                                                      • ਉਹਨਾਂ ਕਰਮਚਾਰੀਆਂ ਜੋ ਕੰਮ ਇਕਾਈਆਂ ਦੀ ਇਕੋ ਰਿਹਾਇਸ਼ ਵਿੱਚ ਰਹਿੰਦੇ ਹਨ, ਦੀ ਕਾਰਜ-ਕ੍ਰਮਾਵਲੀ ਨੂੰ ਵਿਓਂਤਣਾ, ਤਾਂ ਜੋ ਉਹਨਾਂ ਕਰਮਚਾਰੀਆਂ ਦੇ ਵਿੱਚਕਾਰ ਕਰੋਨਾਵਾਇਰਸ (COVID-19) ਦੇ ਸੰਚਾਰ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ ਜੋ ਇਕੱਠੇ ਨਹੀਂ ਰਹਿੰਦੇ ਹਨ। ਸਮਰਪਿਤ ਕੰਮ ਦੀਆਂ ਇਕਾਈਆਂ ਨੂੰ, ਫਿਰ ਵੀ ਜਿੱਥੇ ਵੀ ਸੰਭਵ ਹੋਵੇ, ਸਰੀਰਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਦੂਸਰੀਆਂ ਕੰਮ ਦੀਆਂ ਇਕਾਈਆਂ ਤੋਂ ਵੱਖ ਕੀਤਾ ਜਾਣਾ ਚਾਹੀਦਾ ਹੈ (ਜਿਵੇਂ ਕਿ ਰਹਿਣ ਸਹਿਣ ਦੀਆਂ ਜਾਂ ਆਵਾਜਾਈ ਦੀਆਂ ਸਹੂਲਤਾਂ ਸਾਂਝੀਆਂ ਨਾ ਕਰਨਾ)।

                                                                                        ਜਿੱਥੇ ਕੰਮਾਂ ਨੂੰ ਕਰਨਾ ਅਤੇ ਸਰੀਰਕ ਦੂਰੀ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੈ, ਉਥੇ ਕਾਬੂ ਪਾਉਣ ਵਾਲੇ ਦੂਸਰੇ ਉਪਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ। ਉਦਾਹਰਣ ਵਜੋਂ:

                                                                                        • ਵਿਅਕਤੀ-ਤੋਂ-ਵਿਅਕਤੀ ਨਾਲ ਹੋਣ ਵਾਲੇ ਅਦਾਨ-ਪ੍ਰਦਾਨ ਜਿੰਨ੍ਹਾਂ ਨੂੰ ਡੇਢ (1.5) ਮੀਟਰ ਦੇ ਅੰਦਰ-ਅੰਦਰ ਪੂਰਾ ਕੀਤੇ ਜਾਣਾ ਪੈਣਾ ਹੈ, ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨਾ
                                                                                          • ਉਹਨਾਂ ਗਤੀ-ਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨਾ ਜਿੰਨ੍ਹਾਂ ਵਿੱਚ, ਇੱਕ ਦੂਜੇ ਨੂੰ ਡੇਢ (1.5) ਮੀਟਰ ਦੇ ਅੰਦਰ ਰਹਿਣ ਦੀ ਲੋੜ ਹੁੰਦੀ ਹੈ
                                                                                            • ਨਿੱਜੀ ਸੁਰੱਖਿਆ ਉਪਕਰਣ (PPE) ਪ੍ਰਦਾਨ ਕਰਵਾਉਣਾ (ਜਿਵੇਂ ਕਿ ਦਸਤਾਨੇ, ਮਾਸਕ, ਚਿਹਰੇ ਦੇ ਸੁਰੱਖਿਆ-ਕਵਚ)

                                                                                              ਟਿੱਪਣੀ: PPE, ਸੁਰੱਖਿਆ ਦਾ ਆਖਰੀ ਤਰੀਕਾ ਹੈ ਅਤੇ ਇਸ ਨੂੰ ਕੇਵਲ ਕੁਝ ਖਾਸ ਸਥਿੱਤੀਆਂ ਵਿੱਚ ਹੀ ਵਰਤੇ ਜਾਣਾ ਚਾਹੀਦਾ ਹੈ।

                                                                                              PPE ਦੀ ਸੁਰੱਖਿਅਤ ਵਰਤੋਂ ਬਾਰੇ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

                                                                                              ਕਰਮਚਾਰੀਆਂ ਦੇ ਇਕੱਠ ਅਤੇ ਸਿਖਲਾਈ

                                                                                              ਜੇ ਰੋਜ਼ਗਾਰਦਾਤਿਆਂ ਦੁਆਰਾ ਆਹਮੋ-ਸਾਹਮਣੇ ਦੀਆਂ ਮੀਟਿੰਗਾਂ ਕਰਨੀਆਂ ਜਾਂ ਕਰਮਚਾਰੀਆਂ ਦੀ ਸਿਖਲਾਈ ਕਰਨੀ ਜ਼ਰੂਰੀ ਹੈ, ਤਾਂ ਇਹ ਯਕੀਨੀ ਬਣਾਓ ਕਿ:

                                                                                              • ਕਰਮਚਾਰੀ ਘੱਟੋ ਘੱਟ ਡੇਢ (1.5) ਮੀਟਰ ਦੀ ਦੂਰੀ ਅਤੇ ਪ੍ਰਤੀ ਵਿਅਕਤੀ ਘੱਟੋ ਘੱਟ 4 ਵਰਗ ਮੀਟਰ ਜਗ੍ਹਾ ਰੱਖਣ ।
                                                                                                • ਆਹਮੋ-ਸਾਹਮਣੇ ਹੋਣ ਦਾ ਸਮਾਂ ਸੀਮਤ ਹੋਵੇ
                                                                                                  • ਹਾਜ਼ਰੀ ਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਤੋਂ ਵੱਧ ਸੰਭਵ ਹੱਦ ਤੱਕ ਸੀਮਤ ਹੋਵੇ
                                                                                                    • ਜੇ ਇਮਾਰਤ ਦੇ ਅੰਦਰਵਾਰ ਹੈ, ਤਾਂ ਖੇਤਰ ਚੰਗੀ ਤਰ੍ਹਾਂ ਹਵਾ-ਖੋਰਾ ਹੋਵੇ
                                                                                                      • ਜਿੱਥੇ ਵੀ ਸੰਭਵ ਹੋਵੇ, ਆਹਮੋ-ਸਾਹਮਣੇ ਦੀਆਂ ਮੀਟਿੰਗਾਂ ਅਤੇ ਸਿਖਲਾਈ ਨੂੰ ਵੀਡੀਓ ਅਤੇ ਟੈਲੀਕਾਨਫਰੰਸ ਵਿੱਚ ਬਦਲ ਦਿਓ।

                                                                                                        ਸਾਫ-ਸਫਾਈ

                                                                                                        ਚੰਗੀ ਸਾਫ-ਸਫਾਈ ਬਣਾਈ ਰੱਖਣਾ, ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਰੋਕ ਸਕਦਾ ਹੈ। ਰੋਜ਼ਗਾਰਦਾਤਿਆਂ ਨੂੰ ਇਹ ਕਰਨਾ ਚਾਹੀਦਾ ਹੈ:

                                                                                                        • ਯਕੀਨੀ ਬਣਾਓ ਕਿ ਸਾਰੇ ਕਰਮਚਾਰੀ ਵਧੀਆ ਸਾਫ-ਸਫਾਈ ਦਾ ਪਾਲਣ ਕਰਦੇ ਹੋਣ, ਜਿੰਨ੍ਹਾਂ ਵਿੱਚ ਸ਼ਾਮਲ ਹੈ:
                                                                                                          • ਸਾਬਣ ਅਤੇ ਪਾਣੀ ਨਾਲ ਹੱਥਾਂ ਨੂੰ ਘੱਟੋ ਘੱਟ 20 ਸਕਿੰਟਾਂ ਵਾਸਤੇ ਅਕਸਰ ਧੋਣਾ
                                                                                                          • ਖੰਘ ਅਤੇ ਛਿੱਕਾਂ ਨੂੰ ਢੱਕਣਾ, ਜਾਂ ਆਪਣੀ ਕੂਹਣੀ ਵਿੱਚ ਜਾਂ ਮੋਢੇ ਵੱਲ ਖੰਘਣਾ
                                                                                                          • ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ
                                                                                                        • ਕੰਮ ਦੀ ਜਗ੍ਹਾ ਵਿੱਚ ਪ੍ਰਮੁੱਖ ਸਥਾਨਾਂ ਤੇ, ਸਫਾਈ ਵਾਲੀ ਜਾਣਕਾਰੀ ਨੂੰ ਪ੍ਰਦਰਸ਼ਿਤ ਕਰੋ ਜਿਵੇਂ ਕਿ ਖਾਣੇ ਦੀ ਛੁੱਟੀ ਵਾਲੇ ਕਮਰੇ, ਕੰਮ ਵਾਲੇ ਸ਼ੈੱਡ ਅਤੇ ਪਖਾਨੇ ਅਤੇ ਉਸ ਰੂਪ ਵਿੱਚ, ਜਿਸ ਨੂੰ ਸਾਰੇ ਕਾਮਿਆਂ ਦੁਆਰਾ ਸਮਝਿਆ ਜਾ ਸਕਦਾ ਹੋਵੇ।
                                                                                                          • ਕੰਮ ਦੀ ਜਗ੍ਹਾ ਦੇ, ਅੰਦਰ ਆਉਣ ਅਤੇ ਬਾਹਰ ਨਿਕਲਣ ਵਾਲੇ ਦਰਵਾਜ਼ਿਆਂ ਅਤੇ ਸਾਰੇ ਖਾਣੇ ਅਤੇ ਛੁੱਟੀ ਵਾਲੇ ਕਮਰਿਆਂ ਵਿੱਚ, ਅਲਕੋਹਲ-ਅਧਾਰਤ ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਪ੍ਰਦਾਨ ਕਰਨਾ।
                                                                                                            • ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਸਥਾਨਾਂ ਬਾਰੇ, ਕਰਮਚਾਰੀਆਂ ਨਾਲ ਗੱਲਬਾਤ ਕਰਨਾ ਅਤੇ ਬਾਕਾਇਦਾ ਵਰਤੋਂ ਨੂੰ ਉਤਸ਼ਾਹਿਤ ਕਰਨਾ।
                                                                                                              • ਸਫਾਈ ਦੀਆਂ ਲੋੜਾਂ ਬਾਰੇ ਕਰਮਚਾਰੀਆਂ ਨਾਲ ਬਾਕਾਇਦਾ ਗੱਲਬਾਤ ਕਰਨਾ ਅਤੇ ਯਕੀਨੀ ਬਣਾਉਣ ਲਈ ਨਿਗਰਾਨੀ ਕਰਨਾ ਕਿ ਇਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ।
                                                                                                                • ਸਿੱਧੇ, ਸਮਾਨ ਲਿਆ/ਲਿਜਾ ਰਹੇ ਡਰਾਈਵਰਾਂ ਅਤੇ ਠੇਕੇਦਾਰਾਂ ਨੂੰ ਉਤਪਾਦਾਂ ਨਾਲ ਨਜਿੱਠਣ ਤੋਂ ਪਹਿਲਾਂ ਅਲਕੋਹਲ-ਆਧਾਰਤ ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਲਈ ਕਹਿਣਾ।
                                                                                                                  • ਇਹ ਯਕੀਨੀ ਬਨਾਉਣਾ ਕਿ ਹੱਥ ਧੋਣ ਦੀਆਂ ਸੁਵਿਧਾਵਾਂ, ਜਾਂ ਜੇ ਸੰਭਵ ਨਾ ਹੋਵੇ, ਤਾਂ, ਸਮਾਨ ਦਾ ਸਰੀਰਕ ਤੌਰ ਤੇ ਨਿਪਟਾਰਾ ਕਰਨ ਦੇ ਬਾਅਦ ਅਲਕੋਹਲ-ਆਧਾਰਤ ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ, ਕਰਮਚਾਰੀਆਂ ਵਾਸਤੇ ਆਸਾਨੀ ਨਾਲ ਉਪਲਬਧ ਹੋਣ।

                                                                                                                    ਸਹੂਲਤਾਂ

                                                                                                                    ਰੋਜ਼ਗਾਰਦਾਤੇ ਜਰੂਰ ਇਹ ਯਕੀਨੀ ਬਨਾਉਣ ਕਿ ਕਰਮਚਾਰੀਆਂ ਦੀ ਉਚਿੱਤ ਸਹੂਲਤਾਂ ਤੱਕ ਪਹੁੰਚ ਹੋਵੇ। ਰੋਜ਼ਗਾਰਦਾਤਿਆਂ ਨੂੰ ਕੰਮ ਦੀ ਜਗ੍ਹਾ ਤੇ, ਲੋਕਾਂ ਦੇ ਇਧਰ ਉਧਰ ਜਾਣ ਨੂੰ ਘੱਟ ਕਰਨ ਲਈ, ਸਹੂਲਤਾਂ ਦੀ ਗਿਣਤੀ ਅਤੇ ਸਥਾਨਾਂ ਦੀ ਸਮੀਖਿਆ ਅਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।

                                                                                                                    ਸਹੂਲਤਾਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ:

                                                                                                                    • ਹੱਥ ਧੋਣ ਦੀਆਂ ਸਹੂਲਤਾਂ (ਭਾਂਵੇਂ ਉਹ ਸਥਾਈ ਹੋਣ ਜਾਂ ਆਰਜ਼ੀ), ਜਿਵੇਂ ਕਿ ਹੱਥ ਧੋਣ ਵਾਲੀ ਚਿਲਮਚੀ, ਵਗਦਾ ਸਾਫ਼ ਪਾਣੀ, ਸਾਬਣ ਅਤੇ ਕਾਗਜ਼ੀ ਤੌਲੀਏ, ਇਹ ਯਕੀਨੀ ਬਨਾਉਣਾ ਕਿ ਵਿਓਂਤਬੱਧ ਸਥਾਨਾਂ ਉੱਤੇ ਰੱਖੇ ਗਏ ਹਨ ਤਾਂ ਜੋ ਕਰਮਚਾਰੀ ਇਹਨਾਂ ਤੱਕ ਸਮੇਂ ਸਿਰ ਪਹੁੰਚ ਕਰ ਸਕਣ
                                                                                                                      • ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਤੱਕ ਪਹੁੰਚ
                                                                                                                        • ਬਿਨਾਂ ਛੂਹਣ ਵਾਲੇ ਢੱਕਣਾਂ ਵਾਲੇ ਕੂੜੇਦਾਨ (ਜਿਵੇਂ ਕਿ ਪੈਰ ਨਾਲ ਦੱਬ ਕੇ ਖੋਲ੍ਹਣ ਵਾਲੇ ਕੂੜੇਦਾਨ)
                                                                                                                          • ਪੂਰੀ ਤਰ੍ਹਾਂ ਅਤੇ ਬਾਕਾਇਦਾ ਸਫਾਈ
                                                                                                                            • ਕੂੜੇ ਦੇ ਪ੍ਰਬੰਧ ਲਈ ਉਚਿੱਤ ਪ੍ਰਣਾਲੀਆਂ

                                                                                                                              ਸਾਂਝੀ ਵਰਤੋਂ ਵਾਲੇ ਔਜ਼ਾਰ, ਮਸ਼ੀਨ ਜਾਂ ਉਪਕਰਣ

                                                                                                                              ਜਿੱਥੇ ਵੀ ਸੰਭਵ ਹੋਵੇ, ਸੰਦਾਂ, ਮਸ਼ੀਨਾਂ ਅਤੇ ਉਪਕਰਣਾਂ ਦੀ ਸਾਂਝੀ ਵਰਤੋਂ ਤੋਂ ਪਰਹੇਜ਼ ਕਰੋ।

                                                                                                                              ਜਿੱਥੇ ਸਾਂਝੀ ਵਰਤੋਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਉੱਥੇ ਰੋਜ਼ਗਾਰਦਾਤਿਆਂ ਨੂੰ ਚਾਹੀਦਾ ਹੈ:

                                                                                                                              • ਜਿੱਥੇ ਭਾਈਚਾਰਕ ਤੌਰ ਤੇ ਵਰਤੇ ਜਾਣ ਵਾਲੇ ਸੰਦ, ਮਸ਼ੀਨਾਂ ਅਤੇ ਉਪਕਰਣ ਸਥਿੱਤ ਹਨ, ਉੱਥੇ ਸਫਾਈ ਕਰਨ ਵਾਲੇ ਉਤਪਾਦ (ਜਿਵੇਂ ਕਿ ਅਲਕੋਹਲ ਛਿੜਕਾਅ ਜਾਂ ਘੋਲ) ਪ੍ਰਦਾਨ ਕੀਤਾ ਜਾਵੇ।
                                                                                                                                • ਜਦੋਂ ਉਹ ਕੰਮ ਦੀ ਜਗ੍ਹਾ ਵਿੱਚ ਇਧਰ ਉਧਰ ਘੁੰਮਦੇ ਹਨ ਤਾਂ ਸਫਾਈ ਕਰਨ ਵਾਲੇ ਉਤਪਾਦਾਂ ਨੂੰ ਸੰਦਾਂ, ਮਸ਼ੀਨਾਂ ਅਤੇ ਉਪਕਰਣ ਦੇ ਨੇੜੇ ਰੱਖੋ।
                                                                                                                                  • ਯਕੀਨੀ ਬਣਾਓ ਕਿ ਸਾਰੇ ਵਰਤੋਂ-ਕਾਰ (ਔਪਰੇਟਰ), ਹਰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਜਾਂ ਸਾਫ ਕਰਨ।
                                                                                                                                    • ਇਹ ਯਕੀਨੀ ਬਣਾਓ ਕਿ ਸੰਦਾਂ, ਮਸ਼ੀਨਾਂ ਅਤੇ ਉਪਕਰਣ ਦੇ ਸਾਰੇ ਹਿੱਸਿਆਂ (ਜਿਸ ਵਿੱਚ ਮੁੱਠੇ ਅਤੇ ਹੱਥ ਪਾਉਣ ਵਾਲੇ ਡੰਡੇ ਵੀ ਸ਼ਾਮਲ ਹਨ) ਨੂੰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੂੰਝ ਦਿੱਤਾ ਜਾਵੇ।

                                                                                                                                      ਫ਼ੋਨਾਂ, ਕੰਮ ਵਾਲੇ ਮੇਜ਼ਾਂ, ਦਫਤਰਾਂ, ਕੰਪਿਊਟਰਾਂ ਜਾਂ ਦੂਸਰੇ ਯੰਤਰਾਂ ਦੀ ਸਾਂਝੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿੱਥੇ ਇਹ ਸੰਭਵ ਨਹੀਂ ਹੈ, ਇਹਨਾਂ ਚੀਜ਼ਾਂ ਨੂੰ ਬਾਕਾਇਦਾ ਰੋਗਾਣੂ ਰਹਿਤ ਕੀਤਾ ਜਾਣਾ ਚਾਹੀਦਾ ਹੈ।

                                                                                                                                      ਸਫਾਈ ਕਰਨੀ

                                                                                                                                      ਇਹਨਾਂ ਸਾਰਿਆਂ ਦੀ ਪੂਰੀ ਅਤੇ ਬਾਕਾਇਦਾ ਸਫਾਈ ਕਰਨ ਦੀ ਲੋੜ ਹੈ:

                                                                                                                                      • ਕੰਮ ਦੇ ਖੇਤਰ
                                                                                                                                        • ਆਵਾਜਾਈ ਦੇ ਖੇਤਰ (ਜਿਵੇਂ ਕਿ ਕਾਰਾਂ, ਬੱਸਾਂ ਅਤੇ ਮਿੰਨੀ ਬੱਸਾਂ)
                                                                                                                                          • ਭਾਈਚਾਰਕ ਅਤੇ ਖਾਣੇ ਦੀ ਛੁੱਟੀ ਵਾਲੇ ਖੇਤਰ
                                                                                                                                            • ਸਾਂਝੀਆਂ ਸਹੂਲਤਾਂ (ਜਿਵੇਂ ਕਿ ਗੁਸਲਖਾਨੇ ਅਤੇ ਰਸੋਈਆਂ)
                                                                                                                                              • ਸਾਂਝੇ ਉਪਕਰਣ

                                                                                                                                                ਸਫਾਈ ਕਰਨ ਵਾਲੇ ਵਿਅਕਤੀ ਨੂੰ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਅਤੇ ਨਿੱਜੀ ਸਫਾਈ ਦੀਆਂ ਲੋੜਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

                                                                                                                                                DHHS ਦੁਆਰਾ ਸਫਾਈ ਅਤੇ ਰੋਗਾਣੂ ਰਹਿਤ ਕਰਨ ਬਾਰੇ ਦਿੱਤੀ ਜਾਣਕਾਰੀ ਦੇ ਅਨੁਸਾਰ ਕਾਰੋਬਾਰੀ ਅਤੇ ਨਿਰਮਾਣ ਦੇ ਸਥਾਨਾਂ ਦੀ ਸਫਾਈ ਕੀਤੇ ਜਾਣ ਦੀ ਲੋੜ ਹੈ (ਲਿੰਕ ਹੇਠਾਂ ਵੇਖੋ)।

                                                                                                                                                ਨਿੱਜੀ ਸੁਰੱਖਿਆ ਉਪਕਰਣ (PPE)

                                                                                                                                                ਰੋਜ਼ਗਾਰਦਾਤਿਆਂ ਵੱਲੋਂ ਪ੍ਰਦਾਨ ਕੀਤੀ PPE ਦੀ ਸੁਰੱਖਿਅਤ ਵਰਤੋਂ, ਦੂਸ਼ਿਤਤਾ ਖਤਮ ਕਰਨ, ਸਾਂਭ-ਸੰਭਾਲ ਅਤੇ ਨਿਪਟਾਰੇ ਬਾਰੇ ਜਾਣਕਾਰੀ, ਨਿਰਦੇਸ਼ ਅਤੇ ਸਿਖਲਾਈ ਜ਼ਰੁਰ ਪ੍ਰਦਾਨ ਕਰਵਾਉਣੀ ਚਾਹੀਦੀ ਹੈ। ਉਹਨਾਂ ਨੂੰ ਲੋੜੀਂਦੀ ਨਿਗਰਾਨੀ ਵੀ ਜ਼ਰੂਰ ਪ੍ਰਦਾਨ ਕਰਨੀ ਚਾਹੀਦੀ ਹੈ।

                                                                                                                                                ਪ੍ਰਦਾਨ ਕੀਤੀ ਗਈ ਕੋਈ ਵੀ PPE, ਕੰਮ ਦੇ ਵਾਤਾਵਰਣ ਲਈ ਵਿਹਾਰਕ ਹੋਵੇ (ਵੇਖਣ ਦੀ ਲੋੜੀਂਦੀ ਯੋਗਤਾ ਅਤੇ ਚੱਲਣ-ਫਿਰਨ ਦੀ ਯੋਗਤਾ ਦਿੰਦੀ ਹੋਵੇ) ਅਤੇ ਹਰੇਕ ਸ਼ਿਫਟ ਦੇ ਅੰਤ ਤੇ, ਇਸ ਦੀ ਉਚਿੱਤ ਤਰੀਕੇ ਨਾਲ ਦੂਸ਼ਿਤਤਾ ਖਤਮ ਕਰਨ ਜਾਂ ਨਿਪਟਾਰਾ ਕਰਨ ਦੀ ਲੋੜ ਹੁੰਦੀ ਹੈ।

                                                                                                                                                ਰੋਜ਼ਗਾਰਦਾਤਿਆਂ ਨੂੰ PPE ਦੀ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਨਿਗਰਾਨੀ ਕਰਨੀ ਚਾਹੀਦੀ ਹੈ, ਉਦਾਹਰਣ ਵਜੋਂ ਇਹਨਾਂ ਬਾਰੇ ਜਾਣਕਾਰੀ ਦੇ ਇਸ਼ਤਿਹਾਰ ਪ੍ਰਦਾਨ ਕਰਕੇ:

                                                                                                                                                • PPE ਨੂੰ ਪਹਿਨਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ, ਅਤੇ ਦਸਤਾਨੇ ਪਹਿਨਣ ਤੋਂ ਪਹਿਲਾਂ ਚਿਹਰੇ ਦੀ ਸੁਰੱਖਿਆ ਨੂੰ ਥਾਂ ਸਿਰ ਲਗਾਉਣਾ
                                                                                                                                                  • ਚਿਹਰੇ ਦੀ ਸੁਰੱਖਿਆ ਤੋਂ ਪਹਿਲਾਂ ਦਸਤਾਨੇ ਹਟਾਉਣਾ, PPE ਨੂੰ ਹਟਾਉਣ ਤੋਂ ਬਾਅਦ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ ਅਤੇ ਵਰਤੀ ਗਈ PPE ਦੀ ਦੂਸ਼ਿਤਤਾ ਨੂੰ ਖਤਮ ਕਰਨਾ ਜਾਂ ਵਰਤੀ ਹੋਈ ਨੂੰ ਸੁਰੱਖਿਅਤ ਤਰੀਕੇ ਨਾਲ ਸੁੱਟਣਾ

                                                                                                                                                    ਕੰਮ ਨਾਲ ਸਬੰਧਤ ਥਕਾਵਟ ਦਾ ਪ੍ਰਬੰਧ ਕਰਨਾ

                                                                                                                                                    ਰੋਜ਼ਗਾਰਦਾਤਿਆਂ ਨੂੰ ਕੰਮ ਦੀ ਜਗ੍ਹਾ ਵਿੱਚ ਥਕਾਵਟ ਦੇ ਖਤਰਿਆਂ ਦੀ ਪਛਾਣ ਕਰਨੀ ਚਾਹੀਦੀ ਹੈ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ ਖਤਰਿਆਂ ਦਾ ਮੁਲਾਂਕਣ ਕਰਨਾ ਅਤੇ ਕਾਬੂ ਪਾਉਣਾ ਚਾਹੀਦਾ ਹੈ।

                                                                                                                                                    ਕਾਬੂ ਪਾਉਣ ਵਾਲੇ ਉਪਾਵਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

                                                                                                                                                    • ਇਹ ਯਕੀਨੀ ਬਨਾਉਣਾ ਕਿ ਕਰਮਚਾਰੀਆਂ ਕੋਲ ਥਕਾਵਟ ਦੇ ਖਤਰੇ ਨੂੰ ਘਟਾਉਣ ਲਈ, ਉਚਿੱਤ ਨੀਂਦ ਅਤੇ ਮੁੜ-ਸਿਹਤਯਾਬੀ ਦੇ ਮੌਕੇ ਹੋਣ
                                                                                                                                                      • ਥਕਾਵਟ ਨੂੰ ਘਟਾਉਣ ਲਈ ਰੋਸਟਰ ਦੇ ਨਿਯਮ ਬਨਾਉਣੇ, ਕਿ:
                                                                                                                                                        • ਸ਼ਿਫਟਾਂ ਦੇ ਵਿਚਕਾਰ ਘੱਟੋ ਘੱਟ ਦਸ ਘੰਟੇ ਦਾ ਫਰਕ ਰਹੇ
                                                                                                                                                        • ਰਾਤ ਦੀਆਂ ਲਗਾਤਾਰ ਸ਼ਿਫਟਾਂ ਘੱਟ ਤੋਂ ਘੱਟ ਹੋਣ
                                                                                                                                                        • ਰਾਤ ਦੀਆਂ ਸ਼ਿਫਟਾਂ ਪੂਰੀਆਂ ਹੋਣ ਤੋਂ ਬਾਅਦ ਦੋ ਰਾਤਾਂ ਦੀ ਮੁੜ-ਸਿਹਤਯਾਬੀ ਦੀ ਨੀਂਦ ਮੁਹੱਈਆ ਹੋਵੇ।
                                                                                                                                                      • ਇਹ ਯਕੀਨੀ ਬਨਾਉਣਾ ਕਿ ਥਕਾਵਟ ਦੇ ਆਧਾਰ ਤੇ ਰੋਸਟਰ ਦੇ ਨਿਯਮਾਂ ਦੀਆਂ ਉਲੰਘਣਾਵਾਂ ਨੂੰ ਘੱਟ ਕਰਨ ਲਈ ਵਿਧੀਆਂ ਸਥਾਪਤ ਹਨ, ਜਿਵੇਂ ਕਿ ਸ਼ਿਫਟਾਂ ਨੂੰ ਆਪੋ ਵਿੱਚ ਬਦਲਣਾ ਅਤੇ ਓਵਰਟਾਈਮ
                                                                                                                                                        • ਕਰਮਚਾਰੀਆਂ ਦੀ ਥਕਾਵਟ ਅਤੇ ਮਾਨਸਿਕ ਭਲਾਈ ਦਾ ਮੁਲਾਂਕਣ ਕਰਨ ਅਤੇ ਰਿਪੋਰਟ ਕਰਨ ਲਈ ਤਰੀਕੇ।

                                                                                                                                                          ਕੰਮ ਅਤੇ ਇਸ ਦੇ ਆਲੇ-ਦੁਆਲੇ ਜਾਣਾ ਅਤੇ ਵਾਪਸ ਆਉਣਾ

                                                                                                                                                          ਜਿੱਥੇ ਕੋਈ ਰੁਜ਼ਗਾਰਦਾਤਾ ਜਾਂ ਮੇਜ਼ਬਾਨ ਰੋਜ਼ਗਾਰਦਾਤਾ, ਕਰਮਚਾਰੀਆਂ ਨੂੰ ਅਵਾਜਾਈ ਦਾ ਸਾਧਨ ਪ੍ਰਦਾਨ ਕਰਦਾ ਹੈ, ਉਹਨਾਂ ਨੂੰ:

                                                                                                                                                          • ਕਾਰਾਂ ਜਾਂ ਬੱਸਾਂ ਵਿੱਚ ਇਕ ਤੋਂ ਵਧੇਰੇ ਯਾਤਰੀਆਂ ਨੂੰ ਲਿਜਾਣ ਤੋਂ ਬਚੋ, ਜਦ ਤੱਕ ਕਿ ਉਹ ਇਕੱਠਿਆਂ ਇਕ ਘਰ ਵਿੱਚ ਨਹੀਂ ਰਹਿੰਦੇ ਹਨ।
                                                                                                                                                            • ਜਿੱਥੇ ਵੱਖ-ਵੱਖ ਘਰਾਂ ਦੇ ਕਰਮਚਾਰੀਆਂ ਨੂੰ ਇਕੱਠਿਆਂ ਯਾਤਰਾ ਕਰਨ ਦੀ ਲੋੜ ਪੈਂਦੀ ਹੈ, ਜਿੱਥੇ ਵੀ ਸੰਭਵ ਹੋਵੇ, ਆਵਾਜਾਈ ਦੇ ਦੌਰਾਨ ਯਾਤਰੀਆਂ ਵਿਚਕਾਰ ਘੱਟੋ ਘੱਟ ਡੇਢ (1.5) ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ।
                                                                                                                                                              • ਏਅਰ ਕੰਡੀਸ਼ਨਰ ਦੀ ਹਵਾ ਨੂੰ ਮੁੜ ਵਰਤਣ ਦੀ ਬਜਾਏ ਬਾਹਰੀ ਹਵਾ ਦੇ ਪ੍ਰਵਾਹ ਉੱਤੇ ਸੈੱਟ ਕਰੋ, ਜਾਂ ਜਿੱਥੇ ਉਚਿੱਤ ਹੋਵੇ, ਖਿੜਕੀਆਂ ਖੁੱਲ੍ਹੀਆਂ ਰੱਖਣੀਆਂ।
                                                                                                                                                                • ਹਰੇਕ ਯਾਤਰਾ ਦੇ ਦਰਮਿਆਨ ਉਚਿੱਤ ਸਫ਼ਾਈ ਅਤੇ ਰੋਗਾਣੂ ਨਾਸ਼ਕ ਘੋਲਾਂ ਦੇ ਨਾਲ, ਅਕਸਰ ਛੂਹੇ ਜਾਂਦੇ ਤਲਾਂ ਨੂੰ ਸਾਫ਼ ਅਤੇ ਰੋਗਾਣੂ ਰਹਿਤ ਕਰੋ (ਜਿਵੇਂ ਕਿ ਦਰਵਾਜ਼ੇ, ਹੱਥ ਪਾਉਣ ਵਾਲੇ ਡੰਡੇ, ਸੀਟ ਬੈਲਟਾਂ ਅਤੇ ਖਿੜਕੀਆਂ)।
                                                                                                                                                                  • ਜੇ ਅਵਾਜਾਈ ਦੇ ਸਾਧਨ, ਮਜ਼ਦੂਰ ਕਿਰਾਏ ਤੇ ਦੇਣ ਵਾਲੀ ਕੰਪਨੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਇਸ ਬਾਰੇ ਮਜ਼ਦੂਰ ਕਿਰਾਏ ਦੇਣ ਵਾਲੀ ਕੰਪਨੀ ਨਾਲ ਸਲਾਹ ਕਰੋ ਕਿ ਅਜਿਹਾ ਕਿਵੇਂ ਵਾਪਰੇਗਾ।

                                                                                                                                                                    ਜੇ ਕਿਸੇ ਕਰਮਚਾਰੀ ਨੂੰ ਕਰੋਨਾਵਾਇਰਸ (COVID-19) ਹੈ, ਤਾਂ ਕੀ ਕਰਨਾ ਚਾਹੀਦਾ ਹੈ

                                                                                                                                                                    ਕਰੋਨਾਵਾਇਰਸ (COVID-19) ਦੇ ਕਿਸੇ ਸ਼ੱਕੀ ਜਾਂ ਪੁਸ਼ਟੀ ਹੋਏ ਮਾਮਲੇ ਦੀ ਸੂਰਤ ਵਿੱਚ, DHHS ਨਜ਼ਦੀਕੀ ਸੰਪਰਕਾਂ ਦੀ ਸ਼ਨਾਖਤ ਕਰਨ ਲਈ, ਵਿਅਕਤੀ ਨਾਲ ਸੰਪਰਕ ਕਰੇਗਾ।

                                                                                                                                                                    ਜੇ ਕਰਮਚਾਰੀ ਆਪਣੀ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਹੋਇਆ ਹੈ ਜਦੋਂ ਉਹ ਛੂਤ ਦਾ ਸ਼ਿਕਾਰ ਸੀ ਅਤੇ ਉਸ ਦਾ ਦੂਸਰੇ ਕਰਮਚਾਰੀਆਂ ਨਾਲ ਨਜ਼ਦੀਕੀ ਸੰਪਰਕ ਸੀ, ਤਾਂ DHHS ਰੋਜ਼ਗਾਰਦਾਤੇ ਨਾਲ ਸੰਪਰਕ ਕਰੇਗਾ।

                                                                                                                                                                    ਰੋਜ਼ਗਾਰਦਾਤਿਆਂ ਨੂੰ ਸ਼ੱਕੀ ਅਤੇ ਪੁਸ਼ਟ ਹੋਏ ਮਾਮਲਿਆਂ ਵਾਸਤੇ ਪ੍ਰਤੀਕਿਰਿਆ ਯੋਜਨਾ ਅਤੇ ਵਿਧੀ ਸਥਾਪਤ ਕਰਨੀ ਚਾਹੀਦੀ ਹੈ, ਜਿਸ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

                                                                                                                                                                    • ਕਰਮਚਾਰੀਆਂ ਨਾਲ ਸਲਾਹ ਅਤੇ ਗੱਲਬਾਤ ਵਾਸਤੇ ਪ੍ਰਬੰਧ, ਜਿਸ ਵਿੱਚ ਇਹ ਯਕੀਨੀ ਬਨਾਉਣਾ ਵੀ ਸ਼ਾਮਲ ਹੈ ਕਿ ਸੰਪਰਕ ਦੇ ਵੇਰਵੇ ਤਾਜ਼ਾ ਹਨ
                                                                                                                                                                      • ਕੰਮ ਦੀ ਜਗ੍ਹਾ ਦੇ ਖਾਕੇ ਦੀ ਜਾਣਕਾਰੀ ਬਣਾਈ ਰੱਖਣਾ
                                                                                                                                                                        • ਸਫ਼ਾਈ ਅਤੇ ਰੋਗਾਣੂ ਰਹਿਤ ਕਰਨ ਵਾਸਤੇ ਕੰਮ ਦੀਆਂ ਜਗ੍ਹਾਵਾਂ ਦੀ ਸ਼ਨਾਖਤ ਕਰਨਾ
                                                                                                                                                                          • ਪ੍ਰਭਾਵਤ ਖੇਤਰਾਂ ਵਿੱਚ ਮੁੜ ਦਾਖਲ ਹੋਣ ਦੀ ਆਗਿਆ ਦੇਣ ਤੋਂ ਪਹਿਲਾਂ ਉਚਿੱਤ ਸਫਾਈ ਅਤੇ ਰੋਗਾਣੂ ਮੁਕਤੀ ਦੀ ਵਿਵਸਥਾ ਨੂੰ ਲਾਗੂ ਕਰਨਾ, ਜਿਸ ਦੀ ਨਿਗਰਾਨੀ ਕਿਸੇ ਸਮਰੱਥ ਵਿਅਕਤੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ
                                                                                                                                                                            • ਕੰਮ ਦੀ ਜਗ੍ਹਾ ਵਿੱਚ ਮੁੜ ਦਾਖਲ ਹੋਣ ਅਤੇ ਕੰਮ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਕਰਮਚਾਰੀਆਂ ਨੂੰ ਸਬੰਧਤ ਜਾਣਕਾਰੀ ਪ੍ਰਦਾਨ ਕਰਵਾਉਣਾ
                                                                                                                                                                              • HSRs ਅਤੇ ਕਰਮਚਾਰੀਆਂ ਨਾਲ ਸਲਾਹ ਕਰਕੇ, ਇਹ ਯਕੀਨੀ ਬਨਾਉਣ ਲਈ, ਪ੍ਰਣਾਲੀਆਂ ਦੀ ਸਮੀਖਿਆ ਅਤੇ ਮੁੜ ਵਿਚਾਰ ਕਰਨਾ ਕਿ ਖਤਰਿਆਂ ਤੇ ਅਸਰਦਾਰ ਤਰੀਕੇ ਨਾਲ ਕਾਬੂ ਪਾਇਆ ਜਾ ਚੁੱਕਾ ਹੈ।

                                                                                                                                                                                ਕਾਨੂੰਨੀ ਜ਼ਿੰਮੇਵਾਰੀਆਂ

                                                                                                                                                                                ਰੋਜ਼ਗਾਰਦਾਤਿਆਂ ਦੇ OHS ਕਾਨੂੰਨ ਦੇ ਅਧੀਨ ਕਰਤੱਵ ਹਨ, ਜਿੰਨ੍ਹਾਂ ਵਿੱਚ ਇਹ ਸ਼ਾਮਲ ਹੈ ਕਿ ਉਹਨਾਂ ਨੂੰ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਇਹ ਜ਼ਰੂਰ ਕਰਨਾ ਚਾਹੀਦਾ ਹੈ:

                                                                                                                                                                                • ਕੰਮ ਕਾਰ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਸਿਹਤ ਨੂੰ ਖਤਰਿਆਂ ਤੋਂ ਰਹਿਤ ਅਤੇ ਸੁਰੱਖਿਅਤ ਹੋਵੇ।
                                                                                                                                                                                  • ਜਿੱਥੇ ਕੰਮ ਦੀ ਜਗ੍ਹਾ ਤੇ ਸਿਹਤ ਲਈ ਖਤਰੇ ਦੀ ਸ਼ਨਾਖਤ ਕੀਤੀ ਜਾਂਦੀ ਹੈ, ਖਤਰੇ ਨੂੰ ਖਤਮ ਕਰਨਾ ਚਾਹੀਦਾ ਹੈ। ਜਿੱਥੇ ਖਤਰੇ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਉੱਥੇ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ ਇਸ ਨੂੰ ਘਟਾਇਆ ਜਾਵੇ।
                                                                                                                                                                                    • ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਭਲਾਈ ਲਈ ਕਾਫੀ ਸਹੂਲਤਾਂ ਪ੍ਰਦਾਨ ਕਰਨਾ।
                                                                                                                                                                                      • ਇਹੋ ਜਿਹੀ ਜਾਣਕਾਰੀ, ਹਦਾਇਤਾਂ, ਸਿਖਲਾਈ ਜਾਂ ਨਿਗਰਾਨੀ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਨੂੰ ਪ੍ਰਦਾਨ ਕਰਵਾਉਣਾ, ਜਿਵੇਂ ਕਿ ਜ਼ਰੂਰੀ ਹੈ, ਤਾਂ ਕਿ ਉਹ ਵਿਅਕਤੀ ਆਪਣੇ ਕੰਮ ਨੂੰ ਅਜਿਹੇ ਤਰੀਕੇ ਨਾਲ ਕਰ ਸਕਣ ਜੋ ਸੁਰੱਖਿਅਤ ਅਤੇ ਸਿਹਤ ਲਈ ਖਤਰਿਆਂ ਤੋਂ ਰਹਿਤ ਹੋਵੇ।
                                                                                                                                                                                        • ਕਰਮਚਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ, ਜਿਸ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਵਿੱਚ (ਜਿੱਥੇ ਉਚਿੱਤ ਹੋਵੇ) ਜਾਣਕਾਰੀ ਵੀ ਸ਼ਾਮਲ ਹੈ।
                                                                                                                                                                                          • ਰੋਜ਼ਗਾਰਦਾਤੇ ਦੇ ਕਰਮਚਾਰੀਆਂ ਦੀ ਸਿਹਤ ਦੀ ਨਿਗਰਾਨੀ ਕਰਨੀ।
                                                                                                                                                                                            • ਰੋਜ਼ਗਾਰਦਾਤੇ ਦੇ ਪ੍ਰਬੰਧ ਅਤੇ ਕਾਬੂ ਦੇ ਅਧੀਨ ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਸਥਿੱਤੀਆਂ ਦੀ ਨਿਗਰਾਨੀ ਕਰਨੀ।
                                                                                                                                                                                              • ਇਹ ਯਕੀਨੀ ਬਣਾਓ ਕਿ ਰੋਜ਼ਗਾਰਦਾਤੇ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਰੋਜ਼ਗਾਰਦਾਤੇ ਦੇ ਕੰਮ ਕਰਨ ਦੇ ਵਿਵਹਾਰ ਤੋਂ ਪੈਦਾ ਹੋਣ ਵਾਲੀ ਸਿਹਤ ਜਾਂ ਸੁਰੱਖਿਆ ਵਾਲੇ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ।
                                                                                                                                                                                                • ਕਰਮਚਾਰੀਆਂ ਅਤੇ HSRs, ਜੇ ਕੋਈ ਹਨ, ਦੇ ਨਾਲ ਸਿਹਤ ਜਾਂ ਸੁਰੱਖਿਆ ਸਬੰਧਤ ਮਾਮਲਿਆਂ ਬਾਰੇ ਸਲਾਹ ਕਰਨੀ ਜੋ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਦੇ ਹਨ, ਜਾਂ ਇਹਨਾਂ ਦੀ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੋਵੇ ।

                                                                                                                                                                                                  ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਸਵੈ-ਰੋਜ਼ਗਾਰ ਵਾਲੇ ਵਿਅਕਤੀ ਜ਼ਰੂਰ ਯਕੀਨੀ ਬਨਾਉਣ, ਕਿ ਉਹ ਆਪਣਾ ਕਾਰੋਬਾਰ ਕਿਵੇਂ ਚਲਾਉਂਦੇ ਹਨ, ਤਾਂ ਜੋ ਲੋਕਾਂ ਨੂੰ ਸਿਹਤ ਜਾਂ ਸੁਰੱਖਿਆ ਦੇ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ।

                                                                                                                                                                                                  ਕੰਮ ਵਾਲੀ ਜਗ੍ਹਾ ਦਾ ਪ੍ਰਬੰਧ ਜਾਂ ਨਿਯੰਤਰਨ ਰੱਖਣ ਵਾਲੇ ਵਿਅਕਤੀ ਨੂੰ ਜ਼ਰੂਰ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, ਕੰਮ ਵਾਲੀ ਜਗ੍ਹਾ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਰਸਤੇ ਸੁਰੱਖਿਅਤ ਅਤੇ ਸਿਹਤ ਪ੍ਰਤੀ ਖਤਰਿਆਂ ਤੋਂ ਰਹਿਤ ਹਨ।

                                                                                                                                                                                                  OHS ਕਾਨੂੰਨ ਦੇ ਅਧੀਨ ਕਰਮਚਾਰੀਆਂ ਦੇ ਫਰਜ਼ ਵੀ ਹਨ, ਜਿਸ ਵਿੱਚ ਇਹ ਸ਼ਾਮਲ ਹੈ ਜੋ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ:

                                                                                                                                                                                                  • ਆਪਣੀ ਖੁਦ ਦੀ ਸਿਹਤ ਅਤੇ ਸੁਰੱਖਿਆ ਵਾਸਤੇ ਵਾਜਬ ਧਿਆਨ ਰੱਖਣ।
                                                                                                                                                                                                    • ਉਹਨਾਂ ਵਿਅਕਤੀਆਂ ਦੀ ਸਿਹਤ ਅਤੇ ਸੁਰੱਖਿਆ ਦਾ ਵਾਜਬ ਧਿਆਨ ਰੱਖਣਾ ਚਾਹੀਦਾ ਹੈ ਜੋ ਕਿਸੇ ਕੰਮ ਵਾਲੀ ਜਗ੍ਹਾ ਵਿੱਚ ਕਰਮਚਾਰੀ ਦੇ ਕੰਮਾਂ ਜਾਂ ਭੁੱਲਾਂ ਤੋਂ ਪ੍ਰਭਾਵਤ ਹੋ ਸਕਦੇ ਹਨ।
                                                                                                                                                                                                      • OHS ਨਿਯਮਾਂ ਦੁਆਰਾ ਜਾਂ ਇਸ ਦੇ ਅਧੀਨ ਥੋਪੀ ਗਈ ਕਿਸੇ ਜ਼ਰੂਰਤ ਦੀ ਪਾਲਣਾ ਕਰਨ ਲਈ, ਰੋਜ਼ਗਾਰਦਾਤੇ ਦੁਆਰਾ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਸਬੰਧ ਵਿੱਚ, ਆਪਣੇ ਰੋਜ਼ਗਾਰਦਾਤੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।