ਕੰਮ ਦੀਆਂ ਜਗ੍ਹਾਵਾਂ ਵਿੱਚ ਕਰੋਨਾਵਾਇਰਸ ਨਾਲ ਸੰਪਰਕ

ਕੰਮ ਦੀਆਂ ਜਗ੍ਹਾਵਾਂ ਵਿੱਚ ਕਰੋਨਾਵਾਇਰਸ (COVID-19) ਦੇ ਸੰਭਾਵਿਤ ਸੰਪਰਕ ਨਾਲ ਸਬੰਧਿਤ ਖਤਰਿਆਂ ਬਾਰੇ ਚੇਤਾਵਨੀ।.

Shape

ਪਿਛੋਕੜ

(21 ਮਈ 2020 ਨੂੰ ਨਵਿਆਈ ਗਈ)

ਨਵੇਂ ਕਰੋਨਾਵਾਇਰਸ ਦੇ ਕਾਰਣ ਹੋਏ ਸਾਹ ਦੀ ਬਿਮਾਰੀ ਦੇ ਪ੍ਰਕੋਪ ਨੂੰ ਪਹਿਲੀ ਵਾਰ ਵੂਹਾਨ, ਹੂਬੇਈ ਰਾਜ, ਚੀਨ ਵਿੱਚ ਪਛਾਣਿਆ ਗਿਆ ਸੀ। ਕਰੋਨਾਵਾਇਰਸ (COVID-19) ਦੇ ਪ੍ਰਕੋਪ ਨੂੰ World Health Organization (WHO) ਦੁਆਰਾ 11 ਮਾਰਚ 2020 ਨੂੰ ਮਹਾਂਮਾਰੀ ਐਲਾਨਿਆ ਗਿਆ ਸੀ। ਬਿਮਾਰੀ ਦੇ ਦੁਨੀਆਂ ਭਰ ਵਿੱਚ ਫੈਲਣ ਨੂੰ ਮਹਾਂਮਾਰੀ ਕਹਿੰਦੇ ਹਨ।/p>

ਕਰੋਨਾਵਾਇਰਸ (COVID-19) ਦੇ ਪ੍ਰਕੋਪ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ 16 ਮਾਰਚ 2020 ਨੂੰ ਵਿਕਟੋਰੀਆ ਦੀ ਸਰਕਾਰ ਨੇ ਵਿਕਟੋਰੀਆ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ।

ਕਰੋਨਾਵਾਇਰਸ ਕੀ ਹੈ?

ਕਰੋਨਾਵਾਇਰਸ ਵਾਇਰਸਾਂ ਦਾ ਇਕ ਵੱਡਾ ਪਰਿਵਾਰ ਹੈ ਜੋ ਕਿ ਜਾਨਵਰਾਂ ਜਾਂ ਇਨਸਾਨਾਂ ਵਿੱਚ ਬਿਮਾਰੀ ਦਾ ਕਾਰਣ ਬਣ ਸਕਦਾ ਹੈ। ਕਰੋਨਾਵਾਇਰਸ (COVID-19) ਸਭ ਤੋਂ ਨਵਾਂ ਲੱਭਿਆ ਗਿਆ ਕਰੋਨਾਵਾਇਰਸ ਹੈ।

ਕਰੋਨਾਵਾਇਰਸ ਦੀ ਛੂਤ ਹਲਕੇ ਤੋਂ ਲੈ ਕੇ ਗੰਭੀਰ ਸਾਹ ਦੀ ਬਿਮਾਰੀ ਦਾ ਕਾਰਣ ਬਣ ਸਕਦੀ ਹੈ।

ਲੱਛਣਾਂ ਦੇ ਵਿੱਚ ਹਲਕੀ ਬਿਮਾਰੀ ਤੋਂ ਲੈ ਕੇ ਨਮੂਨੀਆ ਤੱਕ ਹੋ ਸਕਦੇ ਹਨ। ਪ੍ਰਭਾਵਿਤ ਲੋਕ ਇਹ ਮਹਿਸੂਸ ਕਰ ਸਕਦੇ ਹਨ:

  • ਬੁਖਾਰ
  • ਕਾਂਬਾ ਛਿੜਨਾ ਜਾਂ ਪਸੀਨਾ
  • ਖੰਘਣਾ
  • ਖਰਾਬ ਗਲਾ
  • ਸਾਹ ਲੈਣ ਵਿੱਚ ਔਖਿਆਈ
  • ਵਗਦਾ ਨੱਕ
  • ਸੁੰਘਣ ਦੀ ਸ਼ਕਤੀ ਦਾ ਗਵਾਚਣਾ

ਕੁਝ ਹਾਲਾਤਾਂ ਵਿੱਚ ਸਿਰ ਪੀੜ, ਮਾਸਪੇਸ਼ੀਆਂ ਦਾ ਦੁੱਖਣਾ, ਰੁਕਿਆ ਨੱਕ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਟੱਟੀਆਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ।

World Health Organization ਨੇ ਇਹ ਪੁਸ਼ਟੀ ਕੀਤੀ ਹੈ ਕਿ ਜ਼ਿਆਦਾਤਰ ਇਹ ਲੱਛਣਾਂ ਵਾਲੇ ਮਰੀਜ਼ਾਂ ਦੁਆਰਾ ਖੰਘਣ ਅਤੇ ਛਿੱਕਣ ਨਾਲ ਫੈਲਦਾ ਹੈ। ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਫੈਲਾਅ ਸੰਭਵ ਹੈ, ਪਰ ਬਹੁਤ ਘੱਟ।

ਰੋਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਕੰਮ ਦਾ ਵਾਤਾਵਰਣ ਪ੍ਰਦਾਨ ਕਰਨ ਅਤੇ ਬਣਾਈ ਰੱਖਣ ਜੋ ਕਿ ਕਰਮਚਾਰੀਆਂ ਦੀ ਸਿਹਤ ਨੂੰ ਖਤਰੇ ਤੋਂ ਬਿਨਾਂ ਹੋਵੇ ਅਤੇ ਸੁਰੱਖਿਅਤ ਹੋਵੇ। ਇਸ ਵਿੱਚ ਕਰੋਨਾਵਾਇਰਸ (COVID-19) ਦੇ ਸੰਭਾਵਿਤ ਸੰਪਰਕ ਵਿੱਚ ਆਉਣ ਨਾਲ ਸਬੰਧਿਤ ਸਿਹਤ ਜਾਂ ਸੁਰੱਖਿਆ ਨੂੰ ਖਤਰਿਆਂ ਦੀ ਪਛਾਣ ਸ਼ਾਮਲ ਹੈ।

ਸਿਹਤ ਨੂੰ ਖਤਰਿਆਂ ਦੀ ਪਛਾਣ ਕਰਨੀ

ਰੋਜ਼ਗਾਰਦਾਤੇ ਲਾਜ਼ਮੀ ਇਹ ਪਛਾਣ ਕਰਨ ਕਿ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਕੀ ਉਹਨਾਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਤੋਂ ਕੋਈ ਖਤਰਾ ਹੈ।

ਸਬੰਧਿਤ ਖਤਰਿਆਂ ਦੀ ਪਛਾਣ ਕਰਨ ਵਿੱਚ ਸ਼ਾਮਲ ਹੋ ਸਕਦਾ ਹੈ:

  • ਜਿਵੇਂ ਜਿਵੇਂ ਕਰੋਨਾਵਾਇਰਸ (COVID-19) ਦੀ ਸਥਿੱਤੀ ਵਿਕਸਤ ਹੋ ਰਹੀ ਹੈ, ਮਾਹਰਾਂ ਦੀ ਸਲਾਹ ਦਾ ਧਿਆਨ ਰੱਖਣਾ (ਉਦਾਹਰਣ ਵਜੋਂ, Department of Health and Human Services (DHHS) ਕੋਲੋਂ – ਲਿੰਕ ਹੇਠਾਂ ਹੈ)
  • ਇਹ ਯਕੀਨੀ ਬਨਾਉਣ ਲਈ ਕਿ ਉਹ ਪ੍ਰਭਾਵਿਤ ਹਨ ਅਤੇ ਪਾਲਣਾ ਹੋ ਰਹੀ ਹੈ, ਛੂਤ ਨੂੰ ਕਾਬੂ ਕਰਨ ਦੀਆਂ ਨੀਤੀਆਂ, ਕਾਰਵਾਈਆਂ ਅਤੇ ਅਭਿਆਸਾਂ ਦੀ ਸਮੀਖਿਆ
  • ਕਰਮਚਾਰੀਆਂ ਨੂੰ ਸਿੱਖਿਅਤ ਕਰਨਾ ਅਤੇ ਤਾਜ਼ਾ ਜਾਣਕਾਰੀ ਬਾਰੇ ਦੱਸਦਾ ਰਹਿਣਾ
  • ਵਿਚਾਰਨਾ ਕਿ ਕੰਮ ਦੀਆਂ ਗਤੀਵਿਧੀਆਂ ਕਰਨ ਨਾਲ ਦੂਸਰੇ ਲੋਕਾਂ (ਜਿਵੇਂ ਕਿ ਗਾਹਕ ਜਾਂ ਜਨਤਾ ਦੇ ਮੈਂਬਰਾਂ) ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਦਾ ਕੋਈ ਖਤਰਾ ਹੈ।
  • ਕਰਮਚਾਰੀਆਂ ਨਾਲ ਗੱਲਬਾਤ ਕਰਨੀ ਜਿੰਨ੍ਹਾਂ ਨੇ:
    • ਸਫਰ ਕੀਤਾ ਹੈ ਜਾਂ ਸਫਰ ਦੀ ਯੋਜਨਾ ਬਣਾ ਰਹੇ ਹਨ
    • ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਮਾਮਲੇ ਦੇ ਸੰਪਰਕ ਵਿੱਚ ਆਏ ਸਨ
    • ਕਰੋਨਾਵਾਇਰਸ (COVID-19) ਦੇ ਲੱਛਣ ਹਨ

ਸਿਹਤ ਨੂੰ ਹੋਣ ਵਾਲੇ ਖਤਰਿਆਂ ਨੂੰ ਕਾਬੂ ਕਰਨਾ

ਜਿੱਥੇ ਕੰਮ ਦੀ ਜਗ੍ਹਾ ਵਿੱਚ ਸਿਹਤ ਨੂੰ ਖਤਰੇ ਦੀ ਪਛਾਣ ਹੁੰਦੀ ਹੈ, ਰੋਜ਼ਗਾਰਦਾਤੇ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਲਾਜ਼ਮੀ ਤੌਰ ਤੇ ਖਤਰੇ ਨੂੰ ਖਤਮ ਕਰਨ ਅਤੇ ਜਦੋਂ ਖਤਮ ਕਰਨਾ ਸੰਭਵ ਨਾ ਹੋਵੇ, ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਖਤਰੇ ਨੂੰ ਉਨ੍ਹਾਂ ਹੀ ਘਟਾਉਣ।

ਰੋਜ਼ਗਾਰਦਾਤਿਆਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਸਿਹਤ ਜਾਂ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਜੋ ਸਿੱਧੇ ਅਸਰ ਕਰਦੇ ਹਨ, ਜਾਂ ਜਿੰਨ੍ਹਾਂ ਦੀ ਅਸਰ ਕਰਨ ਦੀ ਸੰਭਾਵਨਾ ਹੈ, ਦੇ ਬਾਰੇ ਕਰਮਚਾਰੀਆਂ ਅਤੇ ਸਿਹਤ ਤੇ ਸੁਰੱਖਿਆ ਨੁਮਾਇੰਦਿਆਂ (HSRs) ਨਾਲ ਸਲਾਹ ਮਸ਼ਵਰਾ ਕਰਨ। ਇਸ ਵਿੱਚ ਕੰਮ ਦੀ ਜਗ੍ਹਾ ਵਿੱਚ ਕਰੋਨਾਵਾਇਰਸ (COVID-19) ਨਾਲ ਸਬੰਧਿਤ ਖਤਰਿਆਂ ਨੂੰ ਕਿਵੇਂ ਕਾਬੂ ਕਰਨਾ ਹੈ ਦੇ ਫੈਸਲਿਆਂ ਬਾਰੇ ਸਲਾਹ ਵੀ ਸ਼ਾਮਲ ਹੈ।

ਲੋੜੀਂਦੇ ਨਿਗਰਾਨੀ ਦੇ ਕਦਮਾਂ ਦੀ ਕਿਸਮ ਸਬੰਧਿਤ ਖਤਰਿਆਂ ਦੇ ਨਾਲ ਨਾਲ ਹਰੇਕ ਕੰਮ ਦੀ ਜਗ੍ਹਾ ਵਾਸਤੇ ਨਿਗਰਾਨੀਆਂ ਦੀ ਉਪਲਬਧਤਾ ਅਤੇ ਢੁੱਕਵੇਂਪਣ ਉਪਰ ਨਿਰਭਰ ਕਰਦੀ ਹੈ। ਨਿਗਰਾਨੀ ਦੇ ਕਦਮਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਿਫਾਰਸ਼ ਕਰਨੀ
  • ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਦੁਆਰਾ ਦਿੱਤੀਆਂ ਗਈਆਂ ਸਿਫਾਰਸ਼ਾਂ ਦੇ ਹਿਸਾਬ ਨਾਲ ਸਰੀਰਕ ਦੂਰੀ ਦੀ ਪਹਿਲ-ਕਦਮੀ ਨੂੰ ਲਾਗੂ ਕਰਨਾ
  • ਕਰਮਚਾਰੀਆਂ ਦੁਆਰਾ ਸਾਫ-ਸਫਾਈ ਦੇ ਚੰਗੇ ਅਭਿਆਸਾਂ ਨੂੰ ਬਣਾਈ ਰੱਖਣ ਲਈ ਮੁਨਾਸਿਬ ਸਹੂਲਤਾਂ ਜਾਂ ਉਤਪਾਦ ਪ੍ਰਦਾਨ ਕਰਨੇ (ਜਿਵੇਂ ਕਿ ਹੱਥ ਸਾਫ ਕਰਨ ਵਾਲੇ ਸੈਨੇਟਾਈਜ਼ਰ, ਜਿੱਥੇ ਉਪਲਬਧ ਹੋਣ)
  • ਨਿੱਜੀ ਸੁਰੱਖਿਆ ਦੇ ਉਚਿੱਤ ਉਪਕਰਣ ਪ੍ਰਦਾਨ ਕਰਵਾਉਣਾ, ਇਸ ਵਿੱਚ ਜਾਣਕਾਰੀ ਜਾਂ ਸਿਖਲਾਈ ਸ਼ਾਮਲ ਹੈ ਕਿ ਉਪਕਰਣ ਕਿਉਂ ਲੋੜੀਂਦਾ ਹੈ ਅਤੇ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਣਾ ਹੈ
  • ਫੋਨਾਂ, ਮੇਜ਼ਾਂ, ਦਫਤਰਾਂ, ਜਾਂ ਕੰਮ ਦੇ ਦੂਸਰੇ ਸੰਦਾਂ ਅਤੇ ਉਪਕਰਣਾਂ ਨੂੰ ਸਾਂਝਾ ਕਰਨ ਤੋਂ ਪਰਹੇਜ਼ ਕਰਨਾ
  • ਛੂਤ ਨੂੰ ਕਾਬੂ ਕਰਨ ਦੀ ਨੀਤੀ ਵਿਕਸਤ ਕਰਨੀ
  • ਕੰਮ ਨਾਲ ਸਬੰਧਿਤ ਸਾਰੇ ਸਫਰ ਰੱਦ ਕਰਨੇ, ਜਦ ਤੱਕ ਕਿ ਇਹ ਬਿਲਕੁਲ ਲਾਜ਼ਮੀ ਨਾ ਹੋਣ
  • ਸੰਚਾਰ ਦੇ ਦੂਸਰੇ ਤਰੀਕੇ ਜਿਵੇਂ ਕਿ ਫੋਨ ਜਾਂ ਵੀਡੀਓ ਰਾਹੀਂ ਕਾਨਫਰੰਸਾਂ ਵਰਤ ਕੇ ਆਹਮੋ-ਸਾਹਮਣੀਆਂ ਮੀਟਿੰਗਾਂ ਤੋਂ ਪਰਹੇਜ਼ ਕਰਨਾ
  • ਯਕੀਨੀ ਬਨਾਉਣਾ ਕਿ ਕਰਮਚਾਰੀ ਸਮਝਣ ਕਿ ਕਦੋਂ ਕੰਮ ਦੀ ਜਗ੍ਹਾ ਤੋਂ ਪਰ੍ਹੇ ਰਹਿਣਾ ਹੈ, ਜਿਵੇਂ ਕਿ ਜਦੋਂ:
    • ਵਿਦੇਸ਼ ਤੋਂ ਸਫਰ ਕਰ ਕੇ ਵਾਪਸ ਆਉਣਾ
    • ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਮਾਮਲੇ ਦੇ ਸੰਪਰਕ ਵਿੱਚ ਆਏ ਸਨ
    • ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲਾ ਮਾਮਲਾ ਹਨ
    • ਉਹ ਬਿਮਾਰ ਮਹਿਸੂਸ ਕਰ ਰਹੇ ਹਨ – ਉਹਨਾਂ ਦੇ ਲੱਛਣ ਜਿੰਨ੍ਹੇ ਮਰਜ਼ੀ ਹਲਕੇ ਹੋਣ

ਜੇਕਰ ਕੋਈ ਕਰਮਚਾਰੀ ਸੋਚਦਾ ਹੈ ਕਿ ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਇਨਸਾਨ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ, ਜਾਂ ਕਰੋਨਾਵਾਇਰਸ (COVID-19) ਦੇ ਲੱਛਣ ਵਿਕਸਤ ਕਰ ਰਹੇ ਹਨ, ਜੋ ਭਾਂਵੇਂ ਹਲਕੇ ਹੋਣ, ਉਹਨਾਂ ਨੂੰ ਕੰਮ ਉੱਤੇ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ, ਉਹਨਾਂ ਨੂੰ ਕਰਨਾ ਚਾਹੀਦਾ ਹੈ:

  • ਤੁਰੰਤ ਸਵੈ-ਇਕੱਲਤਾ ਵਿੱਚ ਚਲੇ ਜਾਓ, ਆਪਣੇ ਡਾਕਟਰ ਕੋਲੋਂ ਡਾਕਟਰੀ ਸਲਾਹ ਲਵੋ ਜਾਂ DHHS ਦੀ 24 ਘੰਟਿਆਂ ਦੀ ਕਰੋਨਾਵਾਇਰਸ (COVID-19) ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ, ਅਤੇ ਜਾਂਚ ਕਰਵਾਓ
  • ਆਪਣੇ ਰੋਜ਼ਗਾਰਦਾਤੇ ਨੂੰ ਜਿੰਨ੍ਹਾਂ ਛੇਤੀ ਸੰਭਵ ਹੋ ਸਕੇ ਦੱਸ ਦੇਣ, ਕਾਰਵਾਈਆਂ ਦੀ ਪਾਲਣਾ ਕਰਨ ਜੋ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਹਨ, ਅਤੇ ਜੇ ਉਹਨਾਂ ਦੀ ਸਥਿੱਤੀ ਬਦਲਦੀ ਹੈ (ਉਦਾਹਰਣ ਵਜੋਂ ਜੇ ਉਹਨਾਂ ਦੀ ਕਰੋਨਾਵਾਇਰਸ (COVID-19) ਦੀ ਜਾਂਚ ਪੌਜ਼ਿਟਿਵ ਆਉਂਦੀ ਹੈ) ਤਾਂ ਆਪਣੇ ਰੋਜ਼ਗਾਰਦਾਤੇ ਨੂੰ ਦੱਸਣ

ਰੋਜ਼ਗਾਰਦਾਤੇ ਦਾ ਫਰਜ਼ ਬਣਦਾ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਨਾਲ ਸਬੰਧਿਤ ਖਤਰਿਆਂ ਨੂੰ ਖਤਮ ਕਰਨ ਜਾਂ ਘਟਾਉਣ, ਇਸ ਵਿੱਚ ਯਕੀਨੀ ਬਨਾਉਣਾ ਸ਼ਾਮਲ ਹੈ ਕਿ:

  • DHHS ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੇ ਹਿਸਾਬ ਨਾਲ ਕਰਮਚਾਰੀਆਂ ਨੂੰ ਪਤਾ ਹੋਵੇ ਕਿ ਕੀ ਕਰਨਾ ਹੈ ਜਾਂ ਕਿਸ ਨੂੰ ਸੂਚਿਤ ਕਰਨਾ ਹੈ ਕਿ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਉਹਨਾਂ ਨੂੰ ਸ਼ੱਕ ਹੈ ਕਿ ਉਹ ਰੋਗ ਗ੍ਰਸਤ ਹਨ (ਲਿੰਕ ਹੇਠਾਂ ਵੇਖੋ)
  • ਕੋਈ ਵੀ ਬਿਮਾਰ ਕਰਮਚਾਰੀ ਕੰਮ ਦੀ ਜਗ੍ਹਾ ਉੱਤੇ ਨਾ ਆਵੇ, ਉਹਨਾਂ ਕਰਮਚਾਰੀਆਂ ਦੇ ਸਮੇਤ ਜਿੰਨ੍ਹਾਂ ਦੀ ਕਰੋਨਾਵਾਇਰਸ (COVID-19) ਦੀ ਜਾਂਚ ਹੋਈ ਹੈ ਜਾਂ ਜਿੰਨ੍ਹਾਂ ਦੀ ਕਰੋਨਾਵਾਇਰਸ (COVID-19) ਵਜੋਂ ਪੁਸ਼ਟੀ ਹੋਈ ਹੈ

ਕਰਮਚਾਰੀਆਂ ਨੂੰ ਆਪਣੇ ਰੋਜ਼ਗਾਰਦਾਤੇ ਨੂੰ ਜਿੰਨ੍ਹੀ ਛੇਤੀ ਸੰਭਵ ਹੋਵੇ ਦੱਸ ਦੇਣਾ ਚਾਹੀਦਾ ਹੈ, ਜੇ ਉਹਨਾਂ ਦੀ ਪਛਾਣ ਕਰੋਨਾਵਾਇਰਸ (COVID-19) ਪੌਜ਼ਿਟਿਵ ਵਜੋਂ ਹੋਈ ਹੈ, ਖਾਸ ਤੌਰ ਤੇ ਜੇ ਉਹ ਕੰਮ ਦੀ ਜਗ੍ਹਾ ਵਿੱਚ ਸਨ।

ਰੋਜ਼ਗਾਰਦਾਤਿਆਂ ਨੂੰ ਤੁਰੰਤ DHHS ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜੇ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਕਰੋਨਾਵਾਇਰਸ (COVID-19) ਵਜੋਂ ਪੁਸ਼ਟੀ ਵਾਲਾ ਕੋਈ ਮਾਮਲਾ ਸੀ।

ਕੰਮ ਦੀ ਜਗ੍ਹਾ ਵਿੱਚ ਹਰ ਕਿਸੇ ਨੂੰ ਚੰਗੀ ਸਾਫ-ਸਫਾਈ ਦਾ ਅਭਿਆਸ ਇਸ ਤਰ੍ਹਾਂ ਕਰਨਾ ਚਾਹੀਦਾ ਹੈ:

  • ਬਾਕਾਇਦਾ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ (ਘੱਟੋ ਘੱਟ 20 ਸਕਿੰਟਾਂ ਲਈ) ਜਾਂ ਅਲਕੋਹਲ ਆਧਾਰਿਤ ਹੱਥ ਸਾਫ ਕਰਨ ਵਾਲੇ ਨਾਲ ਸਾਫ ਕਰੋ (ਘੱਟੋ ਘੱਟ 60% ਅਲਕੋਹਲ)
  • ਜੇ ਹੱਥ ਗੰਦੇ ਵਿਖਾਈ ਦਿੰਦੇ ਹੋਣ ਤਾਂ ਉਹਨਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ
  • ਆਪਣੇ ਹੱਥਾਂ ਨੂੰ ਹਮੇਸ਼ਾਂ ਸਾਬਣ ਅਤੇ ਪਾਣੀ ਨਾਲ ਧੋਵੋ:
    • ਖਾਣ ਤੋਂ ਪਹਿਲਾਂ
    • ਟਾਇਲਟ ਜਾਣ ਤੋਂ ਬਾਅਦ
    • ਜਨਤਕ ਜਗ੍ਹਾ ਉੱਤੇ ਜਾਣ ਤੋਂ ਬਾਅਦ
    • ਖੰਘਣ, ਛਿੱਕਣ ਜਾਂ ਨੱਕ ਸਾਫ ਕਰਨ ਤੋਂ ਬਾਅਦ
  • ਖੰਘਦੇ ਅਤੇ ਛਿੱਕਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕੋ, ਅਤੇ ਵਰਤੇ ਹੋਏ ਟਿਸ਼ੂਆਂ ਨੂੰ ਤੁਰੰਤ ਕੂੜੇਦਾਨ ਵਿੱਚ ਸੁੱਟੋ
  • ਆਪਣੇ ਅਤੇ ਦੂਸਰਿਆ ਦੇ ਵਿੱਚਕਾਰ ਘੱਟੋ ਘੱਟ 1.5 ਮੀਟਰ ਦੂਰੀ ਬਣਾਈ ਰੱਖੋ
  • ਜ਼ਿਆਦਾ ਛੂਹੇ ਜਾਂਦੇ ਤਲਾਂ ਨੂੰ ਬਾਕਾਇਦਾ ਸਾਫ ਅਤੇ ਰੋਗਾਣੂ-ਰਹਿਤ ਕਰੋ, ਜਿਵੇਂ ਕਿ ਫੋਨ, ਕੀਅ-ਬੋਰਡ, ਦਰਵਾਜ਼ਿਆਂ ਦੇ ਮੁੱਠੇ, ਬੱਤੀਆਂ ਦੇ ਸਵਿੱਚ ਅਤੇ ਮੇਜ਼ਾਂ ਦੇ ਉਪਰਲੇ ਹਿੱਸੇ
  • ਜੇ ਉਹ ਬਿਮਾਰ ਹਨ ਤਾਂ ਸਿਹਤ ਪੇਸ਼ੇਵਰ ਨੂੰ ਮਿਲਣ, ਅਤੇ ਕੰਮ ਦੀ ਜਗ੍ਹਾ ਅਤੇ ਦੂਸਰੀਆਂ ਜਨਤਕ ਥਾਵਾਂ ਤੋਂ ਪਰ੍ਹੇ ਰਹਿਣਾ

ਆਮ ਕੰਮ ਵਾਲੀ ਜਗ੍ਹਾ ਦੀ ਥਾਂ ਕਿਸੇ ਦੂਸਰੀਆਂ ਜਗ੍ਹਾਵਾਂ ਤੋਂ ਕੰਮ ਕਰਨਾ

ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਦਾ ਨਿਰਦੇਸ਼ ਇਹ ਹੈ ਕਿ ਜੇ ਤੁਸੀਂ ਘਰੋਂ ਕੰਮ ਕਰ ਸਕਦੇ ਹੋ, ਤੁਸੀਂ ਲਾਜ਼ਮੀ ਕਰੋ।

ਕੀ ਘਰੋਂ ਕੰਮ ਕਰਨਾ ਵਿਹਾਰਕ ਤੌਰ ਤੇ ਉਚਿੱਤ ਹੈ, ਇਹ ਕੰਮ ਦੀ ਜਗ੍ਹਾ ਦੀਆਂ ਖਾਸੀਅਤਾਂ, ਦੂਰੋਂ ਬੈਠ ਕੇ ਕੰਮ ਕਰਨ ਵਾਸਤੇ ਕਰਮਚਾਰੀਆਂ ਲਈ ਉਪਲਬਧ ਸਹੂਲਤਾਂ ਅਤੇ ਕਰਮਚਾਰੀਆਂ ਦੀ ਘਰੋਂ ਬੈਠ ਕੇ ਕੰਮ ਨੂੰ ਸੁਰੱਖਿਅਤ ਤਰੀਕੇ ਨਾਲ ਕਰਨ ਦੀ ਯੋਗਤਾ ਉੱਤੇ ਨਿਰਭਰ ਕਰਦਾ ਹੈ।

ਇਹ ਫੈਸਲੇ ਲੈਂਦੇ ਸਮੇਂ ਕਿ ਕੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨਾ ਚਾਹੀਦਾ ਹੈ, ਰੋਜ਼ਗਾਰਦਾਤਿਆਂ ਨੂੰ ਕਰਨਾ ਚਾਹੀਦਾ ਹੈ:

  • ਕਰਮਚਾਰੀਆਂ ਅਤੇ HSRs ਨਾਲ ਸਲਾਹ ਮਸ਼ਵਰਾ
  • ਵਿਚਾਰੋ ਕਿ ਇਕ ਵੱਖਰੀ ਜਗ੍ਹਾ ਤੋਂ ਕੰਮ ਕਰਨ ਨਾਲ ਕੀ ਵਾਧੂ ਖਤਰੇ ਪੈਦਾ ਹੋਣਗੇ
  • ਕਰੋਨਾਵਾਇਰਸ (COVID-19) ਦੇ ਖਤਰਿਆਂ ਅਤੇ ਨਿਗਰਾਨੀ ਦੇ ਉਚਿੱਤ ਕਦਮਾਂ ਦੇ ਸਬੰਧੀ ਤਾਜ਼ਾ ਜਾਣਕਾਰੀ ਰੱਖੋ
  • ਕਰਮਚਾਰੀ ਅਤੇ ਰੋਜ਼ਗਾਰਦਾਤਾ ਸੰਸਥਾਵਾਂ ਅਤੇ ਕਾਨੂੰਨੀ ਪ੍ਰਦਾਤਿਆਂ ਕੋਲੋਂ ਸਲਾਹ ਦੇ ਸਮੇਤ ਉਹਨਾਂ ਦੇ ਹਾਲਾਤਾਂ ਬਾਰੇ ਖਾਸ ਸਲਾਹ ਲਵੋ

ਕੰਮ ਕਰਨ ਦੀਆਂ ਕੁਝ ਜਗ੍ਹਾਵਾਂ ਵਾਸਤੇ ਦੂਰੋਂ ਬੈਠ ਕੇ ਕੰਮ ਕਰਨਾ ਵਿਹਾਰਕ ਤੌਰ ਤੇ ਮੁਨਾਸਿਬ ਨਹੀਂ ਹੈ (ਜਿਵੇਂ ਕਿ ਜੋ ਗਾਹਕ ਨਾਲ ਆਹਮੋ-ਸਾਹਮਣੇ ਗੱਲ ਕਰਦੇ ਹਨ ਜਾਂ ਉਹ ਕੰਮ ਜਿਸ ਵਿੱਚ ਵਿਸ਼ੇਸ਼ ਮਸ਼ੀਨਾਂ ਜਾਂ ਉਪਕਰਣਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ)। ਜਦੋਂ ਇਹ ਲਾਗੂ ਹੋਵੇ, ਛੂਤ ਦੇ ਖਤਰੇ ਨੂੰ ਘਟਾਉਣ ਵਾਸਤੇ ਦੂਸਰੀਆਂ ਨਿਗਰਾਨੀਆਂ ਜਿਵੇਂ ਕਿ ਛੂਤ ਨੂੰ ਕਾਬੂ ਕਰਨ ਦੀਆਂ ਕਾਰਵਾਈਆਂ ਅਤੇ ਸਰੀਰਕ ਦੂਰੀ ਦੇ ਦੂਸਰੇ ਰੂਪਾਂ ਨੂੰ ਲਾਜ਼ਮੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਕਾਨੂੰਨੀ ਫਰਜ਼

ਪੇਸ਼ੇਵਰ ਸਿਹਤ ਤੇ ਸੁਰੱਖਿਆ ਕਾਨੂੰਨ 2004 (OHS Act) ਦੇ ਅਧੀਨ ਰੋਜ਼ਗਾਰਦਾਤਿਆਂ ਦੇ ਫਰਜ਼ ਬਣਦੇ ਹਨ, ਇਹਨਾਂ ਵਿੱਚ ਸ਼ਾਮਲ ਹਨ ਕਿ ਉਹ ਜਿੰਨ੍ਹਾਂ ਵੀ ਮੁਨਾਸਿਬ ਤੌਰ ਤੇ ਵਿਹਾਰਕ ਹੋਵੇ ਉਨ੍ਹਾਂ ਲਾਜ਼ਮੀ ਕਰਨ:

  • ਵਾਤਾਵਰਣ ਪ੍ਰਦਾਨ ਕਰਨ ਅਤੇ ਬਣਾਈ ਰੱਖਣ ਜੋ ਕਿ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਮਾਨਸਿਕ ਸਿਹਤ ਸਮੇਤ ਸਿਹਤ ਨੂੰ ਖਤਰਿਆਂ ਤੋਂ ਬਿਨਾਂ ਹੋਵੇ ਅਤੇ ਸੁਰੱਖਿਅਤ ਹੋਵੇ
  • ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਨੂੰ ਇਹੋ ਜਿਹੀ ਜਾਣਕਾਰੀ, ਨਿਰਦੇਸ਼, ਸਿਖ਼ਾਈ ਜਾਂ ਨਿਗਰਾਨੀ ਪ੍ਰਦਾਨ ਕਰਨੀ ਜੋ ਕਿ ਉਹਨਾਂ ਨੂੰ ਆਪਣਾ ਕੰਮ ਸੁਰੱਖਿਅਤ ਅਤੇ ਸਿਹਤ ਨੂੰ ਬਿਨਾਂ ਖਤਰੇ ਦੇ ਕਰਨ ਦੇ ਯੋਗ ਬਨਾਉਣ ਲਈ ਜ਼ਰੂਰੀ ਹੋਵੇ
  • ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਣਾ
  • ਰੋਜ਼ਗਾਰਦਾਤੇ ਦੇ ਪ੍ਰਬੰਧ ਅਤੇ ਨਿਗਰਾਨੀ ਹੇਠਲੀ ਕਿਸੇ ਵੀ ਕੰਮ ਦੀ ਜਗ੍ਹਾ ਉੱਤੇ ਹਾਲਾਤਾਂ ਦੀ ਨਿਗਰਾਨੀ ਕਰਨੀ
  • ਕਰਮਚਾਰੀਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ (ਜਿੱਥੇ ਉਚਿੱਤ ਹੋਵੇ) ਦੇ ਸਮੇਤ, ਸਿਹਤ ਤੇ ਸੁਰੱਖਿਆ ਸਬੰਧੀ ਜਾਣਕਾਰੀ ਪ੍ਰਦਾਨ ਕਰਨੀ
  • ਯਕੀਨੀ ਬਨਾਉਣਾ ਕਿ ਰੋਜ਼ਗਾਰਦਾਤੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਦੇ ਕਰਕੇ ਰੋਜ਼ਗਾਰਦਾਤੇ ਦੇ ਕਰਮਚਾਰੀਆਂ ਤੋਂ ਇਲਾਵਾ ਦੂਸਰੇ ਵਿਅਕਤੀ ਆਪਣੀ ਸਿਹਤ ਤੇ ਸੁਰੱਖਿਆ ਸਬੰਧੀ ਖਤਰਿਆਂ ਦੇ ਸੰਪਰਕ ਵਿੱਚ ਨਾ ਆਉਣ
  • ਸਿਹਤ ਜਾਂ ਸੁਰੱਖਿਆ ਨਾਲ ਸਬੰਧਿਤ ਕਿਸੇ ਵੀ ਮੁੱਦਿਆਂ, ਜੇ ਕੋਈ ਹੋਵੇ, ਜੋ ਸਿੱਧੇ ਅਸਰ ਕਰਦੇ ਹਨ, ਜਾਂ ਜਿੰਨ੍ਹਾਂ ਦੀ ਸਿੱਧਾ ਅਸਰ ਕਰਨ ਦੀ ਸੰਭਾਵਨਾ ਹੈ, ਦੇ ਬਾਰੇ ਕਰਮਚਾਰੀਆਂ ਅਤੇ HSRs ਨਾਲ ਸਲਾਹ ਮਸ਼ਵਰਾ ਕਰਨਾ

OHS ਕਾਨੂੰਨ ਦੇ ਅਧੀਨ ਕਰਮਚਾਰੀਆਂ ਦੇ ਵੀ ਫਰਜ਼ ਹਨ, ਇਹਨਾਂ ਵਿੱਚ ਸ਼ਾਮਲ ਹਨ ਕਿ ਉਹ ਲਾਜ਼ਮੀ ਕਰਨ:

  • ਆਪਣੀ ਸਿਹਤ ਤੇ ਸੁਰੱਖਿਆ ਦੀ ਮੁਨਾਸਿਬ ਸੰਭਾਲ ਕਰਨ
  • ਉਹਨਾਂ ਵਿਅਕਤੀਆਂ ਦੀ ਸਿਹਤ ਤੇ ਸੁਰੱਖਿਆ ਦੀ ਮੁਨਾਸਿਬ ਸੰਭਾਲ ਕਰਨ ਜੋ ਕੰਮ ਦੀ ਜਗ੍ਹਾ ਵਿੱਚ ਕਰਮਚਾਰੀ ਦੀਆਂ ਕਾਰਵਾਈਆਂ ਜਾਂ ਗਲਤੀਆਂ ਕਰਕੇ ਪ੍ਰਭਾਵਿਤ ਹੋ ਸਕਦੇ ਹਨ
  • OHS ਕਾਨੂੰਨ ਦੇ ਅਧੀਨ ਜਾਂ ਇਸ ਦੀਆਂ ਲੋੜਾਂ ਨੂੰ ਲਾਗੂ ਕਰਨ ਲਈ ਰੋਜ਼ਗਾਰਦਾਤੇ ਵੱਲੋਂ ਕੀਤੀ ਗਈ ਕਿਸੇ ਕਾਰਵਾਈ ਵਾਸਤੇ ਆਪਣੇ ਰੋਜ਼ਗਾਰਦਾਤੇ ਨਾਲ ਮਿਲਵਰਤਣ ਕਰਨ