ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਉਦਯੋਗ ਵਿੱਚ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਦੀ ਰੋਕਥਾਮ ਅਤੇ ਪ੍ਰਬੰਧ

ਮਰੀਜ਼ਾਂ ਦੀ ਆਵਾਜਾਈ ਸਮੇਤ ਕਲੀਨਿਕ ਵਿੱਚ ਅਤੇ ਗੈਰ-ਕਲੀਨਿਕ ਜਗ੍ਹਾਵਾਂ ਵਿੱਚ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਦਾ ਪ੍ਰਬੰਧ ਕਰਨ ਬਾਰੇ ਜਾਣਕਾਰੀ।

ਵਿਕਟੋਰੀਆ ਭਰ ਦੀਆਂ ਮੀਟ ਦੀ ਪ੍ਰੋਸੈਸਿੰਗ ਦੀਆਂ ਸਹੂਲਤਾਂ ਵਾਸਤੇ ਲਾਗੂ ਹੋਣ ਵਾਲੀਆਂ ਪੜਾਅ-4 ਦੀਆਂ ਪਾਬੰਦੀਆਂ

ਹਾਲਾਂਕਿ ਪੜਾਅ-4 ਦੀਆਂ 'ਘਰ ਵਿੱਚ ਰਹਿਣ' ਵਾਲੀਆਂ ਪਾਬੰਦੀਆਂ ਲਾਗੂ ਹਨ, ਪਰ ਮੀਟ, ਮੀਟ ਦੇ ਉਤਪਾਦਾਂ ਅਤੇ ਸਮੁੰਦਰੀ ਭੋਜਨ ਦੀ ਪ੍ਰੋਸੈਸਿੰਗ ਅਤੇ ਵੰਡ ਕੇਂਦਰਾਂ ਵਾਸਤੇ, ਪਾਬੰਦੀ ਦੀਆਂ ਕਾਰਵਾਈਆਂ ਅਤੇ ਵਿਸ਼ੇਸ਼ ਜ਼ਿੰਮੇਵਾਰੀਆਂ ਨਿਰਦੇਸ਼ਾਂ ਦੇ ਅਧੀਨ ਹਨ।

ਇਸ ਵਿੱਚ ਉਤਪਾਦਨ ਦੀ ਸਮਰੱਥਾ ਨੂੰ ਸੀਮਤ ਕਰਨਾ, ਕਰਮਚਾਰੀਆਂ ਨੂੰ ਇੱਕੋ ਕੰਮ ਦੀ ਜਗ੍ਹਾ ਉੱਤੇ ਕੰਮ ਕਰਨ ਤੱਕ ਸੀਮਤ ਰੱਖਣਾ ਅਤੇ COVIDSafe ਯੋਜਨਾ ਦੀ ਸਥਾਪਨਾ ਕਰਨਾ ਸ਼ਾਮਲ ਹੈ।

ਇਹਨਾਂ ਪਾਬੰਦੀਆਂ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ। ਤੁਹਾਨੂੰ ਆਪਣੇ ਉਦਯੋਗ ਵਾਸਤੇ ਕੋਈ ਵੀ ਤਬਦੀਲੀਆਂ ਦੀ ਤਾਜ਼ਾ ਜਾਣਕਾਰੀ ਰੱਖਣੀ ਲਾਜ਼ਮੀ ਹੈ।

ਵੱਡੇ ਖਤਰੇ ਵਾਲੀ COVIDSafe ਯੋਜਨਾ ਤਿਆਰ ਕਰੋ

ਵਿਕਟੋਰੀਆ ਵਿੱਚ ਆਪਣੀ ਕੰਮ ਵਾਲੀ ਜਗ੍ਹਾ ਉੱਤੇ ਕੰਮ ਕਰ ਰਹੀਆਂ ਸਾਰੀਆਂ ਮੀਟ ਪ੍ਰੋਸੈਸਿੰਗ ਸਹੂਲਤਾਂ ਨੂੰ, COVIDSafe ਯੋਜਨਾ ਤੋਂ ਇਲਾਵਾ ਇੱਕ ਵੱਡੇ ਖਤਰੇ ਵਾਲੀ COVIDSafe ਯੋਜਨਾ ਬਨਾਉਣ ਦੀ ਜਰੂਰਤ ਹੈ।

ਵੱਡੇ ਖਤਰੇ ਵਾਲੀ COVIDSafe ਯੋਜਨਾ, ਵਿਕਟੋਰੀਆ ਦੇ ਮੁੱਖ ਸਿਹਤ ਅਫਸਰ (CHO) ਵੱਲੋਂ ਜਾਰੀ ਨਿਰਦੇਸ਼ਾਂ ਦੇ ਅਧੀਨ ਕਾਰੋਬਾਰਾਂ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।

ਬਿਜ਼ਨੈਸ ਵਿਕਟੋਰੀਆ ਕੋਲ COVIDSafe ਯੋਜਨਾਵਾਂ ਬਾਰੇ ਜਾਣਕਾਰੀ ਹੈ, ਜਿਸ ਵਿੱਚ ਨਮੂਨੇ ਅਤੇ ਮਾਰਗ ਦਰਸ਼ਨ ਵੀ ਸ਼ਾਮਲ ਹਨ।

ਮੇਰੀਆਂ OHS ਜ਼ਿੰਮੇਵਾਰੀਆਂ, ਪਾਬੰਦੀਆਂ ਤੋਂ ਕਿਵੇਂ ਪ੍ਰਭਾਵਤ ਹੁੰਦੀਆਂ ਹਨ?

ਪਾਬੰਦੀਆਂ ਦੇ ਨਤੀਜੇ ਵਜੋਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਅਤੇ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਅਧਿਨਿਯਮਾਂ 2017 (OHS ਅਧਿਨਿਯਮਾਂ) ਦੇ ਅਧੀਨ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਕੋਈ ਤਬਦੀਲੀ ਨਹੀਂ ਹੈ।

COVIDSafe ਯੋਜਨਾ ਦੀ ਤਿਆਰੀ ਕਰਨਾ ਕੰਮ ਦੀ ਸੁਰੱਖਿਅਤ ਪ੍ਰਣਾਲੀ ਦੇ ਵਿਕਾਸ ਦਾ ਹਿੱਸਾ ਹੈ, ਫਿਰ ਵੀ COVIDSafe ਯੋਜਨਾ ਦਾ ਹੋਣਾ ਅਤੇ CHO ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਇਹ ਜ਼ਰੂਰੀ ਮਤਲਬ ਨਹੀਂ ਹੈ ਕਿ ਤੁਸੀਂ OHS ਕਾਨੂੰਨ ਅਤੇ OHS ਅਧਿਨਿਯਮਾਂ ਦੇ ਅਧੀਨ ਆਪਣੇ ਫਰਜ਼ਾਂ ਦਾ ਪਾਲਣ ਕਰ ਲਿਆ ਹੈ।

ਤੁਹਾਨੂੰ ਲਾਜ਼ਮੀ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ, ਤੁਹਾਡੇ ਕਾਰੋਬਾਰ ਨੂੰ ਕਿਵੇਂ ਚਲਾਉਣਾ ਚਾਹੀਦਾ ਹੈ, ਉੱਤੇ ਲਾਗੂ ਹੁੰਦੇ ਹਨ, ਅਤੇ ਨਾਲ ਹੀ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਤੁਸੀਂ OHS ਕਾਨੂੰਨ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ। ਕਰਮਚਾਰੀਆਂ ਨੂੰ ਵੀ OHS ਕਾਨੂੰਨ ਦੇ ਅਧੀਨ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਪਿਛੋਕੜ

16 ਮਾਰਚ 2020 ਨੂੰ ਵਿਕਟੋਰੀਆ ਦੀ ਸਰਕਾਰ ਨੇ ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਵਿਕਟੋਰੀਆ ਵਿੱਚ ਐਮਰਜੈਂਸੀ ਰਾਜ ਦਾ ਐਲਾਨ ਕੀਤਾ ਸੀ।

ਆਸਟ੍ਰੇਲੀਆ ਵਿੱਚ ਕਰੋਨਾਵਾਇਰਸ (COVID-19) ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਸਥਿੱਤੀ ਤੇਜ਼ੀ ਨਾਲ ਬਦਲ ਰਹੀ ਹੈ।

ਕਰੋਨਾਵਾਇਰਸ (COVID-19) ਦੀ ਲਾਗ ਹਲਕੀ ਤੋਂ ਗੰਭੀਰ ਸਾਹ ਵਾਲੀ ਬਿਮਾਰੀ ਦਾ ਕਾਰਣ ਬਣ ਸਕਦੀ ਹੈ। ਕਰੋਨਾਵਾਇਰਸ (COVID-19) ਦੇ ਆਮ ਲੱਛਣ ਇਹ ਹਨ:

 • ਬੁਖ਼ਾਰ
  • ਠੰਢ ਲੱਗਣੀ ਜਾਂ ਪਸੀਨਾ
   • ਖੰਘ
    • ਖਰਾਬ ਗਲਾ
     • ਸਾਹ ਲੈਣ ਵਿੱਚ ਔਖਿਆਈ
      • ਵਗਦਾ ਨੱਕ
       • ਸੁੰਘਣ ਦੀ ਸ਼ਕਤੀ ਵਿੱਚ ਕਮੀ

        ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਉਦਯੋਗ ਵਿੱਚ ਕਰਮਚਾਰੀਆਂ ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਦਾ ਖਤਰਾ ਵਧੇਰੇ ਹੁੰਦਾ ਹੈ। ਇਹਨਾਂ ਕਰਮਚਾਰੀਆਂ ਨੂੰ ਮਰੀਜ਼ਾਂ ਦੀਆਂ ਸੁਵਿਧਾਵਾਂ ਅਤੇ ਲੋਕਾਂ ਦੇ ਘਰਾਂ ਵਿੱਚ, ਅਤੇ ਕਿਉਂਕਿ ਉਹ ਲੋਕਾਂ ਦੀ ਜ਼ਿਆਦਾ ਆਵਾਜਾਈ ਵਾਲੇ ਵਾਤਾਵਰਣਾਂ ਵਿੱਚ ਕੰਮ ਕਰਦੇ ਹਨ, ਮਰੀਜ਼ਾਂ ਅਤੇ ਗਾਹਕਾਂ ਦੇ ਨੇੜਲੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੈ।

        ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਿ ਸੁਰੱਖਿਅਤ ਹੈ ਅਤੇ ਕਰਮਚਾਰੀਆਂ ਦੀ ਸਿਹਤ ਲਈ ਖਤਰਿਆਂ ਤੋਂ ਬਿਨਾਂ ਹੈ, ਇਹ ਰੁਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ । ਇਸ ਵਿੱਚ ਸਿਹਤ ਨੂੰ ਖਤਰਿਆਂ ਤੋਂ ਬਚਾਅ ਕੇ ਰੱਖਣਾ, ਜਿਸ ਵਿੱਚ ਮਨੋਵਿਗਿਆਨਕ ਸਿਹਤ, ਅਤੇ ਮੌਜੂਦਾ ਹਾਲਾਤਾਂ ਵਿੱਚ ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਦੇ ਨਤੀਜੇ ਵਜੋਂ ਕਰੋਨਾਵਾਇਰਸ (COVID-19) ਦੇ ਸੰਭਵ ਸੰਪਰਕ ਨਾਲ ਜੁੜੀ ਹੋਈ ਸੁਰੱਖਿਆ ਸ਼ਾਮਲ ਹੈ।

        ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਕੰਮ ਦੀ ਜਗ੍ਹਾ ਵਿੱਚ ਆਪਣੀ ਖੁਦ ਦੀ ਅਤੇ ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਦਾ ਵਾਜਬ ਧਿਆਨ ਰੱਖਣ ਅਤੇ OHS ਕਾਨੂੰਨ ਜਾਂ ਅਧਿਨਿਯਮਾਂ ਦੀ ਪਾਲਣਾ ਕਰਨ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਬਾਰੇ ਆਪਣੇ ਰੁਜ਼ਗਾਰਦਾਤਿਆਂ ਨਾਲ ਸਹਿਯੋਗ ਕਰਨ।

        ਰੁਜ਼ਗਾਰਦਾਤੇ ਅਤੇ ਕਰਮਚਾਰੀ ਦੀਆਂ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ (ਵੇਖੋ ਕਾਨੂੰਨੀ ਜ਼ਿੰਮੇਵਾਰੀਆਂ)।

        Notifiable incidents and COVID-19

        From 28 July 2020 new temporary regulations under the OHS Act specify when employers and self-employed persons must notify WorkSafe of a confirmed diagnosis of COVID-19 in the workplace. For more information see the guidance Notifiable incidents involving COVID-19.

        ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਉਦਯੋਗ ਵਿੱਚ ਸਿਹਤ ਨੂੰ ਹੋਣ ਵਾਲੇ ਖਤਰਿਆਂ ਦੀ ਪਛਾਣ ਕਰਨਾ

        ਰੁਜ਼ਗਾਰਦਾਤਿਆਂ ਨੂੰ ਲਾਜ਼ਮੀ ਤੌਰ ਤੇ ਆਪਣੀ ਕੰਮ ਦੀ ਜਗ੍ਹਾ  ਵਿੱਚ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਤੋਂ ਕਰਮਚਾਰੀਆਂ ਦੀ ਸਿਹਤ ਨੂੰ ਹੋਣ ਵਾਲੇ ਖਤਰੇ ਦੇ ਪੱਧਰ ਦੀ ਪਛਾਣ ਕਰਨੀ ਚਾਹੀਦੀ ਹੈ, ਜਿਸ ਵਿੱਚ ਲੋਕਾਂ ਦੇ ਘਰਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਸੰਭਾਲ ਵੀ ਸ਼ਾਮਲ ਹੈ। ਇਹ ਲਾਜ਼ਮੀ ਤੌਰ ਤੇ ਸਿਹਤ ਅਤੇ ਸੁਰੱਖਿਆ ਦੇ ਨੁਮਾਇੰਦਿਆਂ (HSRs) ਅਤੇ ਕਰਮਚਾਰੀਆਂ ਨਾਲ ਸਲਾਹ ਕਰਕੇ ਕੀਤਾ ਜਾਣਾ ਚਾਹੀਦਾ ਹੈ।

        ਕੁਝ ਕੁ ਗਤੀਵਿਧੀਆਂ ਜੋ ਕਰੋਨਾਵਾਇਰਸ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਪੈਦਾ ਕਰਦੀਆਂ ਹਨ, ਉਹਨਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ:

        • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਨੂੰ ਸਿੱਧੀ ਸੰਭਾਲ ਜਾਂ ਸਹਿਯੋਗ ਪ੍ਰਦਾਨ ਕਰਵਾਉਣਾ।
         • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਨੂੰ ਇਕ ਥਾਂ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ।
          • ਉਹਨਾਂ ਕਰਮਚਾਰੀਆਂ ਤੋਂ ਦੂਸਰੇ ਕਰਮਚਾਰੀਆਂ ਨੂੰ ਲਾਗ ਲੱਗਣੀ ਜੋ ਕਿ ਸ਼ਾਇਦ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ।
           • ਉਹਨਾਂ ਲੋਕਾਂ ਉਪਰ ਬਾਰੀਕ ਬੂੰਦਾਂ ਪੈਦਾ ਕਰਨ ਵਾਲੀਆਂ ਪ੍ਰਕਿਰਿਆਵਾਂ (ਉਦਾਹਰਣ ਲਈ ਫੇਫੜਿਆਂ ਵਾਲੀ ਨਾਲੀ ਦੀ ਜਾਂਚ (ਬ੍ਰੋਂਕੋਸਕੋਪੀ), ਸਾਹ ਵਾਲੀ ਨਾਲੀ ਵਿੱਚ ਟਿਊਬ ਪਾਉਣਾ (ਟਰੈਚੀਅਲ ਇਨਟਿਊਬੇਸ਼ਨ), ਬਿਨਾਂ ਅੰਦਰ ਪਾਇਆਂ, ਨੱਕ ਰਾਹੀਂ ਉੱਚ ਪ੍ਰਵਾਹ ਵਾਲਾ ਆਕਸੀਜਨ ਇਲਾਜ, ਟਿਊਬ ਪਾਉਣ ਤੋਂ ਪਹਿਲਾਂ ਹੱਥੀਂ ਹਵਾ ਦੇਣਾ, ਦਿਲ ਦੀਆਂ ਧਮਣੀਆਂ ਦੀ ਮੁੜ-ਸੁਰਜੀਤੀ, ਬਲਗਮ ਬਾਹਰ ਖਿੱਚਣੀ, ਥੁੱਕ ਬਾਹਰ ਖਿੱਚਣਾ, ਦਵਾਈ ਨੂੰ ਵਾਸ਼ਪ ਬਨਾਉਣ ਵਾਲੀ ਮਸ਼ੀਨ ਦੀ ਵਰਤੋਂ) ਕਰਨੀਆਂ ਜੋ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਮਾਮਲੇ ਹਨ।
            • ਉਹਨਾਂ ਲੋਕਾਂ ਦੀ ਸਰੀਰਕ ਜਾਂਚ ਜੋ ਕਰੋਨਾਵਾਇਰਸ (COVID-19) ਦੀ ਲਾਗ ਵਰਗੇ ਲੱਛਣ ਵਿਖਾ ਰਹੇ ਹਨ।
             • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਲਈ ਵਰਤੇ ਜਾਂਦੇ ਡਾਕਟਰੀ ਉਪਕਰਣਾਂ ਨੂੰ ਸਾਫ਼ ਕਰਨਾ।
              • ਸਫਾਈ ਕਰਮਚਾਰੀ, ਘਰੇਲੂ ਕਰਮਚਾਰੀ ਜਾਂ ਮੁਲਾਕਾਤੀ ਜੋ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਦੇ ਕਮਰੇ ਵਿੱਚ ਦਾਖਲ ਹੁੰਦੇ ਹਨ।
               • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਦੁਆਰਾ ਵਰਤੇ ਜਾਂਦੇ ਚਮਚਿਆਂ, ਭਾਂਡਿਆਂ ਜਾਂ ਦੂਸਰੀਆਂ ਚੀਜ਼ਾਂ ਨੂੰ ਸਾਫ਼ ਕਰਨਾ।
                • ਕਮਰਿਆਂ ਅਤੇ ਜਨਤਕ ਖੇਤਰਾਂ ਨੂੰ ਸਾਫ ਕਰਨਾ ਜਿਸ ਵਿੱਚ ਜਿੱਥੇ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕ ਰਹੇ ਹਨ।
                 • ਉਹਨਾਂ ਖੇਤਰਾਂ ਵਿੱਚੋਂ ਲੰਘਦੇ ਹੋਏ ਜਿੱਥੇ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕ ਰੱਖੇ ਗਏ ਹਨ (ਉਦਾਹਰਣ ਵਜੋਂ ਵਾਰਡਾਂ, ਗਲਿਆਰੇ, ਉਡੀਕ ਕਰਨ ਵਾਲੇ ਕਮਰੇ, ਕੈਫੇਟੇਰੀਆ, ਰਿਹਾਇਸ਼ੀ ਜਗ੍ਹਾਵਾਂ ਦੇ ਸਾਂਝੇ ਖੇਤਰ)।
                  • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਦੇ ਸਾਹ ਦੇ ਨਮੂਨਿਆਂ ਨੂੰ ਏਧਰ ਓਧਰ ਕਰਨਾ।
                   • ਸਵਾਗਤੀ ਕੰਮ ਜਿੰਨ੍ਹਾਂ ਵਿੱਚ ਸ਼ੱਕੀ ਜਾਂ ਪੁਸ਼ਟੀ ਕੀਤੀ ਕੋਰੋਨਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਨਾਲ ਮਿਲਣਾ ਜੁਲਣਾ ਸ਼ਾਮਲ ਹੁੰਦਾ ਹੈ।
                    • ਦੂਸ਼ਿਤ ਹੋਏ ਕੂੜੇ ਜਾਂ ਨਿੱਜੀ ਸੁਰੱਖਿਆ ਦੇ ਉਪਕਰਣਾਂ (PPE) ਦਾ ਰੱਖ-ਰਖਾਓ ਕਰਨਾ, ਜਿਸ ਦੀ ਵਰਤੋਂ ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਦੀ ਸੰਭਾਲ ਕਰਨ ਵਾਲੇ ਕਰਮਚਾਰੀਆਂ ਦੁਆਰਾ ਕੀਤੀ ਗਈ ਹੈ।

                     ਰੁਜ਼ਗਾਰਦਾਤਿਆਂ ਨੂੰ ਇਹ ਵੀ ਪਛਾਣ ਕਰਨੀ ਚਾਹੀਦੀ ਹੈ ਕਿ ਕੀ ਕਰੋਨਾਵਾਇਰਸ (COVID-19) ਦੇ ਨਤੀਜੇ ਵਜੋਂ ਦੂਸਰੇ ਵਧੇ ਹੋਏ ਖਤਰੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

                     • (ਕੰਮ ਦੀ ਜਗ੍ਹਾ ਵਿੱਚ ਅਤੇ ਜਨਤਕ ਖੇਤਰਾਂ ਵਿੱਚ ਜਿੱਥੇ ਕਰਮਚਾਰੀ ਵਰਦੀਆਂ ਪਹਿਨ ਸਕਦੇ ਹਨ), ਅਗਲੀ ਲਾਈਨ ਦਾ ਮਾੜਾ ਪ੍ਰਬੰਧ, ਤੇਜ਼ੀ ਨਾਲ ਬਦਲ ਰਹੀ ਜਾਣਕਾਰੀ, ਕੰਮ ਦੀ ਮਾਤਰਾ ਵਿੱਚ ਵਾਧਾ, ਸਰਕਾਰੀ ਪਾਬੰਦੀਆਂ ਨੂੰ ਲਾਗੂ ਕਰਨਾ ਅਤੇ ਕਰੋਨਾਵਾਇਰਸ (COVID-19) ਦੇ ਬਾਰੇ ਜਨਤਾ ਵਿੱਚ ਡਰ ਦੇ ਕਾਰਣ ਕਿੱਤਾਕਾਰੀ ਹਿੰਸਾ ਅਤੇ ਹਮਲਾ।
                      • ਕੰਮ ਦੀ ਮਾਤਰਾ ਵਿੱਚ ਵਾਧੇ ਦੇ ਨਤੀਜੇ ਵਜੋਂ, ਕਰਮਚਾਰੀਆਂ ਦੀ ਗਿਣਤੀ ਦੇ ਨਾਕਾਫੀ ਪੱਧਰ, ਵਾਧੂ ਜਾਂ ਜ਼ਿਆਦਾ ਲੰਬੀਆਂ ਸ਼ਿਫਟਾਂ ਅਤੇ ਹੋਰ ਦਬਾਵਾਂ ਦੇ ਨਤੀਜੇ ਵਜੋਂ ਥਕਾਵਟ।
                       • ਵਿਕਾਰੀ ਸਦਮੇ, ਕੰਮ ਦੀ ਮਾਤਰਾ ਵਿੱਚ ਵਾਧਾ ਅਤੇ ਇਕਾਗਰਤਾ ਦੇ ਨਿਰੰਤਰ ਉੱਚੇ ਪੱਧਰ ਦੇ ਨਤੀਜੇ ਵਜੋਂ ਤਣਾਅ।
                        • ਸਮਾਨ ਦੀ ਮੌਜੂਦਗੀ, ਜਿਵੇਂ ਕਿ PPE ਜਾਂ ਸਫਾਈ ਕਰਨ ਵਾਲੇ ਉਪਕਰਣ।
                         • ਕੰਮ ਕਰਨ ਵਾਲਿਆਂ ਅਤੇ ਹੁਨਰਾਂ ਦੀ ਕਮੀ, ਜਿਸ ਵਿੱਚ ਕੰਮ ਕਰਨ ਵਾਲਿਆਂ ਦੀ ਬਣਤਰ ਵਿੱਚ ਤਬਦੀਲੀਆਂ ਜਾਂ ਆਮ ਤੌਰ ਤੇ ਕਿਸੇ ਕਰਮਚਾਰੀ ਦੁਆਰਾ ਕੀਤੇ ਜਾਂਦੇ ਕੰਮਾਂ ਵਿੱਚ ਤਬਦੀਲੀਆਂ ਸ਼ਾਮਲ ਹਨ।
                          • ਅਗਲੀ ਕਤਾਰ ਦੇ ਵਾਤਾਵਰਣ ਵਿੱਚ PPE ਦੀ ਵਰਤੋਂ ਕਰਨ ਦੀ ਵਿਹਾਰਕਤਾ (ਜਿਵੇਂ ਕਿ ਮਰੀਜ਼ਾਂ ਦੇ ਘਰਾਂ ਵਿੱਚ ਦਾਖਲ ਹੋਣਾ, ਕਿਸੇ ਰਿਹਾਇਸ਼ ਵਾਲੀ ਜਗ੍ਹਾ ਦੇ ਫਰਸ਼ ਉੱਤੇ ਮਰੀਜ਼ਾਂ ਦਾ ਇਲਾਜ ਕਰਨਾ)।
                           • ਵਾਤਾਵਰਣ ਕਾਰਕਾਂ ਦੁਆਰਾ ਬੇਅਸਰ ਹੋ ਗਿਆ ਜਾਂ ਨੁਕਸਾਨਿਆ ਗਿਆ PPE (ਉਦਾਹਰਣ ਵਜੋਂ ਪੈਰਾਮੈਡਿਕਸ ਦੇ ਗਾਊਨ ਦਾ ਤੇਜ਼ ਹਵਾਵਾਂ ਵਿੱਚ ਫੜ੍ਹੇ ਜਾਣਾ ਜਾਂ ਫੱਟ ਜਾਣਾ)।

                            ਸਿਹਤ ਲਈ ਖਤਰਿਆਂ ਨੂੰ ਕਾਬੂ ਕਰਨਾ

                            ਜਿੱਥੇ ਕੰਮ ਦੀ ਜਗ੍ਹਾ ਵਿੱਚ ਸਿਹਤ ਲਈ ਖਤਰੇ, ਜਿਸ ਵਿੱਚ ਮਨੋਵਿਗਿਆਨਕ ਸਿਹਤ ਵੀ ਸ਼ਾਮਲ ਹੈ ਦੀ ਪਛਾਣ  ਕੀਤੀ ਜਾਂਦੀ ਹੈ, ਰੁਜ਼ਗਾਰਦਾਤਿਆਂ ਨੂੰ, ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ, ਖਤਰੇ ਨੂੰ ਖਤਮ ਕਰਨਾ ਚਾਹੀਦਾ ਹੈ। ਜਿੱਥੇ ਖਤਰੇ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਉੱਥੇ ਇਸ ਨੂੰ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ ਕਾਬੂ ਕਰਨਾ ਲਾਜ਼ਮੀ ਹੈ।

                            ਰੁਜ਼ਗਾਰਦਾਤਿਆਂ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਕਰਮਚਾਰੀਆਂ ਅਤੇ ਸਿਹਤ ਅਤੇ ਸੁਰੱਖਿਆ ਨੁਮਾਇੰਦਿਆਂ (HSRs) (ਜੇ ਕੋਈ ਹਨ) ਨਾਲ ਉਹਨਾਂ ਸਿਹਤ ਜਾਂ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ਬਾਰੇ ਸਲਾਹ ਕਰਨ ਜੋ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਹਨ, ਜਾਂ ਉਹਨਾਂ ਦੀ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

                            ਇਸ ਵਿੱਚ ਸੰਕਟਾਂ ਜਾਂ ਖਤਰਿਆਂ ਦੀ ਪਛਾਣ ਕਰਨ ਬਾਰੇ ਸਲਾਹ, ਅਤੇ ਇਸ ਬਾਰੇ ਫੈਸਲੇ ਸ਼ਾਮਲ ਹਨ ਕਿ ਕਰੋਨਾਵਾਇਰਸ (COVID-19) ਨਾਲ ਜੁੜੇ ਖਤਰਿਆਂ ਨੂੰ ਕਿਵੇਂ ਕਾਬੂ ਕਰਨਾ ਹੈ (ਜਿਵੇਂ ਕਿ ਕੰਮ ਦੇ ਆਮ ਸਥਾਨ ਤੋਂ ਇਲਾਵਾ ਕਿਸੇ ਹੋਰ ਸਥਾਨ ਤੇ ਕੰਮ ਕਰਨਾ, ਮ੍ਰਿਤਕ ਵਿਅਕਤੀਆਂ ਦਾ ਪ੍ਰਬੰਧ ਕਰਨ ਦੀਆਂ ਪ੍ਰਕਿਰਿਆਵਾਂ)।

                            ਕਾਬੂ ਕਰਨ ਦੇ ਲੋੜੀਂਦੇ ਉਪਾਵਾਂ ਦੀਆਂ ਕਿਸਮਾਂ, ਖਤਰੇ ਦੇ ਪੱਧਰ ਦੇ ਨਾਲ ਨਾਲ ਕੰਮ ਦੇ ਹਰੇਕ ਸਥਾਨ ਵਾਸਤੇ ਕੰਟਰੋਲਾਂ ਦੀ ਮੌਜੂਦਗੀ ਅਤੇ ਢੁੱਕਵੇਂ ਹੋਣ ਤੇ ਨਿਰਭਰ ਕਰਦੀਆਂ ਹਨ, ਜਿਸ ਵਿੱਚ ਵਿਅਕਤੀਗਤ ਕੰਮ ਦਾ ਖੇਤਰ ਵੀ ਸ਼ਾਮਲ ਹੈ।

                            ਕਾਬੂ ਕਰਨ ਵਾਲੇ ਉਪਾਵਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

                            ਕੰਮ ਦੀਆਂ ਪ੍ਰਣਾਲੀਆਂ

                            • ਕਰੋਨਾਵਾਇਰਸ (COVID-19) ਦੇ ਨਤੀਜੇ ਵਜੋਂ ਮੰਗ ਵਿੱਚ ਵਾਧੇ ਨੂੰ ਹੱਲ ਕਰਨ ਲਈ ਸੰਸਥਾ ਪੱਧਰ ਦੀਆਂ ਯੋਜਨਾਵਾਂ ਵਿਕਸਤ ਕਰਨਾ ਜਿਸ ਵਿੱਚ ਕਰਮਚਾਰੀਆਂ ਨੂੰ ਹੋਣ ਵਾਲੇ ਖਤਰਿਆਂ ਨੂੰ ਰੋਕਣ ਲਈ ਕਾਬੂ ਕਰਨ ਵਾਲੇ ਉਪਾਵਾਂ ਦੀ ਤਿਆਰੀ ਕਰਨੀ ਅਤੇ ਇਸਨੂੰ ਲਾਗੂ ਕਰਨਾ ਸ਼ਾਮਲ ਹੈ। ਇਹਨਾਂ ਯੋਜਨਾਵਾਂ ਨੂੰ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ (DH) ਦੀ ਕਰੋਨਾਵਾਇਰਸ (COVID-19) ਵੈੱਬਸਾਈਟ ਦੁਆਰਾ ਪ੍ਰਦਾਨ ਕੀਤੀ ਸਲਾਹ ਦੇ ਅਨੁਸਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ (ਲਿੰਕ ਹੇਠਾਂ ਦੇਖੋ)।
                             • DH ਵੱਲੋਂ ਪ੍ਰਦਾਨ ਕੀਤੀ ਸਲਾਹ ਅਨੁਸਾਰ, ਸਹੂਲਤ ਵਾਲੀ ਜਗ੍ਹਾ ਦੇ ਪੱਧਰ ਦੀਆਂ ਯੋਜਨਾਵਾਂ ਦਾ ਵਿਕਾਸ ਕਰਨਾ ਜੋ ਮਹਾਂਮਾਰੀ ਦੇ ਫੈਲਣ ਦੀ ਸੂਰਤ ਵਿੱਚ ਲਾਗੂ ਕੀਤੇ ਜਾਣ ਵਾਲੇ ਕਾਬੂ ਕਰਨ ਵਾਲੇ ਤਰੀਕਿਆਂ (ਜਿਵੇਂ ਕਿ ਵਸਨੀਕਾਂ ਨੂੰ ਵੱਖਰਾ ਰੱਖਣਾ, ਗੁਸਲਖਾਨੇ ਅਤੇ ਰਸੋਈ ਦੀਆਂ ਸੁਵਿਧਾਵਾਂ ਦੀ ਵਰਤੋਂ) ਦਾ ਵਰਣਨ ਕਰਦੀਆਂ ਹਨ।
                              • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਨਾਲ ਗੈਰ-ਜ਼ਰੂਰੀ ਸੰਪਰਕ ਨੂੰ ਰੋਕਣਾ (ਜਿਵੇਂ ਕਿ ਕਿਸੇ ਉਚਿੱਤ ਸੁਵਿਧਾ ਲਈ ਛਾਂਟੀ ਕਰਨ ਲਈ ਮੁੱਢਲੀ ਫ਼ੋਨ ਜਾਂਚ, ਫ਼ੋਨ ਉੱਤੇ ਸਲਾਹ-ਮਸ਼ਵਰੇ)
                               • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਦੀ ਦੇਖਭਾਲ ਕਰਨ ਵਾਲੀਆਂ ਟੀਮਾਂ ਨੂੰ ਵੱਖ ਕਰਕੇ ਇਕ ਦੂਸਰੇ ਤੋਂ ਲਾਗ ਲੱਗਣ ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨਾ।
                                • ਇਕ ਸ਼ਿਫਟ ਵਾਸਤੇ ਇਕ ਵਾਰਡ ਜਾਂ ਸਹੂਲਤ ਵਿੱਚ ਹੀ ਕਰਮਚਾਰੀਆਂ ਨੂੰ ਕੰਮ ਕਰਨ ਦੀ ਆਗਿਆ ਦੇ ਕੇ ਲਾਗ ਦੇ ਲੱਗਣ ਨੂੰ ਸੀਮਤ ਕਰਨਾ।
                                 • ਇਕ ਸ਼ਿਫਟ ਵਾਸਤੇ ਮਰੀਜ਼ਾਂ ਜਾਂ ਗਾਹਕਾਂ ਨਾਲ ਇੱਕੋ ਕਰਮਚਾਰੀ ਨੂੰ ਲਗਾਤਾਰ ਲਗਾ ਕੇ ਘਰ-ਆਧਾਰਿਤ ਸੰਭਾਲ ਦੀਆਂ ਥਾਂਵਾਂ ਵਿੱਚ ਲਾਗ ਲੱਗਣ ਨੂੰ ਸੀਮਤ ਕਰਨਾ।
                                  • ਇਕ ਦੂਸਰੇ ਨੂੰ ਚਾਰਜ ਦੇਣ ਲੱਗਿਆਂ, ਬਾਹਰ ਜਾ ਕੇ ਵੇਖਣ ਲੱਗਿਆਂ, ਘਰੇਲੂ ਮੁਲਾਕਾਤਾਂ ਅਤੇ ਭਲਾਈ ਦੀਆਂ ਜਾਂਚਾਂ ਦੇ ਦੌਰਾਨ, ਕਲੀਨਿਕ ਅਤੇ ਗੈਰ-ਕਲੀਨਿਕ ਜਗ੍ਹਾਵਾਂ ਦੇ ਸਮੇਤ, ਸਾਰੀਆਂ ਕੰਮ ਵਾਲੀਆਂ ਥਾਂਵਾਂ ਵਿੱਚ ਲਗਾਤਾਰ ਸਰੀਰਕ ਦੂਰੀ ਬਣਾਈ ਰੱਖਣ ਦੇ ਉਪਾਵਾਂ ਨੂੰ ਲਾਗੂ ਕਰਨਾ।
                                   • ਇਹ ਯਕੀਨੀ ਬਣਾਉਣ ਲਈ ਕਰਮਚਾਰੀਆਂ ਨੂੰ ਸਪੱਸ਼ਟ ਸਲਾਹ ਦੇਣੀ ਕਿ ਉਹ ਬਿਮਾਰ ਹੋਣ ਤੇ ਕੰਮ ਉੱਤੇ ਹਾਜ਼ਰ ਨਾ ਹੋਣ।
                                    • ਲਾਗ ਨੂੰ ਅੱਗੇ ਲੱਗਣ ਤੋਂ ਰੋਕਣ ਲਈ ਕਰੋਨਾਵਾਇਰਸ (COVID-19) ਦੀ ਲਾਗ ਦੇ ਸ਼ੱਕੀ ਲੋਕਾਂ ਦਾ ਜਲਦੀ ਪਤਾ ਲਗਾਉਣ ਵਿੱਚ ਸਹਾਇਤਾ ਕਰਨ ਲਈ ਕਾਮਿਆਂ ਦੀ ਸਿਹਤ ਦੀ ਨਿਗਰਾਨੀ ਕਰਨਾ।
                                     • ਇਹ ਯਕੀਨੀ ਬਨਾਉਣਾ ਕਿ ਕਰਮਚਾਰੀਆਂ ਦੀ ਗੈਰ-ਹਾਜ਼ਰੀ ਸਮੇਂ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਯੋਜਨਾਵਾਂ ਲਾਗੂ ਹਨ, ਜਿਸ ਵਿੱਚ ਉਹਨਾਂ ਕਰਮਚਾਰੀਆਂ ਵਾਸਤੇ ਉਚਿੱਤ ਦਾਖਲਾ ਅਤੇ ਲੋੜੀਂਦੀ ਵਿਸ਼ੇਸ਼ ਸਿਖਲਾਈ ਵੀ ਸ਼ਾਮਲ ਹੈ ਜਿੰਨ੍ਹਾਂ ਨੂੰ ਉਹਨਾਂ ਦੇ ਆਮ ਕੰਮ ਦੇ ਖੇਤਰਾਂ ਤੋਂ ਬਾਹਰਲੇ ਖੇਤਰਾਂ ਵਿੱਚ ਕੰਮ ਕਰਨ ਲਈ ਲਗਾਇਆ ਜਾਂਦਾ ਹੈ।

                                      ਸਿਹਤ ਸੇਵਾਵਾਂ ਵਾਸਤੇ DH ਦੀ ਵੈੱਬਸਾਈਟ ਦੀ ਜਾਣਕਾਰੀ ਵੇਖੋ ਜਿਸ ਵਿੱਚ ਅਜਿਹੇ ਸੰਦ ਵੀ ਸ਼ਾਮਲ ਹਨ ਜੋ ਕੰਮ ਵਾਸਤੇ ਸੁਰੱਖਿਅਤ ਪ੍ਰਣਾਲੀਆਂ ਦੀ ਯੋਜਨਾਬੰਦੀ ਕਰਨ ਅਤੇ ਲਾਗੂ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

                                      ਕੰਮ ਦਾ ਵਾਤਾਵਰਣ ਅਤੇ ਸੁਵਿਧਾਵਾਂ

                                      • ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਨਾਲ ਗੈਰ-ਜ਼ਰੂਰੀ ਸੰਪਰਕ ਤੋਂ ਬਚਾਅ ਕਰਨ ਲਈ ਕੰਮ ਦੇ ਵਾਤਾਵਰਣ ਵਿੱਚ ਤਬਦੀਲੀ ਕਰਨਾ (ਜਿਵੇਂ ਕਿ ਮਨੋਨੀਤ ਕੀਤੀਆਂ ਸੁਵਿਧਾਵਾਂ, ਰਿਸੈਪਸ਼ਨ ਵਾਲੇ ਖੇਤਰਾਂ ਵਿਖੇ ਪਲਾਸਟਿਕ ਦੇ ਬਣੇ ਪਰਦੇ, ਕਰੋਨਾਵਾਇਰਸ (COVID-19) ਦੀ ਲਾਗ ਵਾਲੇ ਸ਼ੱਕੀ ਜਾਂ ਪੁਸ਼ਟੀ ਹੋਏ ਲੋਕਾਂ ਵਾਸਤੇ ਮਨੋਨੀਤ ਦਾਖਲੇ ਅਤੇ ਨਿਕਾਸ ਵਾਲੇ ਰਸਤੇ)
                                       • ਸੁਵਿਧਾਵਾਂ ਜਾਂ ਉਤਪਾਦਾਂ ਨੂੰ ਪ੍ਰਦਾਨ ਕਰਵਾਉਣਾ ਅਤੇ ਇਹਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ (ਜਿਵੇਂ ਕਿ ਹੱਥ ਧੋਣ ਵਾਲੇ ਸਟੇਸ਼ਨਾਂ ਉੱਤੇ ਸਾਬਣ ਅਤੇ ਹੱਥਾਂ ਵਾਲੇ ਤੌਲੀਏ, 60 ਪ੍ਰਤੀਸ਼ਤ ਤੋਂ ਵੱਧ ਅਲਕੋਹਲ ਵਾਲੇ ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ, ਰੋਗਾਣੂ ਰਹਿਤ/ਸਫਾਈ ਵਾਸਤੇ ਬਲੀਚ ਵਾਲਾ ਘੋਲ) ਤਾਂ ਜੋ ਕਰਮਚਾਰੀਆਂ ਨੂੰ ਵਧੀਆ ਸਫਾਈ ਦੇ ਅਭਿਆਸਾਂ ਨੂੰ ਬਣਾਈ ਰੱਖਣ ਦੇ ਯੋਗ ਬਣਾਇਆ ਜਾ ਸਕੇ।
                                        • ਫ਼ੋਨਾਂ, ਕੰਮ ਵਾਲੇ ਮੇਜ਼ਾਂ, ਦਫਤਰਾਂ, ਰਸੋਈਆਂ ਜਾਂ ਕੰਮ ਦੇ ਦੂਸਰੇ ਸੰਦਾਂ ਅਤੇ ਉਪਕਰਣਾਂ ਦੀ ਸਾਂਝੀ ਵਰਤੋਂ ਤੋਂ ਪਰਹੇਜ਼ ਕਰਨਾ।
                                         • ਕੰਮ ਦੀ ਜਗ੍ਹਾ ਦੀ ਪੂਰੀ ਤਰ੍ਹਾਂ ਅਤੇ ਬਕਾਇਦਾ ਸਫਾਈ।
                                          • ਕੂੜੇ ਦੇ ਪ੍ਰਬੰਧ ਲਈ ਉਚਿੱਤ ਪ੍ਰਣਾਲੀਆਂ, ਜਿਸ ਵਿੱਚ ਦੂਸ਼ਿਤ ਹੋਏ PPE ਦਾ ਸੁਰੱਖਿਅਤ ਨਿਪਟਾਰਾ ਵੀ ਸ਼ਾਮਲ ਹੈ।
                                           • ਕਰਮਚਾਰੀਆਂ ਨੂੰ ਆਪਣੀ ਸ਼ਿਫਟ ਦੇ ਖਤਮ ਹੋਣ ਤੋਂ ਪਹਿਲਾਂ ਆਪਣੇ ਹੱਥ ਆਦਿ ਧੋਣ ਅਤੇ ਕੱਪੜੇ ਬਦਲਣ ਲਈ ਸਮਾਂ ਪ੍ਰਦਾਨ ਕਰਵਾਉਣਾ।
                                            • ਇਹ ਯਕੀਨੀ ਬਨਾਉਣਾ ਕਿ ਸਾਰੇ ਕਰਮਚਾਰੀਆਂ ਨੂੰ ਖਾਣੇ ਦੀਆਂ ਛੁੱਟੀ ਵਾਸਤੇ ਸਾਫ਼ ਅਤੇ ਸੁਰੱਖਿਅਤ ਸਥਾਨਾਂ ਤੱਕ ਪਹੁੰਚ ਹੋਵੇ।

                                             PPE

                                             • ਸਿਹਤ ਸੇਵਾਵਾਂ ਅਤੇ ਆਮ ਪੇਸ਼ੇਵਰਾਂ ਵਾਸਤੇ DH ਵੱਲੋਂ ਦਿੱਤੇ ਮਾਰਗ-ਦਰਸ਼ਨ ਦੇ ਅਨੁਸਾਰ PPE ਪ੍ਰਦਾਨ ਕਰਵਾਉਣਾ ਜੋ ਕੰਮ ਨਾਲ ਜੁੜੇ ਖਤਰੇ ਦੇ ਪੱਧਰ ਵਾਸਤੇ ਉਚਿੱਤ ਹੈ (ਲਿੰਕ ਹੇਠਾਂ ਹੈ)। ਜਾਣਕਾਰੀ, ਨਿਰਦੇਸ਼ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਬਾਰੇ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ ਕਿ PPE ਦੀ ਲੋੜ ਕਿਉਂ ਹੈ, ਸੁਰੱਖਿਅਤ ਤਰੀਕੇ ਨਾਲ ਇਸ ਦੀ ਵਰਤੋਂ ਕਿਵੇਂ ਕਰਨੀ ਹੈ, ਕਿਵੇਂ ਸੁਰੱਖਿਅਤ ਤਰੀਕੇ ਨਾਲ ਲਾਹਿਆ ਜਾਣਾ ਹੈ ਅਤੇ DH ਦੇ ਨਿਰਦੇਸ਼ਾਂ ਅਨੁਸਾਰ ਇਸ ਨੂੰ ਕਿਵੇਂ ਸੁੱਟਣਾ ਹੈ।
                                              • ਇਹ ਯਕੀਨੀ ਬਨਾਉਣਾ ਕਿ ਪ੍ਰਦਾਨ ਕੀਤੀ ਕੋਈ ਵੀ PPE ਕੰਮ ਦੇ ਵਾਤਾਵਰਣ ਵਾਸਤੇ ਵਿਹਾਰਕ ਹੋਵੇ।
                                               • ਕਰਮਚਾਰੀਆਂ ਨੂੰ ਕੰਮ ਉੱਤੇ ਪਹਿਨਣ ਲਈ ਕੱਪੜੇ ਪ੍ਰਦਾਨ ਕਰਵਾਉਣਾ ਤਾਂ ਜੋ ਯਾਤਰਾ ਦੌਰਾਨ ਅਤੇ ਘਰ ਵਿੱਚ ਕੱਪੜਿਆਂ ਤੋਂ ਇਕ ਦੂਸਰੇ ਨੂੰ ਦੂਸ਼ਿਤ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ ਅਤੇ ਯਾਤਰਾ ਦੌਰਾਨ ਪੇਸ਼ੇਵਰ ਵਜੋਂ ਹਿੰਸਾ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
                                                • ਕਰਮਚਾਰੀਆਂ ਵਾਸਤੇ PPE ਅਤੇ ਦੂਸ਼ਿਤ ਕੱਪੜਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਲਾਹੁਣ ਅਤੇ ਸੁੱਟਣ ਲਈ ਉਚਿੱਤ ਸੁਵਿਧਾਵਾਂ ਪ੍ਰਦਾਨ ਕਰਵਾਉਣਾ।
                                                 • ਸੰਭਾਵਤ ਦੂਸ਼ਿਤ ਕੱਪੜਿਆਂ ਨੂੰ ਏਧਰ ਓਧਰ ਲੈ ਕੇ ਜਾਣ ਅਤੇ ਇਨ੍ਹਾਂ ਨਾਲ ਨਿਪਟਣ ਦੀ ਲੋੜ ਨੂੰ ਘੱਟ ਕਰਨ ਲਈ ਕਰਮਚਾਰੀਆਂ ਨੂੰ ਕੱਪੜੇ ਧੋਣ ਦੀਆਂ ਸੇਵਾਵਾਂ ਪ੍ਰਦਾਨ ਕਰਵਾਉਣਾ।
                                                  • PPE (ਜਿਵੇਂ ਕਿ ਸਟਾਕ ਦੇ ਪੱਧਰ) ਦੀ ਮੌਜੂਦਗੀ ਬਾਰੇ ਕਰਮਚਾਰੀਆਂ ਦੇ ਨਾਲ ਬਾਕਾਇਦਾ ਗੱਲਬਾਤ ਕਰਨਾ।

                                                   ਗੱਲਾਂਬਾਤਾਂ ਅਤੇ ਕਰਮਚਾਰੀਆਂ ਦੀ ਭਲਾਈ

                                                   • ਕਿਸੇ ਵੀ ਤਜਵੀਜ਼ ਕੀਤੀਆਂ ਤਬਦੀਲੀਆਂ ਵਾਸਤੇ ਉਹਨਾਂ ਦੀ ਸਲਾਹ ਨੂੰ ਯਕੀਨੀ ਬਨਾਉਣ ਲਈ ਜਿੰਨੀ ਵਾਰ ਜ਼ਰੂਰੀ ਹੋਵੇ, HSRs ਅਤੇ ਕਰਮਚਾਰੀਆਂ ਨਾਲ ਸਲਾਹ ਕਰਨੀ।
                                                    • ਕਰਮਚਾਰੀਆਂ ਲਈ ਕਰੋਨਾਵਾਇਰਸ (COVID-19) ਦੀ ਲਾਗ ਦੇ ਖਤਰੇ ਨੂੰ ਘੱਟ ਕਰਨ ਲਈ ਮਰੀਜ਼ਾਂ, ਗਾਹਕਾਂ ਅਤੇ ਮੁਲਾਕਾਤੀਆਂ ਨਾਲ ਕਿਸੇ ਵੀ ਬਦਲੀਆਂ ਹੋਈਆਂ ਉਮੀਦਾਂ ਅਤੇ ਕੰਮ ਕਰਨ ਦੇ ਹਾਲਾਤਾਂ ਬਾਰੇ ਗੱਲਬਾਤ ਕਰਨਾ।
                                                     • ਇਹੋ ਜਿਹੇ ਰੂਪ ਅਤੇ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਵਾਉਣਾ ਜਿਸ ਨੂੰ ਕਰਮਚਾਰੀ ਆਸਾਨੀ ਨਾਲ ਸਮਝ ਸਕਦੇ ਹਨ।
                                                      • ਇਹ ਯਕੀਨੀ ਬਨਾਉਣਾ ਕਿ ਜਿੰਨਾਂ ਕਰਮਚਾਰੀਆਂ ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਦੇ ਸਬੰਧ ਵਿੱਚ ਵੱਡਾ ਖਤਰਾ ਮੰਨਿਆ ਜਾਂਦਾ ਹੈ, ਉਹਨਾਂ ਨੂੰ ਜਿੱਥੇ ਸੰਭਵ ਹੋਵੇ, ਘੱਟ ਖਤਰੇ ਵਾਲੀਆਂ ਥਾਂਵਾਂ ਵਿੱਚ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।
                                                       • ਪੜ੍ਹਾਉਣ ਅਤੇ ਵਿਭਾਗੀ ਮੀਟਿੰਗਾਂ ਲਈ ਵੀਡੀਓ ਕਾਨਫਰੰਸ ਦੀ ਵਰਤੋਂ ਕਰਨਾ।
                                                        • ਇਹ ਯਕੀਨੀ ਬਨਾਉਣਾ ਕਿ ਕਰਮਚਾਰੀ ਬਕਾਇਦਾ ਆਰਾਮ ਲਈ ਛੁੱਟੀ ਲੈਂਦੇ ਹਨ ਅਤੇ ਆਰਾਮ ਦੀ ਛੁੱਟੀ ਵਾਸਤੇ ਉਚਿੱਤ ਸੁਵਿਧਾਵਾਂ ਤੱਕ ਪਹੁੰਚ ਹੈ।
                                                         • ਸਾਰੇ ਕਰਮਚਾਰੀਆਂ ਨੂੰ ਨਵੀਨਤਮ ਜਾਣਕਾਰੀ ਪ੍ਰਦਾਨ ਕਰਾਉਣਾ, ਜਿੰਨ੍ਹਾਂ ਵਿੱਚ ਛੁੱਟੀ ਉੱਤੇ ਗਏ ਕਰਮਚਾਰੀ, ਠੇਕੇਦਾਰ ਅਤੇ ਕਦੇ ਕਦਾਈਂ ਕੰਮ (ਕੈਜ਼ੁਅਲ) ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹਨ।
                                                          • ਇਹ ਯਕੀਨੀ ਬਨਾਉਣਾ ਕਿ ਕਰਮਚਾਰੀ ਜਾਣਦੇ ਹੋਣ ਕਿ ਸੰਭਾਵਿਤ ਦੂਸ਼ਿਤ ਕੱਪੜਿਆਂ ਅਤੇ ਚੀਜ਼ਾਂ ਨੂੰ ਕਿਵੇਂ ਸੰਭਾਲਣਾ ਹੈ, ਏਧਰ ਓਧਰ ਲਿਜਾਣਾ ਹੈ ਅਤੇ ਰੋਗਾਣੂ ਰਹਿਤ ਕਰਨਾ ਹੈ (ਜਿਵੇਂ ਕਿ ਜੁੱਤੇ, ਫ਼ੋਨ, ਪਛਾਣ ਵਾਲੇ ਬੈਜ)।
                                                           • ਕਰੋਨਾਵਾਇਰਸ (COVID-19) ਦੇ ਬਾਰੇ DH ਦੀ ਜਾਣਕਾਰੀ ਦੇ ਅਨੁਸਾਰ, ਇਹ ਯਕੀਨੀ ਬਨਾਉਣਾ ਕਿ ਕਰਮਚਾਰੀ ਜਾਣਦੇ ਹਨ ਕਿ ਕੀ ਕਰਨਾ ਹੈ, ਜਾਂ ਜੇ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਸ਼ੱਕ ਕਰਦੇ ਹਨ ਕਿ ਉਹਨਾਂ ਨੂੰ ਲਾਗ ਲੱਗ ਗਈ ਹੈ, ਤਾਂ ਕਿਸ ਨੂੰ ਸੂਚਿਤ ਕਰਨਾ ਹੈ। (ਲਿੰਕ ਹੇਠਾਂ ਹੈ)
                                                            • ਇਹ ਯਕੀਨੀ ਬਨਾਉਣਾ ਕਿ ਕਰਮਚਾਰੀ ਜਾਣਦੇ ਹੋਣ ਕਿ ਕੀ ਕਰਨਾ ਹੈ, ਜਾਂ ਜੇ ਉਹ ਕੰਮ ਵਾਲੀ ਜਗ੍ਹਾ ਦੇ ਵਿੱਚ ਅਸੁਰੱਖਿਅਤ ਜਾਂ ਅਸਹਿਜ ਮਹਿਸੂਸ ਕਰਦੇ ਹਨ ਤਾਂ ਕਿਸ ਨੂੰ ਸੂਚਿਤ ਕਰਨਾ ਹੈ।

                                                             ਜੇ ਕਿਸੇ ਕਰਮਚਾਰੀ ਨੂੰ ਕਰੋਨਾਵਾਇਰਸ (COVID-19) ਦੇ ਲੱਛਣ ਵਿਕਸਤ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖ ਕਰ ਲੈਣਾ ਚਾਹੀਦਾ ਹੈ, ਕਰੋਨਾਵਾਇਰਸ ਜਾਣਕਾਰੀ ਲਾਈਨ ਨੂੰ 1800 675 398 ਉੱਤੇ ਫੋਨ ਕਰੋ ਜਾਂ ਉਹਨਾਂ ਦੇ ਡਾਕਟਰ ਨੂੰ ਫੋਨ ਕਰੋ ਅਤੇ DH ਦੀ ਵੈੱਬਸਾਈਟ 'ਤੇ ਉਪਲਬਧ ਖੁਦ ਦੂਸਰਿਆਂ ਤੋਂ ਦੂਰ ਰਹਿਣ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ (ਲਿੰਕ ਹੇਠਾਂ ਹੈ)।

                                                             ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਨਾਲ ਜੁੜੇ ਖਤਰਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ ਰੁਜ਼ਗਾਰਦਾਤੇ ਦੀ ਜ਼ਿੰਮੇਵਾਰੀ ਇਹ ਯਕੀਨੀ ਬਨਾਉਣਾ ਹੈ ਕਿ:

                                                             • DH ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੇ ਅਨੁਸਾਰ ਕਰਮਚਾਰੀ ਜਾਣਦੇ ਹਨ ਕਿ ਕੀ ਕਰਨਾ ਹੈ ਜਾਂ ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਸ਼ੱਕ ਕਰਦੇ ਹਨ ਕਿ ਉਹਨਾਂ ਨੂੰ ਲਾਗ ਲੱਗ ਗਈ ਹੈ ਤਾਂ ਕਿਸ ਨੂੰ ਸੂਚਿਤ ਕਰਨਾ ਹੈ (ਲਿੰਕ ਹੇਠਾਂ ਦੇਖੋ)
                                                              • ਕੋਈ ਵੀ ਬਿਮਾਰ ਕਰਮਚਾਰੀ ਕੰਮ ਦੀ ਜਗ੍ਹਾ ਉੱਤੇ ਹਾਜ਼ਰ ਨਹੀਂ ਹੁੰਦਾ ਹੈ, ਜਿਸ ਵਿੱਚ ਉਹ ਕਰਮਚਾਰੀ ਵੀ ਸ਼ਾਮਲ ਹਨ ਜਿੰਨ੍ਹਾਂ ਦਾ ਕਰੋਨਾਵਾਇਰਸ (COVID-19) ਵਾਸਤੇ ਟੈਸਟ ਕੀਤਾ ਗਿਆ ਹੈ ਜਾਂ ਜਿੰਨ੍ਹਾਂ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਕਰੋਨਾਵਾਇਰਸ (COVID-19) ਵਾਲੇ ਮਾਮਲੇ ਹਨ

                                                               ਕੰਮ ਵਾਲੀ ਆਮ ਜਗ੍ਹਾ ਤੋਂ ਇਲਾਵਾ ਹੋਰ ਸਥਾਨਾਂ ਤੋਂ ਕੰਮ ਕਰਨਾ

                                                               ਕੁਝ ਹਾਲਾਤਾਂ ਵਿੱਚ, ਰੁਜ਼ਗਾਰਦਾਤਿਆਂ ਨੂੰ ਕਰਮਚਾਰੀਆਂ ਕੋਲੋਂ ਆਪਣੀ ਆਮ ਕੰਮ ਵਾਲੀ ਜਗ੍ਹਾ ਤੋਂ ਇਲਾਵਾ ਸ਼ਾਇਦ ਕਿਸੇ ਹੋਰ ਸਥਾਨ ਤੋਂ ਕੰਮ ਕਰਵਾਉਣ ਦੀ ਲੋੜ ਪੈ ਸਕਦੀ ਹੈ।

                                                               ਇਸ ਵਿੱਚ ਵੱਖਰੇ ਖੇਤਰ, ਨਵੇਂ ਸਥਾਪਿਤ ਕਲੀਨਿਕਾਂ, ਕੰਮ ਚਲਾਊ ਹਸਪਤਾਲਾਂ, ਅਚਨਚੇਤ ਯੂਨਿਟਾਂ ਵਿੱਚ ਕੰਮ ਕਰਨਾ ਅਤੇ ਘਰ ਵਿੱਚ ਪ੍ਰਦਾਨ ਕੀਤੀ ਜਾਂਦੀ ਸੰਭਾਲ ਵਿੱਚ ਤਬਦੀਲੀਆਂ ਸ਼ਾਮਲ ਹਨ। ਕੀ ਇਹ ਵਾਜਬ ਤੌਰ ਤੇ ਵਿਹਾਰਕ ਉਪਾਅ ਹੈ ਜਾਂ ਨਹੀਂ, ਇਹ ਕੰਮ ਵਾਲੀ ਜਗ੍ਹਾ ਦੀਆਂ ਵਿਸ਼ੇਸ਼ਤਾਵਾਂ, ਕਰਮਚਾਰੀਆਂ ਵਾਸਤੇ ਉਪਲਬਧ ਸੁਵਿਧਾਵਾਂ ਅਤੇ ਕਰਮਚਾਰੀਆਂ ਵਾਸਤੇ ਆਪਣਾ ਕੰਮ ਸੁਰੱਖਿਅਤ ਤਰੀਕੇ ਨਾਲ ਕਰਨ ਦੀ ਯੋਗਤਾ ਉੱਤੇ ਨਿਰਭਰ ਕਰਦਾ ਹੈ।

                                                               ਇਸ ਬਾਰੇ ਫੈਸਲੇ ਕਰਦੇ ਸਮੇਂ ਕਿ ਕੀ ਕਰਮਚਾਰੀਆਂ ਨੂੰ ਕਿਸੇ ਵੱਖਰੇ ਸਥਾਨ ਤੋਂ ਕੰਮ ਕਰਨਾ ਚਾਹੀਦਾ ਹੈ, ਤਾਂ ਰੁਜ਼ਗਾਰਦਾਤਾਵਾਂ ਨੂੰ ਕਰਮਚਾਰੀਆਂ ਅਤੇ HSRs (ਜੇ ਕੋਈ ਹਨ) ਨਾਲ ਲਾਜ਼ਮੀ ਸਲਾਹ ਕਰਨੀ ਚਾਹੀਦੀ ਹੈ, ਅਤੇ ਇਹ ਕਰਨਾ ਚਾਹੀਦਾ ਹੈ:

                                                               • ਇਸ ਗੱਲ ਉੱਤੇ ਵਿਚਾਰ ਕਰੋ ਕਿ ਕੀ ਕਿਸੇ ਕਰਮਚਾਰੀ ਨੂੰ ਜ਼ਿਆਦਾ ਸੰਪਰਕ ਦੇ ਖਤਰੇ ਵਾਲੇ ਖੇਤਰ ਵਿੱਚ ਲਗਾਉਣ ਤੋਂ ਪਹਿਲਾਂ, ਕਰੋਨਾਵਾਇਰਸ (COVID-19) ਦੇ ਸੰਪਰਕ ਦਾ ਜ਼ਿਆਦਾ ਖਤਰਾ ਹੈ ਜਾਂ ਸੰਬੰਧਿਤ ਸਮੱਸਿਆਵਾਂ ਮਹਿਸੂਸ ਕਰ ਰਿਹਾ ਹੈ।
                                                                • ਵਿਚਾਰ ਕਰੋ ਕਿ ਕੀ ਕਿਸੇ ਵੱਖਰੇ ਸਥਾਨ ਤੋਂ ਕੰਮ ਕਰਨਾ ਵਾਧੂ ਖਤਰੇ ਲਿਆਵੇਗਾ, ਜਿਵੇਂ ਕਿ ਹੱਥੀਂ ਸੰਕਟ ਵਾਲਾ ਸਮਾਨ ਚੁੱਕਣ ਦੇ ਨਾਲ ਜੁੜੇ ਖਤਰੇ ਜਾਂ ਵੱਖਰੇ ਰਹਿਣ ਨਾਲ ਜੁੜੇ ਮਨੋਵਿਗਿਆਨਕ ਖਤਰੇ।
                                                                 • ਕਰੋਨਾਵਾਇਰਸ (COVID-19) ਦੇ ਖਤਰਿਆਂ ਅਤੇ ਕਾਬੂ ਕਰਨ ਦੇ ਉਚਿੱਤ ਉਪਾਵਾਂ ਬਾਰੇ ਤਾਜ਼ਾ ਜਾਣਕਾਰੀ ਰੱਖੋ।
                                                                  • ਉਹਨਾਂ ਦੇ ਹਾਲਾਤਾਂ ਵਾਸਤੇ ਵਿਸ਼ੇਸ਼ ਸਲਾਹ ਲਓ, ਜਿਸ ਵਿੱਚ DH ਜਾਂ ਹੋਰ ਸਰਕਾਰੀ ਸੰਸਥਾਂਵਾਂ ਅਤੇ ਕਨੂੰਨੀ ਪ੍ਰਦਾਤਿਆਂ ਵੱਲੋਂ ਜਾਰੀ ਕੀਤੀ ਗਈ ਸਰਕਾਰੀ ਸਲਾਹ ਵੀ ਸ਼ਾਮਲ ਹੈ। ਕੁਝ ਕਰਮਚਾਰੀ ਅਤੇ ਰੁਜ਼ਗਾਰਦਾਤਿਆਂ ਦੀਆਂ ਸੰਸਥਾਵਾਂ ਵੀ ਰਾਹ ਵਿਖਾਉਣ ਦੀ ਪੇਸ਼ਕਸ਼ ਕਰ ਸਕਦੀਆਂ ਹਨ।
                                                                   • ਕਰਮਚਾਰੀਆਂ ਨੂੰ ਕੰਮ ਕਰਨ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਗੱਲਬਾਤ ਦੀਆਂ ਪ੍ਰਣਾਲੀਆਂ ਦੀ ਸਥਾਪਨਾ ਕਰੋ।
                                                                    • ਜਿੱਥੇ ਸੰਭਵ ਹੋਵੇ, ਇਹ ਯਕੀਨੀ ਬਣਾਓ ਕਿ ਕੰਮ ਕਰਨ ਦੇ ਘੰਟੇ ਲਚਕਦਾਰ ਹਨ ਅਤੇ ਨਿਗਰਾਨੀ ਕੀਤੀ ਜਾਂਦੀ ਹੈ।
                                                                     • ਇਹ ਯਕੀਨੀ ਬਣਾਓ ਕਿ IT, ਉਪਕਰਣਾਂ ਅਤੇ ਨਿੱਜੀ ਲੋੜਾਂ ਵਾਸਤੇ ਸਹਾਇਤਾ ਕਰਨ ਵਾਲੀਆਂ ਪ੍ਰਣਾਲੀਆਂ ਥਾਂ ਸਿਰ ਹਨ।

                                                                      ਰੁਜ਼ਗਾਰਦਾਤਿਆਂ ਨੂੰ ਉਹਨਾਂ ਕਾਮਿਆਂ ਨੂੰ ਉਚਿੱਤ ਦਾਖਲੇ ਵਾਲੀ ਅਤੇ ਕੰਮ ਦੇ ਹਿਸਾਬ ਨਾਲ ਸਿਖਲਾਈ ਵੀ ਪ੍ਰਦਾਨ ਕਰਵਾਉਣੀ ਚਾਹੀਦੀ ਹੈ ਜਿੰਨ੍ਹਾਂ ਨੂੰ ਉਹਨਾਂ ਦੇ ਆਮ ਕੰਮ ਦੀ ਜਗ੍ਹਾ ਤੋਂ ਇਲਾਵਾ ਕਿਸੇ ਹੋਰ ਸਥਾਨ ਉੱਤੇ ਲਗਾਇਆ ਜਾਂਦਾ ਹੈ।

                                                                      ਕਾਨੂੰਨੀ ਜ਼ਿੰਮੇਵਾਰੀਆਂ

                                                                      ਰੁਜ਼ਗਾਰਦਾਤਿਆਂ ਦੀਆਂ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਦੇ ਅਧੀਨ ਜ਼ਿੰਮੇਵਾਰੀਆਂ ਹਨ, ਜਿਸ ਵਿੱਚ ਸ਼ਾਮਲ ਹੈ ਕਿ ਇਹਨਾਂ ਨੂੰ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੋਵੇ ਲਾਜ਼ਮੀ ਤੌਰ ਤੇ ਕਰਨਾ ਚਾਹੀਦਾ ਹੈ:

                                                                      • ਕੰਮ ਕਾਰ ਵਾਲਾ ਵਾਤਾਵਰਣ ਪ੍ਰਦਾਨ ਕਰਵਾਉਣਾ ਅਤੇ ਬਣਾਈ ਰੱਖਣਾ ਜੋ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਸਿਹਤ ਨੂੰ ਖਤਰਿਆਂ ਤੋਂ ਬਿਨਾਂ ਅਤੇ ਸੁਰੱਖਿਅਤ ਹੋਵੇ।
                                                                       • ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਭਲਾਈ ਲਈ ਉਚਿੱਤ ਸਹੂਲਤਾਂ ਪ੍ਰਦਾਨ ਕਰੋ।
                                                                        • ਇਹੋ ਜਿਹੀ ਜਾਣਕਾਰੀ, ਨਿਰਦੇਸ਼, ਸਿਖਲਾਈ ਜਾਂ ਨਿਗਰਾਨੀ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਨੂੰ ਪ੍ਰਦਾਨ ਕਰਵਾਉਣਾ ਜਿਵੇਂ ਕਿ ਜ਼ਰੂਰੀ ਹੈ ਤਾਂ ਕਿ ਉਹ ਵਿਅਕਤੀ ਆਪਣੇ ਕੰਮ ਨੂੰ ਅਜਿਹੇ ਤਰੀਕੇ ਨਾਲ ਕਰ ਸਕਣ ਜੋ ਸੁਰੱਖਿਅਤ ਅਤੇ ਸਿਹਤ ਲਈ ਖਤਰਿਆਂ ਤੋਂ ਬਿਨਾਂ ਹੋਵੇ।
                                                                         • ਰੁਜ਼ਗਾਰਦਾਤੇ ਦੇ ਕਰਮਚਾਰੀਆਂ ਦੀ ਸਿਹਤ ਦੀ ਨਿਗਰਾਨੀ ਕਰੋ।
                                                                          • ਰੁਜ਼ਗਾਰਦਾਤੇ ਦੇ ਪ੍ਰਬੰਧ ਅਤੇ ਕਾਬੂ ਦੇ ਅਧੀਨ ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਸਥਿੱਤੀਆਂ ਦੀ ਨਿਗਰਾਨੀ ਕਰੋ।
                                                                           • ਕਰਮਚਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ, ਜਿਸ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਵਿੱਚ (ਜਿੱਥੇ ਉਚਿੱਤ ਹੋਵੇ) ਜਾਣਕਾਰੀ ਵੀ ਸ਼ਾਮਲ ਹੈ।
                                                                            • ਇਹ ਯਕੀਨੀ ਬਣਾਓ ਕਿ ਰੁਜ਼ਗਾਰਦਾਤੇ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਰੁਜ਼ਗਾਰਦਾਤੇ ਦੇ ਕੰਮ ਕਰਨ ਦੇ ਵਿਵਹਾਰ ਤੋਂ ਪੈਦਾ ਹੋਣ ਵਾਲੀ ਸਿਹਤ ਜਾਂ ਸੁਰੱਖਿਆ ਵਾਲੇ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ। ਕਰਮਚਾਰੀਆਂ ਅਤੇ HSRs (ਜੇ ਕੋਈ ਹਨ) ਦੇ ਨਾਲ ਸਿਹਤ ਜਾਂ ਸੁਰੱਖਿਆ ਸਬੰਧਿਤ ਮਾਮਲਿਆਂ ਬਾਰੇ ਸਲਾਹ ਕਰੋ ਜੋ ਉਹਨਾਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਦੇ ਹਨ, ਜਾਂ ਇਹਨਾਂ ਦੀ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੁੰਦੀ ਹੈ।

                                                                             ਕੰਮ ਵਾਲੀ ਜਗ੍ਹਾ ਦਾ ਪ੍ਰਬੰਧ ਜਾਂ ਧਿਆਨ ਰੱਖਣ ਵਾਲੇ ਵਿਅਕਤੀ ਨੂੰ ਲਾਜ਼ਮੀ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਜਿੱਥੋਂ ਤੱਕ ਵਾਜਬ ਤੌਰ ਤੇ ਵਿਹਾਰਕ ਹੈ, ਕੰਮ ਵਾਲੀ ਜਗ੍ਹਾ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਰਸਤੇ ਸੁਰੱਖਿਅਤ ਅਤੇ ਸਿਹਤ ਨੂੰ ਖਤਰਿਆਂ ਤੋਂ ਬਿਨਾਂ ਹਨ।

                                                                             OHS ਕਾਨੂੰਨ ਦੇ ਅਧੀਨ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਵੀ ਹਨ, ਜਿਸ ਵਿੱਚ ਇਹ ਸ਼ਾਮਲ ਹੈ ਕਿ ਉਹਨਾਂ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ:

                                                                             • ਆਪਣੀ ਖੁਦ ਦੀ ਸਿਹਤ ਅਤੇ ਸੁਰੱਖਿਆ ਅਤੇ ਉਹਨਾਂ ਵਿਅਕਤੀਆਂ ਦਾ ਵਾਜਬ ਧਿਆਨ ਰੱਖਣਾ ਚਾਹੀਦਾ ਹੈ ਜੋ ਕਿਸੇ ਕੰਮ ਵਾਲੀ ਜਗ੍ਹਾ ਵਿੱਚ ਕਰਮਚਾਰੀ ਦੇ ਕੰਮਾਂ ਜਾਂ ਗਲਤੀਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ।
                                                                              • OHS ਕਾਨੂੰਨ ਦੁਆਰਾ ਜਾਂ ਇਸ ਦੇ ਅਧੀਨ ਲਗਾਈ ਗਈ ਕਿਸੇ ਲੋੜ ਦੀ ਪਾਲਣਾ ਕਰਨ ਲਈ ਰੁਜ਼ਗਾਰਦਾਤੇ ਦੁਆਰਾ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਸਬੰਧ ਵਿੱਚ ਆਪਣੇ ਰੁਜ਼ਗਾਰਦਾਤੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

                                                                               OHS ਕਾਨੂੰਨ HSRs ਨੂੰ ਆਪਣੇ ਰੁਜ਼ਗਾਰਦਾਤੇ ਦੇ ਨਾਲ OHS ਦੇ ਮੁੱਦਿਆਂ ਨੂੰ ਉਠਾਉਣ ਅਤੇ ਹੱਲ ਕੱਢਣ ਵਿੱਚ ਭੂਮਿਕਾ ਪ੍ਰਦਾਨ ਕਰਦਾ ਹੈ, ਅਤੇ ਜੇ ਜ਼ਰੂਰੀ ਹੋਵੇ ਤਾਂ ਮੁੱਦਿਆਂ ਨੂੰ ਹੋਰ ਅੱਗੇ ਲਿਜਾਣ ਦੀਆਂ ਸ਼ਕਤੀਆਂ ਦਿੰਦਾ ਹੈ।