ਕਰੋਨਾਵਾਇਰਸ (COVID-19) ਸੰਪਰਕ ਨਾਲ ਉਤਪੰਨ ਖਤਰੇ ਦਾ ਪ੍ਰਬੰਧ ਕਰਨਾ: ਨਿਰਮਾਣ ਉਦਯੋਗ

ਨਿਰਮਾਣ ਸਥਾਨਾਂ ਉੱਤੇ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਦੇ ਪ੍ਰਬੰਧ ਬਾਰੇ ਜਾਣਕਾਰੀ।

ਮੈਲਬੌਰਨ ਮਹਾਂਨਗਰ ਵਿੱਚ ਉਸਾਰੀ ਵਾਲੇ ਸਥਾਨਾਂ ਵਾਸਤੇ ਪੜਾਅ-4 ਦੀਆਂ ਪਾਬੰਦੀਆਂ ਅਤੇ ਦਿਹਾਤੀ ਵਿਕਟੋਰੀਆ ਵਿੱਚ ਪੜਾਅ-3 ਦੀਆਂ ਪਾਬੰਦੀਆਂ ਲਾਗੂ ਹਨ

ਜਿੱਥੇ ਪੜਾਅ-4 ਦੀਆਂ 'ਘਰ ਵਿੱਚ ਰਹਿਣ' ਵਾਲੀਆਂ ਪਾਬੰਦੀਆਂ ਲਾਗੂ ਹੁੰਦੀਆਂ ਹਨ, ਉਸਾਰੀ ਦੇ ਕੰਮ ਵਾਲੀਆਂ ਜਗ੍ਹਾਵਾਂ ਪਾਬੰਦੀ ਦੀਆਂ ਕਾਰਵਾਈਆਂ ਅਤੇ ਵਿਸ਼ੇਸ਼ ਜਿੰਮੇਵਾਰੀਆਂ, ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਹਨ।

ਇਸ ਵਿੱਚ ਕਿਸੇ ਵੀ ਸਮੇਂ ਕੰਮ ਵਾਲੀ ਜਗ੍ਹਾ ਉੱਤੇ ਕਰਮਚਾਰੀਆਂ ਦੀ ਗਿਣਤੀ ਨੂੰ ਸੀਮਤ ਕਰਨਾ, ਵੱਖ ਵੱਖ ਕੰਮ ਵਾਲੀਆਂ ਜਗ੍ਹਾਵਾਂ ਦੇ ਵਿਚਕਾਰ ਏਧਰ ਓਧਰ ਜਾਣ ਨੂੰ ਸੀਮਤ ਕਰਨਾ ਅਤੇ COVIDSafe ਯੋਜਨਾ ਤੋਂ ਇਲਾਵਾ ਵੱਡੇ ਖਤਰੇ ਵਾਲੀ COVIDSafe ਯੋਜਨਾ ਦੀ ਸਥਾਪਨਾ ਕਰਨਾ ਸ਼ਾਮਲ ਹੈ।

ਇਹਨਾਂ ਪਾਬੰਦੀਆਂ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ। ਤੁਹਾਨੂੰ ਆਪਣੇ ਉਦਯੋਗ ਵਾਸਤੇ ਕਿਸੇ ਵੀ ਤਬਦੀਲੀਆਂ ਦੀ ਤਾਜ਼ਾ ਜਾਣਕਾਰੀ ਰੱਖਣੀ ਲਾਜ਼ਮੀ ਹੈ।

ਵੱਡੇ ਖਤਰੇ ਵਾਲੀ COVIDSafe ਯੋਜਨਾ ਤਿਆਰ ਕਰੋ

ਪੜਾਅ-4 ਦੀਆਂ 'ਘਰ ਵਿੱਚ ਰਹਿਣ' ਵਾਲੀਆਂ ਪਾਬੰਦੀਆਂ ਦੇ ਅਧੀਨ ਕੰਮ ਕਰ ਰਹੀ ਹਰੇਕ ਉਸਾਰੀ ਦੀ ਕੰਮ ਵਾਲੀ ਜਗ੍ਹਾ ਨੂੰ COVIDSafe ਯੋਜਨਾ ਤੋਂ ਇਲਾਵਾ, ਵੱਡੇ ਖਤਰੇ ਵਾਲੀ COVIDSafe ਯੋਜਨਾ ਬਨਾਉਣ ਦੀ ਲੋੜ ਹੁੰਦੀ ਹੈ।

ਪੜਾਅ-3 ਦੀਆਂ 'ਘਰ ਵਿੱਚ ਰਹਿਣ' ਦੀਆਂ ਪਾਬੰਦੀਆਂ ਦੇ ਅਧੀਨ ਕੰਮ ਕਰਨ ਵਾਲੀ ਉਸਾਰੀ ਦੀਆਂ ਕੰਮ ਵਾਲੀਆਂ ਜਗ੍ਹਾਵਾਂ ਵਾਸਤੇ ਵੀ ਇੱਕ COVIDSafe ਯੋਜਨਾ ਬਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

COVIDSafe ਯੋਜਨਾ ਵਿਕਟੋਰੀਆ ਦੇ ਮੁੱਖ ਸਿਹਤ ਅਫਸਰ (CHO) ਵੱਲੋਂ ਜਾਰੀ ਨਿਰਦੇਸ਼ਾਂ ਦੇ ਅਧੀਨ, ਕਾਰੋਬਾਰਾਂ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।

ਬਿਜ਼ਨੈਸ ਵਿਕਟੋਰੀਆ ਕੋਲ COVIDSafe ਯੋਜਨਾਵਾਂ ਬਾਰੇ ਜਾਣਕਾਰੀ ਹੈ, ਜਿਸ ਵਿੱਚ ਨਮੂਨੇ ਅਤੇ ਮਾਰਗ ਦਰਸ਼ਨ ਵੀ ਸ਼ਾਮਲ ਹਨ।

ਮੇਰੀਆਂ OHS ਜ਼ਿੰਮੇਵਾਰੀਆਂ ਪਾਬੰਦੀਆਂ ਤੋਂ ਕਿਵੇਂ ਪ੍ਰਭਾਵਤ ਹੁੰਦੀਆਂ ਹਨ?

ਪਾਬੰਦੀਆਂ ਦੇ ਨਤੀਜੇ ਵਜੋਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਅਤੇ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਅਧਿਨਿਯਮਾਂ 2017 (OHS ਅਧਿਨਿਯਮਾਂ) ਦੇ ਅਧੀਨ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਕੋਈ ਤਬਦੀਲੀ ਨਹੀਂ ਹੈ।

COVIDSafe ਯੋਜਨਾ ਦੀ ਤਿਆਰੀ ਕਰਨਾ ਕੰਮ ਦੀ ਸੁਰੱਖਿਅਤ ਪ੍ਰਣਾਲੀ ਦੇ ਵਿਕਾਸ ਦਾ ਹਿੱਸਾ ਹੈ, ਪਰ COVIDSafe ਯੋਜਨਾ ਦਾ ਹੋਣਾ ਅਤੇ CHO ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਇਹ ਜ਼ਰੂਰੀ ਮਤਲਬ ਨਹੀਂ ਹੈ ਕਿ ਤੁਸੀਂ OHS ਕਾਨੂੰਨ ਅਤੇ OHS ਅਧਿਨਿਯਮਾਂ ਦੇ ਅਧੀਨ ਆਪਣੇ ਫਰਜ਼ਾਂ ਦੀ ਪਾਲਣਾ ਕਰ ਲਈ ਹੈ।

ਤੁਹਾਨੂੰ ਸਾਰੇ ਸਿਹਤ ਨਿਰਦੇਸ਼ਾਂ ਦੀ ਲਾਜ਼ਮੀ ਪਾਲਣਾ ਕਰਨੀ ਚਾਹੀਦੀ ਹੈ, ਜੋ ਤੁਹਾਡੇ ਕਾਰੋਬਾਰ ਨੂੰ ਕਿਵੇਂ ਚਲਾਉਣਾ ਚਾਹੀਦਾ ਹੈ, ਉੱਤੇ ਲਾਗੂ ਹੁੰਦੇ ਹਨ, ਅਤੇ ਨਾਲ ਹੀ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਤੁਸੀਂ OHS ਕਾਨੂੰਨ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ। ਇਸ ਵਿੱਚ ਕਰਮਚਾਰੀਆਂ ਅਤੇ HSRs, ਜੇ ਕੋਈ ਹੋਣ, ਦੇ ਨਾਲ ਸਿਹਤ ਜਾਂ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਬਾਰੇ ਸਲਾਹ ਕਰਨਾ ਸ਼ਾਮਲ ਹੈ ਜੋ ਸਿੱਧੇ ਤੌਰ ਤੇ ਪ੍ਰਭਾਵਤ ਕਰਦੇ ਹਨ, ਜਾਂ ਸਿੱਧੇ ਤੌਰ ਤੇ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ। ਕਰਮਚਾਰੀਆਂ ਨੂੰ ਵੀ OHS ਕਾਨੂੰਨ ਦੇ ਅਧੀਨ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

COVID-19 ਅਤੇ ਨਿਰਮਾਣ ਉਦਯੋਗ

ਕਰੋਨਾਵਾਇਰਸ ਦੀ ਲਾਗ, ਹਲਕੀ ਤੋਂ ਗੰਭੀਰ ਸਾਹ ਵਾਲੀ ਬਿਮਾਰੀ ਦਾ ਕਾਰਣ ਬਣ ਸਕਦੀ ਹੈ। ਕਰੋਨਾਵਾਇਰਸ (COVID-19) ਬਾਰੇ ਰਿਪੋਰਟ ਕੀਤੇ ਗਏ, ਸਭ ਤੋਂ ਵੱਧ ਆਮ ਲੱਛਣ ਇਹ ਹਨ:

 • ਬੁਖ਼ਾਰ
  • ਸਾਹ ਲੈਣ ਵਿੱਚ ਔਖਿਆਈ ਅਤੇ ਸਾਹ ਚੜ੍ਹਨਾ
   • ਖੰਘ
    • ਗਲਾ ਦੁਖਣਾ
     • ਹੰਭ ਜਾਣਾ ਜਾਂ ਥਕਾਵਟ।

      COVID-19 ਦੀ ਇਕ ਵਿਅਕਤੀ-ਤੋਂ-ਦੂਸਰੇ ਵਿਅਕਤੀ ਤੱਕ ਫੈਲਣ ਦੀ ਸਭ ਤੋਂ ਵੱਧ ਸੰਭਾਵਨਾ ਇਹਨਾਂ ਰਾਹੀਂ ਹੁੰਦੀ ਹੈ:

      • ਲਾਗ ਨਾਲ ਪੀੜਤ ਕਿਸੇ ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ।
       • ਲਾਗ ਵਾਲੇ ਵਿਅਕਤੀ ਦੁਆਰਾ ਦੂਸ਼ਿਤ ਕੀਤੀਆਂ ਵਸਤੂਆਂ ਜਾਂ ਬਾਹਰੀ ਤਲਾਂ (ਜਿਵੇਂ ਕਿ ਦਰਵਾਜ਼ੇ ਦੇ ਮੁੱਠੇ ਜਾਂ ਮੇਜ਼ਾਂ) ਨੂੰ ਛੂਹਣਾ।

        ਹੋਰਨਾਂ ਲੋਕਾਂ ਦੇ ਨੇੜੇ ਕੰਮ ਕਰਨ ਅਤੇ ਸੰਭਾਵਤ ਦੂਸ਼ਿਤ ਤਲਾਂ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਕਰਕੇ, ਨਿਰਮਾਣ ਉਦਯੋਗ ਵਿੱਚ ਕਰਮਚਾਰੀਆਂ ਵਾਸਤੇ ਸੰਪਰਕ ਦੇ ਖਤਰਿਆਂ ਨੂੰ ਘੱਟ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

        ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਿ ਸੁਰੱਖਿਅਤ ਹੋਵੇ ਅਤੇ ਕਰਮਚਾਰੀਆਂ ਦੀ ਸਿਹਤ ਲਈ ਖਤਰਿਆਂ ਤੋਂ ਰਹਿਤ ਹੋਵੇ, ਇਹ ਰੋਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ । ਇਸ ਦੀ ਰੋਕਥਾਮ ਕਰਨਾ, ਅਤੇ ਜਿੱਥੇ ਰੋਕਥਾਮ ਸੰਭਵ ਨਹੀਂ ਹੈ, COVID-19 ਦੇ ਸੰਭਾਵਤ ਸੰਪਰਕ ਨਾਲ ਜੁੜੇ ਸਿਹਤ ਅਤੇ ਸੁਰੱਖਿਆ ਲਈ ਖਤਰਿਆਂ ਨੂੰ ਘੱਟ ਕਰਨਾ ਸ਼ਾਮਲ ਹੈ।

        ਕਰਮਚਾਰੀਆਂ ਦਾ ਫਰਜ਼ ਹੈ ਕਿ ਉਹ ਕੰਮ ਦੀ ਜਗ੍ਹਾ ਵਿੱਚ ਆਪਣੀ ਖੁਦ ਦੀ ਅਤੇ ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਦਾ ਵਾਜਬ ਧਿਆਨ ਰੱਖਣ ਅਤੇ ਰੋਜ਼ਗਾਰਦਾਤਿਆਂ ਵੱਲੋਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਜਾਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਅਧਿਨਿਯਮਾਂ 2017 (OHS ਅਧਿਨਿਯਮਾਂ) ਦੀ ਪਾਲਣਾ ਕਰਨ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਬਾਰੇ ਆਪਣੇ ਰੋਜ਼ਗਾਰਦਾਤਿਆਂ ਨਾਲ ਸਹਿਯੋਗ ਕਰਨ।

        ਰੋਜ਼ਗਾਰਦਾਤੇ ਅਤੇ ਕਰਮਚਾਰੀ ਦੀਆਂ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ (ਵੇਖੋ ਕਾਨੂੰਨੀ ਜ਼ਿੰਮੇਵਾਰੀਆਂ)।

        COVID-19 ਛੂਤ ਦੇ ਅਗਾਂਹ ਲੱਗਣ ਅਤੇ ਲੱਛਣਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ (DHHS) ਦੀ ਵੈੱਬਸਾਈਟ ਅਤੇ ਸਬੰਧਤ ਲਿੰਕ ਹੇਠਾਂ ਵੇਖੋ।

        ਨਿਰਮਾਣ ਸਥਾਨਾਂ ਉੱਤੇ ਖਤਰਿਆਂ ਦੀ ਸ਼ਨਾਖਤ ਕਰਨਾ

        ਰੋਜ਼ਗਾਰਦਾਤਿਆਂ ਨੂੰ ਜ਼ਰੂਰ ਆਪਣੇ ਕੰਮ ਦੀ ਜਗ੍ਹਾ ਉੱਤੇ COVID-19 ਦੇ ਸੰਪਰਕ ਵਿੱਚ ਆਉਣ ਤੋ, ਕਰਮਚਾਰੀਆਂ ਦੀ ਸਿਹਤ ਨੂੰ ਹੋਣ ਵਾਲੇ ਖਤਰੇ ਦੇ ਪੱਧਰ ਦੀ ਪਛਾਣ ਕਰਨੀ ਚਾਹੀਦੀ ਹੈ।

        ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਸਿਹਤ ਅਤੇ ਸੁਰੱਖਿਆ ਦੇ ਨੁਮਾਇੰਦਿਆਂ (HSRs), ਜੇ ਕੋਈ ਹੋਣ, ਅਤੇ ਕਰਮਚਾਰੀਆਂ ਨਾਲ ਸਲਾਹ ਕਰਕੇ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।

        ਕੁਝ ਕੁ ਗਤੀਵਿਧੀਆਂ ਜੋ COVID-19 ਦੇ ਸੰਪਰਕ ਵਿੱਚ ਆਉਣ ਦਾ ਖਤਰਾ ਪੈਦਾ ਕਰਦੀਆਂ ਹਨ, ਉਹਨਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ:

        • ਕਰਮਚਾਰੀਆਂ ਦੁਆਰਾ ਸਮਾਨ ਉੱਪਰ ਚੁੱਕਣ ਵਾਲੀਆਂ ਮਸ਼ੀਨਾਂ ਅਤੇ ਲਿਫਟਾਂ ਵਿੱਚ ਸਫਰ ਕਰਨਾ
         • ਉਹ ਕੰਮ ਜਿਸ ਵਿੱਚ ਕਰਮਚਾਰੀਆਂ ਨੂੰ ਦੂਸਰਿਆਂ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿਣ ਦੀ ਲੋੜ ਹੁੰਦੀ ਹੈ
          • ਔਜ਼ਾਰਾਂ ਜਾਂ ਉਪਕਰਣਾਂ ਨੂੰ ਸਾਂਝੇ ਤੌਰ ਤੇ ਵਰਤਣਾ
           • ਸਹੂਲਤਾਂ ਨੂੰ ਸਾਂਝਾ ਕਰਨਾ, ਜਿਵੇਂ ਕਿ ਗੁਸਲਖਾਨੇ, ਰਸੋਈਆਂ ਅਤੇ ਵਿਸ਼ਰਾਮ ਵਾਲੇ ਭਾਈਚਾਰਕ ਖੇਤਰ।

            ਖਤਰਿਆਂ ਤੇ ਕਾਬੂ ਪਾਉਣਾ

            ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਿ ਸੁਰੱਖਿਅਤ ਹੋਵੇ ਅਤੇ ਕਰਮਚਾਰੀਆਂ ਦੀ ਸਿਹਤ ਲਈ ਖਤਰਿਆਂ ਤੋਂ ਰਹਿਤ ਹੋਵੇ, ਇਹ ਰੋਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ। ਇਸ ਦੀ ਰੋਕਥਾਮ ਕਰਨਾ, ਅਤੇ ਜਿੱਥੇ ਰੋਕਥਾਮ ਸੰਭਵ ਨਹੀਂ ਹੈ, COVID-19 ਦੇ ਸੰਭਾਵਤ ਸੰਪਰਕ ਨਾਲ ਜੁੜੇ ਸਿਹਤ ਜਾਂ ਸੁਰੱਖਿਆ ਲਈ ਖਤਰਿਆਂ ਨੂੰ ਘੱਟ ਕਰਨਾ ਸ਼ਾਮਲ ਹਨ।

            ਛਾਣ-ਬੀਣ

            ਨਿਰਮਾਣ ਵਾਲੀ ਜਗ੍ਹਾ ਉੱਤੇ COVID-19 ਦੇ ਫੈਲਣ ਨੂੰ ਘੱਟ ਤੋਂ ਘੱਟ ਕਰਨ ਲਈ, ਰੋਜ਼ਗਾਰਦਾਤਿਆਂ ਨੂੰ ਇੱਕ ਪ੍ਰੀਖਣ ਕਾਰਵਾਈ ਨੂੰ ਲਾਗੂ ਕਰਨਾ ਚਾਹੀਦਾ ਹੈ।

            ਉਦਾਹਰਣ ਵਜੋਂ, ਆਪਣੀ ਸ਼ਿਫਟ ਦੇ ਸ਼ੁਰੂ ਵਿੱਚ ਕੰਮ ਦੀ ਜਗ੍ਹਾ ਵਿੱਚ ਦਾਖਲ ਹੋਣ ਵਾਲੇ ਕਰਮਚਾਰੀਆਂ ਨੂੰ ਪੁੱਛ ਕੇ, ਕਿ ਕੀ ਉਹਨਾਂ ਕੋਈ ਯਾਤਰਾ ਕੀਤੀ ਹੈ, COVID-19 ਦੇ ਕਿਸੇ ਵੀ ਪੁਸ਼ਟੀ ਹੋਏ ਮਾਮਲਿਆਂ ਦੇ ਸੰਪਰਕ ਵਿੱਚ ਰਹੇ ਹਨ ਜਾਂ ਜੇ ਉਹਨਾਂ ਨੂੰ ਫਲੂ ਵਰਗੇ ਲੱਛਣ ਹਨ।

            ਇਹ ਯਕੀਨੀ ਬਨਾਉਣ ਲਈ ਕਿ ਵਿਅਕਤੀ-ਤੋਂ-ਵਿਅਕਤੀ ਨਾਲ ਸੰਪਰਕ ਘੱਟ ਤੋਂ ਘੱਟ ਕੀਤਾ ਜਾਵੇ, ਜਾਂਚ, ਫ਼ੋਨ ਉੱਤੇ ਜਾਂ ਹੋਰ ਗੈਰ-ਸੰਪਰਕ ਵਿਧੀਆਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ।

            ਕੰਮ ਦੀ ਜਗ੍ਹਾ ਦਾ ਖਾਕਾ ਬਨਾਉਣਾ

            ਕਿਸੇ ਕਰਮਚਾਰੀ ਨੂੰ COVID-19 ਹੋਣ ਦੀ ਪੁਸ਼ਟੀ ਹੋਣ ਤੇ, ਜੋ ਸੰਭਾਵਤ ਤੌਰ ਉੱਤੇ ਪ੍ਰਭਾਵਤ ਹਨ, ਉਹਨਾਂ ਦੀ ਜਲਦੀ ਸ਼ਨਾਖਤ ਕਰਨ ਦੀ ਲੋੜ ਹੁੰਦੀ ਹੈ।

            ਰੋਜ਼ਗਾਰਦਾਤਿਆਂ ਨੂੰ ਕਰਮਚਾਰੀਆਂ ਵਾਸਤੇ ਸਮਾਂ-ਸਾਰਣੀ ਅਤੇ ਕੰਮ ਦੇ ਸਥਾਨਾਂ ਨੂੰ ਰਿਕਾਰਡ ਕਰਨ ਲਈ, ਵਿਧੀਆਂ ਨੂੰ ਲਾਗੂ ਕਰਨਾ ਚਾਹੀਦਾ ਹੈ (ਠੇਕੇਦਾਰਾਂ ਸਮੇਤ), ਜੋ ਪੁਸ਼ਟੀ ਹੋਏ ਕੇਸ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਦੇ ਯੋਗ ਬਣਾਉਂਦੀਆਂ ਹਨ।

            ਰਿਕਾਰਡ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

            • ਦਿਨ ਅਤੇ ਸਮਾਂ ਜਦ ਕੰਮ ਸ਼ੁਰੂ ਕੀਤਾ ਸੀ
             • ਟੀਮਾਂ ਦੇ ਮੈਂਬਰ ਜੋ ਇਕੱਠੇ ਕੰਮ ਕਰਦੇ ਸਨ
              • ਨਿਰਮਾਣ ਵਾਲੀ ਜਗ੍ਹਾ ਵਿੱਚ ਕੰਮ ਦਾ ਵਿਸ਼ੇਸ਼ ਖੇਤਰ
               • ਕੰਮ ਦੌਰਾਨ ਚਾਹ-ਪਾਣੀ ਤੇ ਖਾਣੇ ਦੇ ਵਿਸ਼ਰਾਮ, ਜਿਸ ਵਿੱਚ ਸਮਾਂ ਅਤੇ ਸਥਾਨ ਵੀ ਸ਼ਾਮਲ ਹੈ।

                ਨਿਰਮਾਣ ਦੇ ਸਥਾਨਾਂ ਦਰਮਿਆਨ, ਜਾਂ ਨਿਰਮਾਣ ਦੇ ਵੱਡੇ ਸਥਾਨ ਦੇ ਅੰਦਰ, ਖੇਤਰਾਂ ਵਿੱਚਕਾਰ ਇੱਧਰ ਉੱਧਰ ਜਾਣ ਨੂੰ, ਵੱਧ ਤੋਂ ਵੱਧ ਸੰਭਵ ਹੱਦ ਤੱਕ, ਘੱਟ ਕੀਤਾ ਜਾਣਾ ਚਾਹੀਦਾ ਹੈ।

                ਜਿੱਥੇ ਬਹੁਤ ਸਾਰੇ ਨਿਰਮਾਣ ਸਥਾਨਾਂ ਉੱਤੇ ਹਾਜ਼ਰੀ ਭਰਨ ਦੀ ਲੋੜ ਹੁੰਦੀ ਹੈ (ਜਿਵੇਂ ਕਿ HSRs, ਮੁੱਢਲੀ ਸਹਾਇਤਾ ਦੇਣ ਵਾਲੇ, ਐਮਰਜੈਂਸੀ ਵਾਰਡਨਾਂ ਵਾਸਤੇ) ਸਥਾਨਾਂ ਦੇ ਵਿੱਚਕਾਰ ਕੰਮ ਦੀ ਜਗ੍ਹਾ ਦੇ ਖਾਕੇ ਵਿੱਚ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ।

                ਸਰੀਰਕ ਦੂਰੀ

                ਜਿੱਥੇ ਵੀ ਸੰਭਵ ਹੋਵੇ, ਘੱਟੋ ਘੱਟ ਡੇਢ (1.5) ਮੀਟਰ ਦੀ ਸਰੀਰਕ ਦੂਰੀ ਨੂੰ ਲਾਗੂ ਕੀਤਾ ਜਾਵੇ। ਰੋਜ਼ਗਾਰਦਾਤਿਆਂ ਨੂੰ ਹਰੇਕ ਕੰਮ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਕਰਮਚਾਰੀਆਂ ਦੇ ਵਿਚਕਾਰ ਵਧੀ ਹੋਈ ਦੂਰੀ ਦੇ ਨਾਲ, ਕੰਮ ਨੂੰ ਕਰਨ ਦਾ ਕੋਈ ਦੂਸਰਾ ਸੁਰੱਖਿਅਤ ਤਰੀਕਾ ਹੈ।

                • ਕੰਮ, ਆਵਾਜਾਈ ਅਤੇ ਵਿਸ਼ਰਾਮ ਖੇਤਰਾਂ ਵਿੱਚ ਸੁਰੱਖਿਅਤ ਦੂਰੀਆਂ ਦੇ ਨਿਸ਼ਾਨ ਲਗਾਉਣਾ (ਜਿਵੇਂ ਕਿ ਫਰਸ਼ਾਂ ਅਤੇ ਕੰਧਾਂ ਉੱਤੇ)।
                 • ਕੰਮ ਉੱਤੇ ਕਰਮਚਾਰੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਵੱਖਰੀਆਂ ਸ਼ਿਫਟ ਸ਼ੈੱਲੀਆਂ ਉੱਤੇ ਵਿਚਾਰ ਕਰਨਾ (ਜਿਵੇਂ ਕਿ ਸਵੇਰ/ਦੁਪਹਿਰ ਦੀਆਂ ਸ਼ਿਫਟਾਂ)।
                  • ਜ਼ਿਆਦਾ ਆਵਾਜਾਈ ਵਾਲੇ ਖੇਤਰਾਂ ਵਿੱਚ ਭੀੜ-ਭੜੱਕੇ ਤੋਂ ਬਚਣ ਲਈ ਸ਼ੁਰੂਆਤੀ ਸਮਿਆਂ, ਦੁਪਹਿਰ ਦੀ ਛੁੱਟੀ ਅਤੇ ਸਮਾਪਤੀ ਦੇ ਸਮਿਆਂ ਨੂੰ ਵੱਖ ਵੱਖ ਕਰਨਾ ਅਤੇ ਨਿਰਮਾਣ ਦੇ ਸਥਾਨ ਤੇ ਘੁੰਮਦੇ ਸਮੇਂ, ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਕਰਨਾ।
                   • ਖਰਾਬ ਮੌਸਮ ਦੌਰਾਨ ਸਰੀਰਕ ਦੂਰੀ ਨੂੰ ਕਿਵੇਂ ਬਣਾਈ ਰੱਖਿਆ ਜਾਵੇਗਾ, ਦੀ ਯੋਜਨਾ ਬਨਾਉਣਾ (ਜਿਵੇਂ ਕਿ ਦੁਪਹਿਰ ਦੇ ਖਾਣੇ ਜਾਂ ਮਨੋਰੰਜਨ ਕਮਰਿਆਂ ਅਤੇ ਸੁਵਿਧਾਵਾਂ ਦੀ ਵਰਤੋਂ ਵੇਲੇ)।
                    • ਜਿੱਥੇ ਉਚਿੱਤ ਹੋਵੇ, ਕੰਮ ਦੇ ਖੇਤਰਾਂ ਵਿੱਚਕਾਰ, ਆਰਜੀ ਸਥੂਲ ਰੋਕਾਂ (ਜਿਵੇਂ ਕਿ ਵਾੜਾਂ, ਪਲਾਸਟਿਕ ਪਰਦੇ) ਨੂੰ ਸਥਾਪਤ ਕਰਨਾ।

                     ਜਿੱਥੇ ਕੰਮਾਂ ਨੂੰ ਕਰਨਾ ਅਤੇ ਸਰੀਰਕ ਦੂਰੀ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੈ, ਉਥੇ ਕਾਬੂ ਪਾਉਣ ਵਾਲੇ ਦੂਸਰੇ ਉਪਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ। ਉਦਾਹਰਣ ਵਜੋਂ:

                     • ਵਿਅਕਤੀ ਤੋਂ ਵਿਅਕਤੀ ਨਾਲ ਹੋਣ ਵਾਲੇ ਅਦਾਨ-ਪ੍ਰਦਾਨ, ਜਿੰਨ੍ਹਾਂ ਨੂੰ ਡੇਢ (1.5) ਮੀਟਰ ਦੇ ਅੰਦਰ-ਅੰਦਰ ਪੂਰਾ ਕੀਤੇ ਜਾਣ ਦੀ ਲੋੜ ਹੈ, ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨਾ।
                      • ਉਹਨਾਂ ਸਰਗਰਮੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨਾ ਜਿੰਨ੍ਹਾਂ ਨੂੰ ਇੱਕ ਦੂਜੇ ਦੇ ਡੇਢ (1.5) ਮੀਟਰ ਦੇ ਅੰਦਰ ਰਹਿਣ ਦੀ ਲੋੜ ਹੁੰਦੀ ਹੈ।
                       • ਨਿੱਜੀ ਸੁਰੱਖਿਆ ਉਪਕਰਣ (PPE) ਪ੍ਰਦਾਨ ਕਰਵਾਉਣੇ (ਜਿਵੇਂ ਕਿ ਦਸਤਾਨੇ, ਮਾਸਕ, ਐਨਕਾਂ)।

                        PPE ਦੀ ਸੁਰੱਖਿਅਤ ਵਰਤੋਂ ਬਾਰੇ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

                        ਜਿੱਥੇ ਸੀਮਤ ਸਥਾਨਾਂ (ਜਿਵੇਂ ਕਿ ਲਿਫਟ ਸ਼ਾਫਟਾਂ, ਕਰਮਚਾਰੀ ਉੱਪਰ ਚੁੱਕਣ ਵਾਲੀਆਂ ਮਸ਼ੀਨਾਂ, ਲਿਫਟਾਂ) ਦੇ ਅੰਦਰ ਜ਼ਰੂਰੀ ਕੰਮ ਵਾਲੀਆਂ ਸਰਗਰਮੀਆਂ ਕਰਨ ਦੀ ਲੋੜ ਹੁੰਦੀ ਹੈ, ਉਸ ਜਗ੍ਹਾ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ।

                        ਸਿਹਤ ਅਰੋਗਤਾ

                        • ਯਕੀਨੀ ਬਨਾਉਣਾ ਕਿ ਸਾਰੇ ਕਰਮਚਾਰੀ ਚੰਗੀ ਸਾਫ-ਸਫਾਈ ਦੇ ਅਭਿਆਸਾਂ ਦੀ ਪਾਲਣਾ ਕਰਦੇ ਹੋਣ, ਜਿਸ ਵਿੱਚ ਘੱਟੋ ਘੱਟ 20 ਸਕਿੰਟਾਂ ਵਾਸਤੇ ਸਾਬਣ ਅਤੇ ਪਾਣੀ ਨਾਲ ਅਕਸਰ ਹੱਥ ਧੋਣਾ, ਖੰਘ ਅਤੇ ਛਿੱਕਾਂ ਨੂੰ ਢੱਕਣਾ, ਜਾਂ ਆਪਣੀ ਕੂਹਣੀ ਵਿੱਚ ਜਾਂ ਮੋਢੇ ਵੱਲ ਖੰਘਣਾ ਅਤੇ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਣਾ ਸ਼ਾਮਲ ਹੈ।
                         • ਕੰਮ ਦੀ ਜਗ੍ਹਾ ਵਿੱਚ ਪ੍ਰਮੁੱਖ ਸਥਾਨਾਂ ਉੱਤੇ ਸਫਾਈ ਵਾਲੀ ਜਾਣਕਾਰੀ ਨੂੰ ਪ੍ਰਦਰਸ਼ਿਤ ਕਰੋ ਜਿਵੇਂ ਕਿ ਚਾਹ ਦੇ ਕਮਰੇ, ਨਿਰਮਾਣ ਵਾਲੀ ਜਗ੍ਹਾ ਦੇ ਦਫਤਰ, ਪਖਾਨੇ, ਬਾਹਰਲੇ ਬਰਾਂਡੇ, ਲਿਫਟਾਂ ਅਤੇ ਨਿਰਮਾਣ ਵਾਲੀ ਜਗ੍ਹਾ ਦੇ ਪ੍ਰਵੇਸ਼ ਸਥਾਨ।
                          • ਨਿਰਮਾਣ ਵਾਲੀ ਜਗ੍ਹਾ ਦੇ ਸਾਰੇ ਅੰਦਰ ਆਉਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਸਥਾਨਾਂ ਉੱਤੇ, ਕਰਮਾਚਾਰੀਆਂ ਨੂੰ ਚੁੱਕਣ ਵਾਲੀਆਂ ਸਾਰੀਆਂ ਲਿਫਟਾਂ, ਸੁਵਿਧਾਵਾਂ ਅਤੇ ਦੂਸਰੇ ਜ਼ਿਆਦਾ ਆਵਾਜਾਈ ਵਾਲੇ ਖੇਤਰਾਂ ਵਿੱਚ, ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਪ੍ਰਦਾਨ ਕਰੋ। ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਸਥਾਨਾਂ ਬਾਰੇ ਕਰਮਚਾਰੀਆਂ ਨਾਲ ਗੱਲਬਾਤ ਕਰੋ ਅਤੇ ਬਾਕਾਇਦਾ ਵਰਤੋਂ ਨੂੰ ਉਤਸ਼ਾਹਿਤ ਕਰੋ।

                           ਰੋਜ਼ਗਾਰਦਾਤਿਆਂ ਨੂੰ ਲਾਜ਼ਮੀ ਤੌਰ ਤੇ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਕਰਮਚਾਰੀਆਂ ਦੀ ਉਚਿੱਤ ਸਹੂਲਤਾਂ ਤੱਕ ਪਹੁੰਚ ਹੋਵੇ। ਰੋਜ਼ਗਾਰਦਾਤਿਆਂ ਨੂੰ ਨਿਰਮਾਣ ਵਾਲੀ ਜਗ੍ਹਾ ਦੇ ਵਿੱਚ ਲੋਕਾਂ ਦੇ ਇੱਧਰ ਉੱਧਰ ਜਾਣ ਨੂੰ ਘੱਟ ਕਰਨ ਲਈ, ਸਹੂਲਤਾਂ ਦੀ ਗਿਣਤੀ ਅਤੇ ਸਥਾਨਾਂ ਦੀ ਸਮੀਖਿਆ ਅਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।

                           ਸਹੂਲਤਾਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ:

                           • ਹੱਥ ਧੋਣ ਦੀਆਂ ਸਹੂਲਤਾਂ (ਭਾਂਵੇਂ ਉਹ ਸਥਾਈ ਹੋਣ ਜਾਂ ਆਰਜ਼ੀ), ਜਿਵੇਂ ਕਿ ਹੱਥ ਧੋਣ ਵਾਲੀ ਚਿਲਮਚੀ, ਸਾਫ਼ ਵਗਦਾ ਪਾਣੀ, ਸਾਬਣ ਅਤੇ ਕਾਗਜ਼ੀ ਤੌਲੀਏ, ਇਹ ਯਕੀਨੀ ਬਨਾਉਣਾ ਕਿ ਵਿਉਂਤਬੱਧ ਸਥਾਨਾਂ ਉੱਤੇ ਰੱਖੇ ਗਏ ਹਨ, ਤਾਂ ਜੋ ਕਰਮਚਾਰੀ ਇਹਨਾਂ ਤੱਕ ਸਮੇਂ ਸਿਰ ਪਹੁੰਚ ਕਰ ਸਕਣ।
                            • ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਤੱਕ ਪਹੁੰਚ।
                             • ਬਿਨਾਂ ਛੂਹਣ ਵਾਲੇ ਢੱਕਣਾਂ ਵਾਲੇ ਕੂੜੇਦਾਨ (ਜਿਵੇਂ ਕਿ ਪੈਰ ਨਾਲ ਦੱਬ ਕੇ ਖੋਲਣ ਵਾਲੇ ਕੂੜੇਦਾਨ)।
                              • ਪੂਰੀ ਤਰ੍ਹਾਂ ਅਤੇ ਬਾਕਾਇਦਾ ਸਫਾਈ।
                               • ਕੂੜੇ ਦੇ ਪ੍ਰਬੰਧ ਲਈ ਉਚਿੱਤ ਪ੍ਰਣਾਲੀਆਂ।

                                ਸਾਂਝੀ ਵਰਤੋਂ ਵਾਲੇ ਔਜ਼ਾਰ, ਮਸ਼ੀਨ ਜਾਂ ਉਪਕਰਣ

                                ਜਿੱਥੇ ਵੀ ਸੰਭਵ ਹੋਵੇ, ਸਾਂਝੇ ਸੰਦਾਂ, ਮਸ਼ੀਨਾਂ ਅਤੇ ਉਪਕਰਣਾਂ ਦੀ ਸਾਂਝੀ ਵਰਤੋਂ ਤੋਂ ਪਰਹੇਜ਼ ਕਰੋ। ਉਦਾਹਰਣ ਵਜੋਂ, ਥੱਲੇ ਨੂੰ ਲਿਆ ਕੇ ਕੰਮ ਕਰਨ ਵਾਲੇ ਆਰੇ, ਛੇਕ ਕਰਨ ਵਾਲੀਆਂ ਮਸ਼ੀਨਾਂ, ਰਗੜਣ ਵਾਲੀਆਂ ਮਸ਼ੀਨਾਂ, ਪੌੜੀਆਂ ਜਾਂ ਉੱਚੇ ਚੁੱਕੇ ਹੋਏ ਕੰਮ ਦੇ ਪਲੇਟਫਾਰਮਾਂ ਦੀ ਵਰਤੋਂ, ਇੱਕ ਤੋਂ ਵਧੇਰੇ ਵਿਅਕਤੀਆਂ ਦੁਆਰਾ ਨਹੀਂ ਕੀਤੀ ਜਾਣੀ ਚਾਹੀਦੀ।

                                ਜਿੱਥੇ ਸਾਂਝੀ ਵਰਤੋਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ:

                                • ਜਿੱਥੇ ਭਾਈਚਾਰਕ ਤੌਰ ਤੇ ਵਰਤੇ ਜਾਣ ਵਾਲੇ ਸੰਦ, ਮਸ਼ੀਨਾਂ ਅਤੇ ਉਪਕਰਣ ਸਥਿੱਤ ਹਨ, ਉੱਥੇ ਸਫਾਈ ਕਰਨ ਵਾਲੇ ਉਤਪਾਦ (ਜਿਵੇਂ ਕਿ ਅਲਕੋਹਲ ਵਾਲਾ ਛਿੜਕਾਅ ਜਾਂ ਘੋਲ) ਪ੍ਰਦਾਨ ਕਰੋ।
                                 • ਜਦੋਂ ਉਹ ਕੰਮ ਦੀ ਜਗ੍ਹਾ ਵਿੱਚ ਇੱਧਰ ਉੱਧਰ ਲਿਜਾਏ ਜਾਂਦੇ ਹਨ ਤਾਂ ਸਾਫ਼ ਕਰਨ ਵਾਲੇ ਉਤਪਾਦਾਂ ਨੂੰ ਸੰਦਾਂ, ਮਸ਼ੀਨਾਂ ਅਤੇ ਉਪਕਰਣ ਦੇ ਨੇੜੇ ਰੱਖੋ।
                                  • ਯਕੀਨੀ ਬਣਾਓ ਕਿ ਸਾਰੇ ਵਰਤੋਂ-ਕਾਰ, ਹਰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ, ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਂਦੇ ਜਾਂ ਸਾਫ ਕਰਦੇ ਹਨ।
                                   • ਇਹ ਯਕੀਨੀ ਬਣਾਓ ਕਿ ਸੰਦਾਂ, ਮਸ਼ੀਨਾਂ ਅਤੇ ਉਪਕਰਣ ਦੇ ਸਾਰੇ ਹਿੱਸਿਆਂ (ਜਿਵੇਂ ਕਿ ਮੁੱਠੇ, ਹੱਥ ਪਾਉਣ ਵਾਲੇ ਡੰਡੇ) ਨੂੰ, ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੂੰਝ ਦਿੱਤਾ ਜਾਂਦਾ ਹੈ।

                                    ਫ਼ੋਨਾਂ, ਕੰਮ ਵਾਲੇ ਮੇਜ਼ਾਂ, ਦਫਤਰਾਂ, ਕੰਪਿਊਟਰਾਂ ਜਾਂ ਦੂਸਰੇ ਯੰਤਰਾਂ ਦੀ ਸਾਂਝੀ ਵਰਤੋਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਜਿੱਥੇ ਇਹ ਸੰਭਵ ਨਹੀਂ ਹੈ, ਇਹਨਾਂ ਚੀਜ਼ਾਂ ਨੂੰ ਬਾਕਾਇਦਾ ਰੋਗਾਣੂ ਰਹਿਤ ਕੀਤਾ ਜਾਣਾ ਚਾਹੀਦਾ ਹੈ।

                                    ਸਫਾਈ ਕਰਨੀ

                                    ਇਹਨਾਂ ਸਾਰਿਆਂ ਦੀ ਪੂਰੀ ਅਤੇ ਬਾਕਾਇਦਾ ਸਫਾਈ ਕਰਨ ਦੀ ਲੋੜ ਹੈ:

                                    • ਕੰਮ ਦੇ ਖੇਤਰ
                                     • ਲਾਂਘੇ ਵਾਲੇ ਖੇਤਰ (ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਮਸ਼ੀਨਾਂ ਅਤੇ ਲਿਫਟਾਂ)
                                      • ਭਾਈਚਾਰਕ ਅਤੇ ਭੋਜਨ ਲਈ ਵਿਸ਼ਰਾਮ ਵਾਲੇ ਖੇਤਰ
                                       • ਸਾਂਝੀਆਂ ਸਹੂਲਤਾਂ (ਜਿਵੇਂ ਕਿ ਗੁਸਲਖਾਨੇ ਅਤੇ ਰਸੋਈਆਂ)
                                        • ਸਾਂਝੀ ਵਰਤੋਂ ਵਾਲੇ ਉਪਕਰਣ।

                                         DHHS ਦੁਆਰਾ ਸਫਾਈ ਅਤੇ ਰੋਗਾਣੂ ਰਹਿਤ ਕਰਨ ਬਾਰੇ, ਦਿੱਤੀ ਜਾਣਕਾਰੀ ਦੇ ਅਨੁਸਾਰ, ਨਿਰਮਾਣ ਦੇ ਸਥਾਨਾਂ ਦੀ ਸਫਾਈ ਕੀਤੇ ਜਾਣ ਦੀ ਲੋੜ ਹੈ।

                                         ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਲਿਫਟਾਂ

                                         ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਲਿਫਟਾਂ ਅਤੇ ਆਮ ਲਿਫਟਾਂ ਦੀ ਵਰਤੋਂ ਕਰਨ ਵਾਲੇ ਕਰਮਚਾਰੀਆਂ ਨੂੰ COVID-19 ਦੇ ਸੰਪਰਕ ਵਿੱਚ ਆਉਣ ਦਾ ਵਧੇਰੇ ਖਤਰਾ ਹੋ ਸਕਦਾ ਹੈ, ਕਿਉਂਕਿ ਉਹਨਾਂ ਨੂੰ ਹੋਰਨਾਂ ਅਤੇ ਸੰਭਾਵਤ ਦੂਸ਼ਿਤ ਤਲਾਂ ਦੇ ਨੇੜਲੇ ਸੰਪਰਕ ਵਿੱਚ ਰਹਿਣਾ ਪੈਂਦਾ ਹੈ।

                                         ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਲਿਫਟਾਂ ਵਿੱਚ ਖ਼ਤਰੇ ਨੂੰ ਘੱਟ ਕਰਨ ਲਈ ਨਿਗਰਾਨੀ ਦੇ ਉਪਾਵਾਂ ਵਿੱਚ ਕੰਮ ਦੀਆਂ ਪ੍ਰਣਾਲੀਆਂ, ਸਰੀਰਕ ਦੂਰੀ, ਨਿੱਜੀ ਸਾਫ-ਸਫਾਈ, PPE ਅਤੇ ਸਾਫ-ਸਫਾਈ ਸ਼ਾਮਲ ਹੋਣੀਆਂ ਚਾਹੀਦੀਆਂ ਹਨ।

                                         ਇਹ ਮੰਨਿਆ ਜਾਂਦਾ ਹੈ ਕਿ ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਸਾਰੀਆਂ ਲਿਫਟਾਂ ਅਤੇ ਆਮ ਲਿਫਟਾਂ, ਆਕਾਰ ਜਾਂ ਮਾਪ ਵਿੱਚ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨ, ਅਤੇ ਇਹਨਾਂ ਦੀਆਂ ਭਾਰ ਚੁੱਕਣ ਦੀਆਂ ਵੱਖ-ਵੱਖ ਸੀਮਾਵਾਂ ਹੁੰਦੀਆਂ ਹਨ।

                                         ਜਿੱਥੇ ਕਰਮਚਾਰੀਆਂ ਨੂੰ ਚੁੱਕਣ ਵਾਲੀ ਲਿਫਟ ਵਿੱਚ ਸਰੀਰਕ ਦੂਰੀ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੈ, ਉਥੇ ਕਾਬੂ ਪਾਉਣ ਵਾਲੇ ਦੂਸਰੇ ਉਪਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ।

                                         ਕਾਬੂ ਪਾਉਣ ਵਾਲੇ ਉਪਾਵਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

                                         • ਜਿੱਥੇ ਅਜਿਹਾ ਕਰਨਾ ਸੰਭਵ ਅਤੇ ਸੁਰੱਖਿਅਤ ਹੋਵੇ, ਨਿਰਮਾਣ ਦੀ ਜਗ੍ਹਾ ਉੱਤੇ ਮੰਜ਼ਲਾਂ ਦੇ ਵਿਚਕਾਰ ਕਰਮਚਾਰੀਆਂ ਦੇ ਇੱਧਰ ਉੱਧਰ ਜਾਣ ਨੂੰ ਸੀਮਤ ਕਰਨਾ।
                                          • ਨਿਰਮਾਣ ਦੀ ਜਗ੍ਹਾ ਉੱਤੇ ਕਰਮਚਾਰੀਆਂ ਨੂੰ ਚੁੱਕਣ ਵਾਲੀਆਂ ਕਿਹੜੀਆਂ ਲਿਫਟਾਂ ਉਪਲਬਧ ਹਨ ਅਤੇ ਇਹ ਸ਼ਨਾਖਤ ਕਰਨਾ ਕਿ ਕੀ ਵਧੇਰੇ ਲਿਫਟਾਂ  ਦੀ ਵਰਤੋਂ ਕੀਤੀ ਜਾ ਸਕਦੀ ਹੈ (ਉਦਾਹਰਣ ਵਜੋਂ ਜਿੱਥੇ ਲੋਕਾਂ ਦੁਆਰਾ ਕੁਝ ਹਿੱਸੇ ਵਿੱਚ ਰਹਿਣ ਦੇ ਨਾਲ ਨਾਲ, ਇਮਾਰਤ ਉਸਾਰੀ ਅਧੀਨ ਹੈ, ਇਸ ਤੇ ਵਿਚਾਰ ਕਰੋ ਕਿ ਕੀ ਰਿਹਾਇਸ਼ੀ ਲਿਫਟ ਦੀ ਵਰਤੋਂ, ਕੇਵਲ ਉਸਾਰੀ ਵਾਲੇ ਵਿਅਕਤੀਆਂ ਵਾਸਤੇ ਕੀਤੀ ਜਾ ਸਕਦੀ ਹੈ)।
                                           • ਲਿਫਟ ਦੀ ਉਡੀਕ ਕਰਦੇ ਸਮੇਂ ਡੇਢ (1.5) ਮੀਟਰ ਦੀ ਸਰੀਰਕ ਦੂਰੀ ਅਤੇ ਸਾਫ-ਸਫਾਈ ਦੀਆਂ ਪ੍ਰਣਾਲੀਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਖਾਸ ਕਰਕੇ ਉਹਨਾਂ ਮੰਜ਼ਲਾਂ ਉੱਤੇ ਜਿੱਥੇ ਭੀੜ ਵਾਲੇ ਸਮਿਆਂ ਦੌਰਾਨ ਕਰਮਚਾਰੀਆਂ ਦੀ ਗਿਣਤੀ ਵੱਧ ਸਕਦੀ ਹੈ (ਸ਼ੁਰੂ ਕਰਨ, ਅੱਧੀ ਛੁੱਟੀ, ਸਮਾਪਤੀ ਸਮਿਆਂ ਵੇਲੇ)। ਉਦਾਹਰਣ ਵਜੋਂ ਜ਼ਮੀਨੀ ਮੰਜ਼ਲ, ਭੋਜਨ ਵਾਲੀਆਂ ਮੰਜ਼ਲਾਂ ਜਾਂ ਬਾਥਰੂਮ ਦੀਆਂ ਸੁਵਿਧਾਵਾਂ ਵਾਲੇ ਸਥਾਨਾਂ ਅਤੇ ਵਿਸ਼ਰਾਮ ਵੇਲੇ ਸਮਾਂ ਬਿਤਾਉਣ ਵਾਲੀਆਂ ਮੰਜ਼ਲਾਂ। ਹੇਠਾਂ ਦਿੱਤਾ ਚਿੱਤਰ ਵਿਖਾਉਂਦਾ ਹੈ ਕਿ ਲਿਫਟਾਂ ਦੇ ਉਡੀਕ ਖੇਤਰਾਂ ਵਿੱਚ ਸਰੀਰਕ ਦੂਰੀ ਨੂੰ ਕਿਵੇਂ ਲਾਗੂ ਕੀਤਾ ਜਾਣਾ ਚਾਹੀਦਾ ਹੈ।
                                            Diagram showing marking out floors in hoist waiting areas to maintain physical distancing.
                                            • ਇਸ ਗਾਈਡ ਵਿੱਚ ਇਹ ਪਤਾ ਕਰੋ ਕਿ ਲਿਫਟ ਦੇ ਆਕਾਰ, ਸੀਮਤ ਸਮੇਂ ਦੀ ਮਿਆਦ ਅਤੇ ਨਿਯੰਤਰਣ ਦੇ ਵਧੀਕ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿੰਨੇ ਵਿਅਕਤੀ (ਲਿਫਟ ਚਲਾਉਣ ਵਾਲੇ ਦੇ ਸਮੇਤ) ਕਿਸੇ ਵੀ ਸਮੇਂ ਇੱਕ ਲਿਫਟ ਦੀ ਵਰਤੋਂ ਕਰ ਸਕਦੇ ਹਨ।
                                             • ਲਿਫਟ ਵਾਲੀਆਂ ਮੰਜ਼ਲਾਂ ਉੱਤੇ ਨਿਸ਼ਾਨ ਲਗਾ ਕੇ, ਸ਼ਨਾਖਤ ਕਰੋ:
                                              • ਕਰਮਚਾਰੀ ਕਿੱਥੇ ਖੜ੍ਹੇ ਹੋਣ
                                              • ਜਦੋਂ ਉਹ ਲਿਫਟ ਵਿੱਚ ਹੁੰਦੇ ਹਨ, ਆਹਮੋ ਸਾਹਮਣੇ ਸੰਪਰਕ ਤੋਂ ਬਚਣ ਲਈ ਉਹ ਕਿਸ ਦਿਸ਼ਾ ਵੱਲ ਮੂੰਹ ਕਰਨ
                                              • ਅੰਦਰ ਵੜਣ ਅਤੇ ਬਾਹਰ ਨਿਕਲਣ ਦੀ ਤਰਤੀਬ।
                                             • ਇਹ ਯਕੀਨੀ ਬਨਾਉਣ ਲਈ ਕਿ ਸਰੀਰਕ ਦੂਰੀ ਨੂੰ ਬਣਾਈ ਰੱਖਿਆ ਜਾਵੇ, ਹਰ ਮੰਜ਼ਿਲ ਉੱਤੇ ਲਿਫਟ ਦੇ ਉਡੀਕ ਖੇਤਰ ਦੀ ਨਿਸ਼ਾਨਦੇਹੀ ਕਰੋ।
                                              • ਬਾਕਾਇਦਾ ਤੌਰ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਨਾ ਅਤੇ ਯਾਦ ਕਰਵਾਉਣਾ (ਜਿਵੇਂ ਕਿ ਪੋਸਟਰਾਂ ਰਾਹੀਂ, ਡਿਜ਼ੀਟਲ ਵਿਖਾਲਿਆਂ ਰਾਹੀਂ):
                                               • ਵਿਅਕਤੀਆਂ ਦੀ ਉਚਿੱਤ ਸਥਿਤੀ ਅਤੇ ਦਾਖਲ ਹੋਣ ਵਾਲੇ ਲੋਕਾਂ ਦੀ ਤਰਤੀਬ
                                               • ਲਿਫਟ ਦੀਆਂ ਕੰਧਾਂ ਜਾਂ ਦਰਵਾਜ਼ਿਆਂ ਨੂੰ ਨਾ ਛੂਹਣਾ
                                               • ਸਫ਼ਾਈ ਦਾ ਪ੍ਰਬੰਧ ਥਾਂ ਸਿਰ ਹੈ।
                                              • ਭੀੜ ਵਾਲੇ ਸਮਿਆਂ ਦੌਰਾਨ, ਕੰਮ ਦੇ ਖੇਤਰ ਵਿੱਚ, ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਵਿਅਕਤੀਆਂ ਦੀ ਭੀੜ ਨੂੰ ਸੀਮਤ ਕਰਨ ਲਈ ਪ੍ਰਣਾਲੀਆਂ ਸਥਾਪਤ ਹਨ। ਉਦਾਹਰਣ ਵਜੋਂ:
                                               • ਲਿਫਟ ਦੀ ਵਰਤੋਂ ਲਈ ਸਮਾਂ-ਸਾਰਣੀ ਵਿਕਸਤ ਕਰਨਾ
                                               • ਕਿਸ ਮੰਜ਼ਲ ਦੇ ਵਿਅਕਤੀ, ਲਿਫਟਾਂ ਨੂੰ ਵਰਤਣ ਦੇ ਯੋਗ ਹੁੰਦੇ ਹਨ, ਨੂੰ ਵੱਖ ਵੱਖ ਕਰਨਾ।

                                              ਲਿਫਟ ਚਲਾਉਣ ਵਾਲਿਆਂ ਨੂੰ ਵਾਧੂ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਵਾਸਤੇ:

                                              • PPE ਪ੍ਰਦਾਨ ਕੀਤੀ ਜਾਵੇ ਜੋ ਉਹਨਾਂ ਨੂੰ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਣ ਅਤੇ ਦੂਸ਼ਿਤ ਤਲਾਂ ਨੂੰ ਛੂਹਣ ਤੋਂ ਬਚਾਉਂਦੀ ਹੈ (ਜਿਵੇਂ ਕਿ ਚਿਹਰੇ ਦਾ ਸੁਰੱਖਿਆ ਕਵਚ ਜਾਂ ਸਰਜੀਕਲ ਮਾਸਕ/P2 ਸਵਾਸ-ਯੰਤਰ ਅਤੇ ਐਨਕਾਂ)।
                                               • ਸਾਬਣ ਅਤੇ ਪਾਣੀ ਨਾਲ ਵਾਰ ਵਾਰ ਹੱਥ ਧੋਣਾ ਜਾਂ ਲਿਫਟ ਦੇ ਅੰਦਰ ਰੱਖਣਾ, ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ।
                                                • ਜਿੱਥੇ ਸੰਭਵ ਹੋਵੇ, ਹਰ ਦੋ ਘੰਟਿਆਂ ਬਾਅਦ ਲਿਫਟ ਚਲਾਉਣ ਵਾਲੇ ਨੂੰ ਇੱਕ ਵੱਖਰੇ ਕੰਮ ਉੱਤੇ ਲਗਾਉਣਾ।

                                                 ਨਿੱਜੀ ਸੁਰੱਖਿਆ ਉਪਕਰਣ

                                                 ਰੋਜ਼ਗਾਰਦਾਤਿਆਂ ਵੱਲੋਂ, ਮੁਹੱਈਆ ਕੀਤੀ PPE ਦੀ ਸੁਰੱਖਿਅਤ ਵਰਤੋਂ, ਦੂਸ਼ਿਤਤਾ ਖਤਮ ਕਰਨ, ਸਾਂਭ-ਸੰਭਾਲ ਅਤੇ ਨਿਪਟਾਰੇ ਬਾਰੇ ਜਾਣਕਾਰੀ, ਨਿਰਦੇਸ਼ ਅਤੇ ਸਿਖਲਾਈ ਜ਼ਰੂਰ ਪ੍ਰਦਾਨ ਕਰਵਾਉਣੀ ਚਾਹੀਦੀ ਹੈ।

                                                 ਪ੍ਰਦਾਨ ਕੀਤੀ ਗਈ ਕੋਈ ਵੀ PPE, ਕੰਮ ਦੇ ਵਾਤਾਵਰਣ ਵਿੱਚ (ਜਿਵੇਂ ਕਿ ਵੇਖਣ ਦੀ ਲੋੜੀਂਦੀ ਯੋਗਤਾ ਅਤੇ ਚੱਲਣ-ਫਿਰਨ ਦੀ ਯੋਗਤਾ ਦਿੰਦੀ ਹੋਵੇ) ਅਤੇ ਹਰੇਕ ਸ਼ਿਫਟ ਦੇ ਅੰਤ ਤੇ ਉਚਿੱਤ ਤਰੀਕੇ ਨਾਲ ਦੂਸ਼ਿਤਤਾ ਖਤਮ ਕਰਨ ਜਾਂ ਨਿਪਟਾਰਾ ਕਰਨ ਦੀ ਲੋੜ ਹੁੰਦੀ ਹੈ।

                                                 ਰੋਜ਼ਗਾਰਦਾਤਿਆਂ ਨੂੰ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ PPE ਦੀ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਉਦਾਹਰਣ ਵਜੋਂ ਇਹਨਾਂ ਬਾਰੇ ਜਾਣਕਾਰੀ ਦੇ ਇਸ਼ਤਿਹਾਰ ਅਤੇ ਡਿਜ਼ੀਟਲ ਸਕਰੀਨਾਂ ਪ੍ਰਦਾਨ ਕਰਕੇ:

                                                 • PPE ਨੂੰ ਪਹਿਨਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ, ਅਤੇ ਦਸਤਾਨੇ ਪਹਿਨਣ ਤੋਂ ਪਹਿਲਾਂ ਚਿਹਰੇ ਦੀ ਸੁਰੱਖਿਆ ਨੂੰ ਥਾਂ ਸਿਰ ਲਗਾਉਣਾ।
                                                  • ਚਿਹਰੇ ਦੀ ਸੁਰੱਖਿਆ ਤੋਂ ਪਹਿਲਾਂ ਦਸਤਾਨੇ ਹਟਾਉਣਾ, PPE ਨੂੰ ਹਟਾਉਣ ਤੋਂ ਬਾਅਦ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ ਅਤੇ ਵਰਤੀ ਗਈ PPE ਦੀ ਦੂਸ਼ਿਤਤਾ ਨੂੰ ਖਤਮ ਕਰਨਾ ਜਾਂ ਵਰਤੀ ਹੋਈ ਨੂੰ ਸੁਰੱਖਿਅਤ ਤਰੀਕੇ ਨਾਲ ਸੁੱਟਣਾ।

                                                   ਜੇ ਕਿਸੇ ਕਰਮਚਾਰੀ ਨੂੰ COVID-19 ਹੈ, ਤਾਂ ਕੀ ਕਰਨਾ ਚਾਹੀਦਾ ਹੈ

                                                   COVID-19 ਦੇ ਕਿਸੇ ਸ਼ੱਕੀ ਜਾਂ ਪੁਸ਼ਟ ਹੋਏ ਮਾਮਲੇ ਦੀ ਸੂਰਤ ਵਿੱਚ, DHHS ਨਜ਼ਦੀਕੀ ਸੰਪਰਕਾਂ ਅਤੇ ਥੋੜ੍ਹੇ ਸਮੇਂ ਵਾਸਤੇ ਹੋਏ ਸੰਪਰਕਾਂ ਦੀ ਸ਼ਨਾਖਤ ਕਰਨ ਲਈ, ਵਿਅਕਤੀ ਨਾਲ ਸੰਪਰਕ ਕਰੇਗਾ। ਜੇ ਕਰਮਚਾਰੀ ਆਪਣੀ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਹੋਇਆ ਹੈ ਜਦੋਂ ਉਹ ਛੂਤ ਦਾ ਸ਼ਿਕਾਰ ਸੀ ਅਤੇ ਉਸ ਦਾ ਦੂਸਰੇ ਕਰਮਚਾਰੀਆਂ ਨਾਲ ਨਜ਼ਦੀਕੀ ਸੰਪਰਕ ਸੀ, ਤਾਂ DHHS ਰੋਜ਼ਗਾਰਦਾਤੇ ਨਾਲ ਸੰਪਰਕ ਕਰੇਗਾ।

                                                   Notifiable incidents and coronavirus (COVID-19)

                                                   From 28 July 2020 new temporary regulations under the Occupational Health and Safety Act 2004 specify when employers and self-employed persons must notify WorkSafe of a confirmed diagnosis of coronavirus (COVID-19) in the workplace. For more information see the guidance Notifiable incidents involving coronavirus (COVID-19).

                                                   ਰੋਜ਼ਗਾਰਦਾਤਿਆਂ ਨੂੰ ਸ਼ੱਕੀ ਅਤੇ ਪੁਸ਼ਟੀ ਹੋਏ ਮਾਮਲਿਆਂ ਵਾਸਤੇ ਪ੍ਰਤੀਕਿਰਿਆ ਯੋਜਨਾ ਅਤੇ ਵਿਧੀ ਸਥਾਪਤ ਕਰਨੀ ਚਾਹੀਦੀ ਹੈ, ਜਿਸ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

                                                   1. ਕਰਮਚਾਰੀਆਂ ਅਤੇ ਠੇਕੇਦਾਰਾਂ ਨਾਲ ਸਲਾਹ ਅਤੇ ਗੱਲਬਾਤ ਵਾਸਤੇ ਪ੍ਰਬੰਧ, ਜਿਸ ਵਿੱਚ ਇਹ ਯਕੀਨੀ ਬਨਾਉਣਾ ਵੀ ਸ਼ਾਮਲ ਹੈ ਕਿ ਸੰਪਰਕ ਦੇ ਵੇਰਵੇ ਤਾਜ਼ਾ ਹਨ।
                                                    1. ਕੰਮ ਦੀ ਜਗ੍ਹਾ ਦੇ ਖਾਕੇ ਦੀ ਜਾਣਕਾਰੀ ਬਣਾਈ ਰੱਖਣੀ।
                                                     1. ਸਫ਼ਾਈ ਅਤੇ ਰੋਗਾਣੂ ਰਹਿਤ ਕਰਨ ਵਾਸਤੇ ਕੰਮ ਦੀਆਂ ਜਗ੍ਹਾਵਾਂ ਦੀ ਸ਼ਨਾਖਤ ਕਰਨੀ।
                                                      1. ਉਚਿੱਤ ਸਫਾਈ ਅਤੇ ਰੋਗਾਣੂ-ਮੁਕਤੀ ਦੀ ਵਿਵਸਥਾ ਨੂੰ ਲਾਗੂ ਕਰਨਾ, ਜਿਸਦੀ ਨਿਗਰਾਨੀ ਕਿਸੇ ਸਮਰੱਥ ਵਿਅਕਤੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ, ਉਦਾਹਰਣ ਵਜੋਂ, ਕੋਈ ਪੇਸ਼ੇਵਰ ਅਰੋਗਤਾ ਵਿਗਿਆਨੀ।
                                                       1. ਸਮਰੱਥ ਵਿਅਕਤੀ ਸੂਚਿਤ ਕਰੇ ਕਿ ਪ੍ਰਭਾਵਤ ਖੇਤਰਾਂ ਵਿੱਚ ਮੁੜ ਦਾਖਲ ਹੋਣ ਲਈ, ਸਫਾਈ ਅਤੇ ਰੋਗਾਣੂ ਮੁਕਤੀ ਦੀ ਵਿਵਸਥਾ ਨੂੰ ਲਾਗੂ ਕਰ ਦਿੱਤਾ ਗਿਆ ਹੈ।
                                                        1. ਕੰਮ ਦੀ ਜਗ੍ਹਾ ਵਿੱਚ ਮੁੜ ਦਾਖਲ ਹੋਣ ਅਤੇ ਕੰਮ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਸਬੰਧਤ ਜਾਣਕਾਰੀ ਪ੍ਰਦਾਨ ਕਰਨੀ
                                                         1. HSRs ਅਤੇ ਕਰਮਚਾਰੀਆਂ ਨਾਲ ਸਲਾਹ ਕਰਕੇ, ਇਹ ਯਕੀਨੀ ਬਨਾਉਣ ਲਈ, ਪ੍ਰਣਾਲੀਆਂ ਦੀ ਸਮੀਖਿਆ ਅਤੇ ਮੁੜ ਵਿਚਾਰ ਕਰਨਾ ਕਿ ਖਤਰਿਆਂ ਤੇ ਅਸਰਦਾਰ ਤਰੀਕੇ ਨਾਲ ਕਾਬੂ ਪਾਇਆ ਜਾਂਦਾ ਹੈ।

                                                          ਯਕੀਨੀ ਬਣਾਓ ਕਿ ਕਰਮਚਾਰੀ ਜਾਣਦੇ ਹੋਣ ਕਿ ਕੀ ਕਰਨਾ ਹੈ

                                                          ਜੇ ਕਿਸੇ ਕਰਮਚਾਰੀ ਨੂੰ COVID-19 ਦੇ ਲੱਛਣ ਵਿਕਸਤ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖ ਕਰ ਲੈਣਾ ਚਾਹੀਦਾ ਹੈ, ਕਰੋਨਾਵਾਇਰਸ ਜਾਣਕਾਰੀ ਲਾਈਨ ਨੂੰ 1800 675 398 ਉੱਤੇ ਫੋਨ ਕਰੋ ਅਤੇ DHHS ਦੀ ਵੈੱਬਸਾਈਟ ਉੱਤੇ ਉਪਲਬਧ, ਖੁਦ ਦੂਸਰਿਆਂ ਤੋਂ ਅਲੱਗ ਰਹਿਣ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

                                                          ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, COVID-19 ਦੇ ਸੰਪਰਕ ਵਿੱਚ ਆਉਣ ਨਾਲ ਜੁੜੇ ਖਤਰਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ, ਰੋਜ਼ਗਾਰਦਾਤੇ ਦੀ ਜ਼ਿੰਮੇਵਾਰੀ ਇਹ ਯਕੀਨੀ ਬਨਾਉਣਾ ਹੈ ਕਿ:

                                                          • DHHS ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੇ ਅਨੁਸਾਰ ਕਰਮਚਾਰੀ ਜਾਣਦੇ ਹੋਣ ਕਿ ਕੀ ਕਰਨਾ ਹੈ ਜਾਂ ਕਿਸ ਨੂੰ ਸੂਚਿਤ ਕਰਨਾ ਹੈ, ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਉਹਨਾਂ ਨੂੰ ਲਾਗ ਲੱਗੀ ਹੋਣ ਦਾ ਸ਼ੱਕ ਹੈ (ਲਿੰਕ ਹੇਠਾਂ ਵੇਖੋ)
                                                           • ਕੋਈ ਵੀ ਬਿਮਾਰ ਕਰਮਚਾਰੀ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਨਾ ਹੋਵੇ, ਜਿਸ ਵਿੱਚ ਉਹ ਕਰਮਚਾਰੀ ਵੀ ਸ਼ਾਮਲ ਹਨ ਜਿੰਨ੍ਹਾਂ ਦਾ COVID-19 ਟੈਸਟ ਕੀਤਾ ਗਿਆ ਹੈ ਜਾਂ ਜਿੰਨ੍ਹਾਂ ਦੀ ਪੁਸ਼ਟੀ ਹੋਈ ਹੈ ਕਿ ਉਹ COVID-19 ਵਾਲੇ ਮਾਮਲੇ ਹਨ

                                                            ਕਾਨੂੰਨੀ ਜ਼ਿੰਮੇਵਾਰੀਆਂ

                                                            ਰੋਜ਼ਗਾਰਦਾਤਿਆਂ ਦੇ OHS ਕਾਨੂੰਨ ਦੇ ਅਧੀਨ ਕਰਤੱਵ ਹਨ, ਜਿੰਨ੍ਹਾਂ ਵਿੱਚ ਇਹ ਸ਼ਾਮਲ ਹੈ ਕਿ ਉਹਨਾਂ ਨੂੰ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ ਇਹ ਜ਼ਰੂਰ ਕਰਨਾ ਚਾਹੀਦਾ ਹੈ:

                                                            • ਕੰਮ ਕਾਰ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਸਿਹਤ ਲਈ ਖਤਰਿਆਂ ਤੋਂ ਰਹਿਤ ਅਤੇ ਸੁਰੱਖਿਅਤ ਹੋਵੇ।
                                                             • ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਭਲਾਈ ਲਈ ਕਾਫੀ ਸਹੂਲਤਾਂ ਪ੍ਰਦਾਨ ਕਰਨਾ।
                                                              • ਇਹੋ ਜਿਹੀ ਜਾਣਕਾਰੀ, ਹਦਾਇਤਾਂ, ਸਿਖਲਾਈ ਜਾਂ ਨਿਗਰਾਨੀ, ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਨੂੰ ਪ੍ਰਦਾਨ ਕਰਵਾਉਣਾ, ਜਿਵੇਂ ਕਿ ਜ਼ਰੂਰੀ ਹੈ, ਤਾਂ ਕਿ ਉਹ ਵਿਅਕਤੀ ਆਪਣੇ ਕੰਮ ਨੂੰ ਅਜਿਹੇ ਤਰੀਕੇ ਨਾਲ ਕਰ ਸਕਣ ਜੋ ਸੁਰੱਖਿਅਤ ਅਤੇ ਸਿਹਤ ਲਈ ਖਤਰਿਆਂ ਤੋਂ ਰਹਿਤ ਹੋਵੇ।
                                                               • ਆਪਣੇ ਕਰਮਚਾਰੀਆਂ ਦੀ ਸਿਹਤ ਦੀ ਨਿਗਰਾਨੀ ਕਰਨਾ।
                                                                • ਆਪਣੇ ਪ੍ਰਬੰਧ ਅਤੇ ਕਾਬੂ ਦੇ ਅਧੀਨ ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਸਥਿੱਤੀਆਂ ਦੀ ਨਿਗਰਾਨੀ ਕਰਨੀ।
                                                                 • ਕਰਮਚਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ, ਜਿਸ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਵਿੱਚ (ਜਿੱਥੇ ਉਚਿੱਤ ਹੋਵੇ) ਜਾਣਕਾਰੀ ਵੀ ਸ਼ਾਮਲ ਹੈ।
                                                                  • ਇਹ ਯਕੀਨੀ ਬਣਾਓ ਕਿ ਆਪਣੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ, ਰੋਜ਼ਗਾਰਦਾਤੇ ਦੇ ਕੰਮ ਕਰਨ ਦੇ ਵਿਵਹਾਰ ਤੋਂ ਪੈਦਾ ਹੋਣ ਵਾਲੇ, ਸਿਹਤ ਜਾਂ ਸੁਰੱਖਿਆ ਵਾਲੇ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ।
                                                                   • ਕਰਮਚਾਰੀਆਂ ਅਤੇ HSRs (ਜੇ ਕੋਈ ਹੋਣ), ਦੇ ਨਾਲ ਸਿਹਤ ਜਾਂ ਸੁਰੱਖਿਆ ਸਬੰਧਤ ਮਾਮਲਿਆਂ ਬਾਰੇ ਸਲਾਹ ਕਰਨੀ ਜੋ ਉਹਨਾਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਦੇ ਹਨ, ਜਾਂ ਇਹਨਾਂ ਦੀ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੋਵੇ।

                                                                    ਭਾਂਵੇਂ ਉਹ OHS ਕਾਨੂੰਨ ਦੇ ਉਦੇਸ਼ ਵਾਸਤੇ "ਰੋਜ਼ਗਾਰਦਾਤਾ" ਹਨ ਜਾਂ ਨਹੀਂ, ਕੰਮ ਵਾਲੀ ਜਗ੍ਹਾ ਦਾ ਪ੍ਰਬੰਧ ਜਾਂ ਨਿਯੰਤਰਣ ਰੱਖਣ ਵਾਲੇ ਵਿਅਕਤੀ ਨੂੰ ਜ਼ਰੂਰ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, ਕੰਮ ਵਾਲੀ ਜਗ੍ਹਾ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਰਸਤੇ ਸੁਰੱਖਿਅਤ ਅਤੇ ਸਿਹਤ ਪ੍ਰਤੀ ਖਤਰਿਆਂ ਤੋਂ ਰਹਿਤ ਹਨ।

                                                                    OHS ਕਾਨੂੰਨ ਦੇ ਅਧੀਨ, ਕਰਮਚਾਰੀਆਂ ਦੇ ਫਰਜ਼ ਵੀ ਹਨ, ਜਿਸ ਵਿੱਚ ਇਹ ਸ਼ਾਮਲ ਹੈ ਜੋ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ:

                                                                    • ਆਪਣੀ ਖੁਦ ਦੀ ਸਿਹਤ ਅਤੇ ਸੁਰੱਖਿਆ ਅਤੇ ਉਹਨਾਂ ਵਿਅਕਤੀਆਂ ਦਾ ਵਾਜਬ ਧਿਆਨ ਰੱਖਣਾ ਚਾਹੀਦਾ ਹੈ ਜੋ ਕਿਸੇ ਕੰਮ ਵਾਲੀ ਜਗ੍ਹਾ ਵਿੱਚ ਉਹਨਾਂ ਦੇ ਕੰਮਾਂ ਜਾਂ ਭੁੱਲਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ।
                                                                     • OHS ਕਾਨੂੰਨ ਦੁਆਰਾ ਜਾਂ ਇਸ ਦੇ ਅਧੀਨ ਲਗਾਈ ਗਈ ਕਿਸੇ ਜ਼ਰੂਰਤ ਦੀ ਪਾਲਣਾ ਕਰਨ ਲਈ, ਰੋਜ਼ਗਾਰਦਾਤੇ ਦੁਆਰਾ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਸਬੰਧ ਵਿੱਚ, ਆਪਣੇ ਰੋਜ਼ਗਾਰਦਾਤੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।