ਕਰਮਚਾਰੀ ਮਨੋ-ਸਮਾਜਿਕ ਤੱਥ ਸ਼ੀਟ: ਕੰਮ-ਸੰਬੰਧਿਤ ਹਿੰਸਾ

ਇਹ ਮਾਰਗਦਰਸ਼ਨ ਕਰਮਚਾਰੀਆਂ ਨੂੰ ਕੰਮ-ਸੰਬੰਧਿਤ ਹਿੰਸਾ, ਉਹਨਾਂ ਦੀਆਂ ਡਿਊਟੀਆਂ ਅਤੇ ਜੇਕਰ ਉਹਨਾਂ ਨੂੰ ਕੰਮ-ਸੰਬੰਧਿਤ ਹਿੰਸਾ ਦੀ ਘਟਨਾ ਦਾ ਅਨੁਭਵ ਹੁੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

Shape

ਇਸ ਵਿੱਚ ਕੀ ਸ਼ਾਮਲ ਹੈ

ਕੰਮ-ਸੰਬੰਧਿਤ ਹਿੰਸਾ ਵਿੱਚ ਉਹ ਘਟਨਾਵਾਂ ਸ਼ਾਮਲ ਹੁੰਦੀਆਂ ਹਨ ਜਦੋਂ ਕਿਸੇ ਵਿਅਕਤੀ ਨਾਲ ਉਸਦੇ ਕੰਮ ਨਾਲ ਸੰਬੰਧਿਤ ਹਾਲਾਤਾਂ ਵਿੱਚ ਦੁਰਵਿਵਹਾਰ, ਧਮਕੀ ਜਾਂ ਹਮਲਾ ਕੀਤਾ ਜਾਂਦਾ ਹੈ। ਕੰਮ-ਸੰਬੰਧਿਤ ਹਿੰਸਾ ਸਹਿ-ਕਰਮਚਾਰੀਆਂ, ਗਾਹਕਾਂ, ਅਸਾਮੀਆਂ, ਮਰੀਜ਼ਾਂ, ਠੇਕੇਦਾਰਾਂ, ਹਿਰਾਸਤ ਵਿਚਲੇ ਲੋਕਾਂ ਅਤੇ ਆਮ ਲੋਕਾਂ ਤੋਂ ਆ ਸਕਦੀ ਹੈ।

ਇਹ ਤੱਥ ਸ਼ੀਟ ਉਹਨਾਂ ਖ਼ਤਰਿਆਂ ਦੀ ਪਛਾਣ ਕਰਦੀ ਹੈ ਜੋ ਕੰਮ-ਸੰਬੰਧਿਤ ਹਿੰਸਾ ਨੂੰ ਵਧਾ ਸਕਦੇ ਹਨ ਅਤੇ ਕਰਮਚਾਰੀਆਂ ਨੂੰ ਕੰਮ ਵਾਲੀ ਥਾਂ 'ਤੇ ਆਪਣੀ ਅਤੇ ਦੂਜਿਆਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਵਿਚਾਰ ਕਰਨ ਵਿੱਚ ਸਹਾਇਤਾ ਕਰਦੇ ਹਨ।