ਮਨੋ-ਸਮਾਜਿਕ ਖ਼ਤਰਿਆਂ ਲਈ ਰੋਕਥਾਮ ਯੋਜਨਾਵਾਂ

ਆਪਣੇ ਕੰਮ ਵਾਲੀ ਥਾਂ ਲਈ ਇੱਕ ਮਨੋ-ਸਮਾਜਿਕ ਖ਼ਤਰਿਆਂ ਲਈ ਰੋਕਥਾਮ ਯੋਜਨਾ ਬਣਾਉਣ ਲਈ ਇਸ ਟੈਂਪਲੇਟ ਦੀ ਵਰਤੋਂ ਕਰੋ।

ਇਸ ਵਿੱਚ ਕੀ ਸ਼ਾਮਲ ਹੈ

ਰੋਕਥਾਮ ਯੋਜਨਾ ਇੱਕ ਲਿਖਤੀ ਰਿਕਾਰਡ ਹੁੰਦੀ ਹੈ ਜੋ ਖ਼ਤਰੇ ਨਾਲ ਨਜਿੱਠਣ ਦੀ ਪ੍ਰਕਿਰਿਆ ਨੂੰ ਦਸਤਾਵੇਜ਼ੀ ਰੂਪ ਵਿੱਚ ਦਰਜ ਕਰਦੀ ਹੈ। ਇਸਦੀ ਵਰਤੋਂ ਕੰਮਕਾਜੀ ਮਾਹੌਲ ਵਿੱਚ ਮਨੋ-ਸਮਾਜਿਕ ਖ਼ਤਰਿਆਂ ਦੇ ਜ਼ੋਖਮ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨ ਲਈ ਕੀਤੀ ਜਾ ਸਕਦੀ ਹੈ।

ਇਹ ਦਸਤਾਵੇਜ਼ ਰੁਜ਼ਗਾਰਦਾਤਾਵਾਂ ਲਈ ਮਨੋ-ਸਮਾਜਿਕ ਖ਼ਤਰੇ ਲਈ ਰੋਕਥਾਮ ਯੋਜਨਾ ਤਿਆਰ ਕਰਨ ਲਈ ਇੱਕ ਸੁਝਾਇਆ ਗਿਆ ਟੈਂਪਲੇਟ ਪ੍ਰਦਾਨ ਕਰਦਾ ਹੈ। ਤੁਸੀਂ ਟੈਂਪਲੇਟ ਨੂੰ ਔਨਲਾਈਨ ਵਰਤ ਸਕਦੇ ਹੋ ਜਾਂ ਇਸਨੂੰ ਪ੍ਰਿੰਟ ਕਰ ਸਕਦੇ ਹੋ।

ਰੋਕਥਾਮ ਯੋਜਨਾ ਬਣਾਉਣ ਦੇ ਕਈ ਤਰੀਕੇ ਹੋ ਸਕਦੇ ਹਨ। ਰੁਜ਼ਗਾਰਦਾਤਾ ਆਪਣੇ ਕੰਮ ਵਾਲੀ ਥਾਂ ਦੇ ਹਾਲਾਤਾਂ ਅਨੁਸਾਰ ਆਪਣੀ ਖੁਦ ਦੀ ਰੋਕਥਾਮ ਯੋਜਨਾ ਵੀ ਬਣਾ ਸਕਦੇ ਹਨ।

ਇਹ ਰੋਕਥਾਮ ਯੋਜਨਾ ਸਿਰਫ਼ ਆਮ ਵਰਤੋਂ ਲਈ ਪ੍ਰਦਾਨ ਕੀਤੀ ਗਈ ਹੈ ਅਤੇ ਹਰ ਹਾਲਾਤ ਵਿੱਚ ਲਾਗੂ ਨਹੀਂ ਹੋ ਸਕਦੀ ਹੈ। ਰੋਕਥਾਮ ਯੋਜਨਾ ਨੂੰ ਮੁਕੰਮਲ ਕਰਨ ਨਾਲ ਇੱਕ ਰੁਜ਼ਗਾਰਦਾਤਾ ਦੇ ਤੌਰ 'ਤੇ ਤੁਹਾਡੀਆਂ OHS ਜ਼ਿੰਮੇਵਾਰੀਆਂ ਦੀ ਪੂਰੀ ਪਾਲਣਾ ਨਹੀਂ ਦਰਸਾਈ ਜਾ ਸਕਦੀ ਹੈ। ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਸੰਬੰਧਿਤ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇੱਕ ਸੁਰੱਖਿਅਤ ਅਤੇ ਜ਼ੋਖਮ-ਮੁਕਤ ਕੰਮਕਾਜੀ ਮਾਹੌਲ ਬਣਾ ਕੇ ਰੱਖ ਰਹੇ ਹੋ।