ਯੁਵਾ ਕਰਮਚਾਰੀ: ਰੁਜ਼ਗਾਰਦਾਤਾਵਾਂ ਲਈ ਜਾਣਕਾਰੀ

ਚੰਗੀ ਲੀਡਰਸ਼ਿਪ ਯੁਵਾ ਕਰਮਚਾਰੀਆਂ ਨੂੰ ਬੀਮਾਰੀ ਅਤੇ ਸੱਟ ਤੋਂ ਬਚਾਉਣ ਵਿੱਚ ਮੱਦਦ ਕਰਦੀ ਹੈ।

Shape

ਯੁਵਾ ਕਰਮਚਾਰੀਆਂ ਵਿੱਚ ਨਿਵੇਸ਼ ਕਰੋ

ਯੁਵਾ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦਾ ਕਾਰੋਬਾਰੀ ਮਾਮਲਾ ਸਪੱਸ਼ਟ ਹੈ। ਯੁਵਾ ਕਰਮਚਾਰੀ ਵਿਕਟੋਰੀਆ ਦੀਆਂ ਨੌਕਰੀਆਂ ਲਈ ਬਹੁਤ ਸਾਰੇ ਛੋਟੇ ਅਤੇ ਲੰਬੇ ਸਮੇਂ ਦੇ ਲਾਭ ਲਿਆਉਂਦੇ ਹਨ, ਜਿਸ ਵਿੱਚ ਸ਼ਾਮਲ ਹਨ:

 • ਨਵੀਨਤਾ ਅਤੇ ਰਚਨਾਤਮਕਤਾ
 • ਨਵੇਂ ਹੁਨਰ ਅਤੇ ਆਸ਼ਾਵਾਦ
 • ਭਵਿੱਖ ਦੇ ਹੁਨਰਮੰਦ ਲੋਕਾਂ ਦੀ ਤਿਆਰ ਪਾਈਪਲਾਈਨ ਅਤੇ ਹੁਨਰ ਦੇ ਪਾੜੇ ਦੇ ਵਿਰੁੱਧ ਸੁਰੱਖਿਆ

ਚੰਗੀ ਲੀਡਰਸ਼ਿਪ ਯੁਵਾ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦੀ ਹੈ

ਜਦੋਂ ਕਰਮਚਾਰੀਆਂ ਨੂੰ ਪਤਾ ਹੁੰਦਾ ਹੈ ਕਿ ਲੀਡਰਸ਼ਿਪ ਅਹੁਦਿਆਂ ਵਾਲੇ ਲੋਕਾਂ ਲਈ ਸਿਹਤ ਅਤੇ ਸੁਰੱਖਿਆ ਅਹਿਮ ਹੈ, ਤਾਂ ਕਰਮਚਾਰੀਆਂ ਵੱਲੋਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਚਿੰਤਾਵਾਂ ਦੀ ਰਿਪੋਰਟ ਕਰਨ ਬਾਰੇ ਪ੍ਰੇਰਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਇਹ ਬਹੁਤ ਜ਼ਰੂਰੀ ਹੈ ਕਿ ਰੁਜ਼ਗਾਰਦਾਤਾ, ਪ੍ਰਬੰਧਕ, ਸੁਪਰਵਾਈਜ਼ਰ, HSR ਨੁਮਾਇੰਦੇ ਅਤੇ ਪੁਰਾਣੇ ਕਰਮਚਾਰੀ ਯੁਵਾ ਕਰਮਚਾਰੀਆਂ ਨੂੰ ਉਹਨਾਂ ਦੀ ਪਹਿਲੇ ਦਿਨ ਦੀ ਜਾਣ-ਪਛਾਣ ਮੀਟਿੰਗ ਅਤੇ ਸਿਖਲਾਈ ਦੌਰਾਨ ਦੱਸੇ ਗਏ OHS ਰਵੱਈਆਂ ਦੀ ਉਦਾਹਰਣ ਪੇਸ਼ ਕਰਨ ਅਤੇ ਆਪਣੇ ਵਿਵਹਾਰ ਵਿੱਚ ਝਲਕਾਉਣ। ਯੁਵਾ ਕਰਮਚਾਰੀ ਕੰਮ ਵਾਲੀ ਥਾਂ ਦੇ ਸਿਹਤ ਅਤੇ ਸੁਰੱਖਿਆ ਸੱਭਿਆਚਾਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਲੀਡਰਾਂ ਤੇ ਭਰੋਸਾ ਕਰਦੇ ਹਨ।

ਯੁਵਾ ਕਰਮਚਾਰੀਆਂ ਲਈ ਇੱਕ ਮਿਸਾਲ ਕਾਇਮ ਕਰਕੇ, OHS ਮੁੱਦਿਆਂ ਬਾਰੇ ਖੁੱਲ੍ਹੀ ਅਤੇ ਨਿਯਮਤ ਗੱਲਬਾਤ ਕਰਕੇ, ਅਤੇ ਜ਼ੋਖਮ ਭਰੀਆਂ ਨੌਕਰੀਆਂ ਦੀ ਰਿਪੋਰਟ ਕਰਨ ਲਈ ਚੈਨਲਾਂ ਨੂੰ ਅੱਗੇ ਵਧਾਉਣਾ ਜਾਰੀ ਰੱਖ ਕੇ, ਤੁਸੀਂ ਯੁਵਾ ਕਰਮਚਾਰੀਆਂ ਨੂੰ ਕੰਮ ਨਾਲ ਸੰਬੰਧਿਤ ਸੱਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਮੱਦਦ ਕਰ ਸਕਦੇ ਹੋ।

ਯੁਵਾ ਕਰਮਚਾਰੀਆਂ ਨੂੰ ਸੁਰੱਖਿਅਤ ਰੱਖੋ

ਵਿਕਟੋਰੀਆ ਦੇ ਸਿਹਤ ਅਤੇ ਸੁਰੱਖਿਆ ਕਾਨੂੰਨਾਂ ਦੇ ਤਹਿਤ, ਤੁਹਾਨੂੰ ਆਪਣੇ ਕਰਮਚਾਰੀਆਂ ਲਈ ਸੁਰੱਖਿਅਤ ਅਤੇ ਸਿਹਤ ਜ਼ੋਖਮਾਂ ਤੋਂ ਮੁਕਤ ਕੰਮ ਕਰਨ ਵਾਲਾ ਮਾਹੌਲ ਪ੍ਰਦਾਨ ਕਰਨਾ ਅਤੇ ਕਾਇਮ ਰੱਖਣਾ ਲਾਜ਼ਮੀ ਹੈ, ਜਿੱਥੋਂ ਤੱਕ ਇਹ ਵਾਜਬ ਤੌਰ ਤੇ ਵਿਹਾਰਕ ਹੈ। ਇੱਕ ਰੁਜ਼ਗਾਰਦਾਤਾ ਵਜੋਂ, ਤੁਹਾਡੇ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜੋ ਯੁਵਾ ਕਰਮਚਾਰੀਆਂ ਨੂੰ ਸੱਟ ਲੱਗਣ ਦੇ ਜ਼ੋਖਮ ਨੂੰ ਘਟਾਉਣ ਲਈ ਜ਼ਰੂਰੀ ਹਨ, ਜਿਸ ਵਿੱਚ ਹੇਠਾਂ ਦਿੱਤੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ:

 • ਕਰਮਚਾਰੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਨੂੰ ਪੂਰਾ ਕਰਨ ਦੇ ਯੋਗ ਬਣਾਉਣ ਲਈ ਲੋੜੀਂਦੀ ਜਾਣਕਾਰੀ, ਨਿਰਦੇਸ਼, ਸਿਖਲਾਈ ਅਤੇ ਨਿਗਰਾਨੀ ਪ੍ਰਦਾਨ ਕਰਨਾ
 • ਜਿੱਥੋਂ ਤੱਕ ਵਾਜਬ ਤੌਰ 'ਤੇ ਵਿਵਹਾਰਕ ਹੈ, ਸੁਰੱਖਿਅਤ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਕੰਮ ਦੀਆਂ ਪ੍ਰਣਾਲੀਆਂ ਪ੍ਰਦਾਨ ਕਰਨਾ ਅਤੇ ਬਣਾਈ ਰੱਖਣਾ
 • ਜਿੱਥੋਂ ਤੱਕ ਸੰਭਵ ਹੋ ਸਕੇ ਕੰਮ ਵਾਲੀ ਥਾਂ ਨੂੰ ਸੁਰੱਖਿਅਤ ਅਤੇ ਸਿਹਤ ਲਈ ਖ਼ਤਰੇ ਤੋਂ ਮੁਕਤ ਹੋਣ ਲਈ ਬਣਾਈ ਰੱਖਣਾ

ਇਨ੍ਹਾਂ ਕੰਮਾਂ ਦੇ ਉਦੇਸ਼ ਲਈ, 'ਕਰਮਚਾਰੀਆਂ' ਵਿੱਚ ਠੇਕੇਦਾਰ, ਉਪ-ਠੇਕੇਦਾਰ, ਠੇਕੇਦਾਰ ਦੇ ਕਰਮਚਾਰੀ ਅਤੇ ਮਜ਼ਦੂਰਾਂ ਨੂੰ ਰੱਖਣ ਵਾਲੇ ਕਰਮਚਾਰੀ ਸ਼ਾਮਿਲ ਹੁੰਦੇ ਹਨ। ਕਰਮਚਾਰੀ ਉਹ ਹੁੰਦੇ ਹਨ ਜਿਨ੍ਹਾਂ ਕੋਲ ਰੁਜ਼ਗਾਰ ਜਾਂ ਸਿਖਲਾਈ ਦਾ ਇਕਰਾਰਨਾਮਾ ਹੁੰਦਾ ਹੈ। ਵਲੰਟੀਅਰ ਕਰਮਚਾਰੀ ਨਹੀਂ ਹੁੰਦੇ ਹਨ, ਭਾਵੇਂ ਉਹ ਰਹਿਣ-ਸਹਿਣ ਦੇ ਖ਼ਰਚੇ ਪ੍ਰਾਪਤ ਕਰਦੇ ਹਨ।

ਰੁਜ਼ਗਾਰਦਾਤਾਵਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਲੋਕ ਜੋ ਕਰਮਚਾਰੀ ਨਹੀਂ ਹਨ, ਰੁਜ਼ਗਾਰਦਾਤਾ ਦੇ ਵਿਵਹਾਰ ਤੋਂ ਪੈਦਾ ਹੋਣ ਵਾਲੇ ਸਿਹਤ ਅਤੇ ਸੁਰੱਖਿਆ ਦੇ ਜ਼ੋਖਮ ਦਾ ਸਾਹਮਣਾ ਨਹੀਂ ਕਰਦੇ ਹਨ।

ਹੇਠਾਂ ਕੁੱਝ ਖ਼ਾਸ ਕਦਮ ਹਨ ਜੋ ਤੁਸੀਂ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਯੁਵਾ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਚੁੱਕ ਸਕਦੇ ਹੋ:

ਜਾਣਕਾਰੀ ਪ੍ਰਦਾਨ ਕਰੋ

ਇਹ ਯਕੀਨੀ ਬਣਾਓ ਕਿ ਯੁਵਾ ਕਰਮਚਾਰੀਆਂ ਨੂੰ ਸਹੀ ਪਹਿਲੇ ਦਿਨ ਦੀ ਜਾਣ-ਪਛਾਣ ਸਿਖਲਾਈ ਮਿਲੇ। ਯੁਵਾ ਕਰਮਚਾਰੀਆਂ ਲਈ ਸਿਹਤ ਅਤੇ ਸੁਰੱਖਿਆ ਪਹਿਲੇ ਦਿਨ ਦੀ ਜਾਣ-ਪਛਾਣ ਸਿਖਲਾਈ ਦੇ ਮੁੱਖ ਭਾਗਾਂ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ:

 • ਅਸੁਰੱਖਿਅਤ ਕੰਮ ਦੀ ਪਛਾਣ ਕਰਨ ਅਤੇ ਰਿਪੋਰਟ ਕਰਨ ਦੇ ਤਰੀਕੇ ਸਮੇਤ OHS ਨਾਲ ਜਾਣ-ਪਛਾਣ
 • ਕੰਮ ਵਾਲੀ ਥਾਂ ਦੇ ਖ਼ਤਰੇ ਅਤੇ ਜ਼ੋਖਮ ਨਿਯੰਤਰਣ ਉਪਾਅ
 • OHS ਨੀਤੀਆਂ ਅਤੇ ਪ੍ਰਕਿਰਿਆਵਾਂ
 • ਫਸਟ ਏਡ ਅਤੇ ਐਮਰਜੈਂਸੀ
 • ਟੂਰ ਅਤੇ ਪੇਸ਼ਕਾਰੀਆਂ, ਜਿਸ ਵਿੱਚ ਸਿਹਤ ਅਤੇ ਸੁਰੱਖਿਆ ਨੁਮਾਇੰਦੇ (HSR) ਸ਼ਾਮਲ ਹਨ।

ਸਿੱਖਿਆ ਅਤੇ ਸਿਖਲਾਈ ਦਿਓ

ਯਕੀਨੀ ਬਣਾਓ ਕਿ ਕਰਮਚਾਰੀ ਇਹ ਸਮਝਦੇ ਹਨ ਕਿ ਆਪਣੇ ਕੰਮ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਕਰਨਾ ਹੈ। ਯੁਵਾ ਕਰਮਚਾਰੀਆਂ ਨੂੰ ਕਾਰਜ-ਵਿਸ਼ੇਸ਼ ਹਦਾਇਤਾਂ ਅਤੇ ਸਿਖਲਾਈ ਪ੍ਰਦਾਨ ਕਰਦੇ ਸਮੇਂ 'ਮੈਨੂੰ ਦੱਸੋ, ਮੈਨੂੰ ਦਿਖਾਓ, ਮੈਨੂੰ ਦੇਖੋ' ਪਹੁੰਚ ਦੀ ਵਰਤੋਂ ਕਰੋ। ਇਸ ਪਹੁੰਚ ਦੇ ਤਿੰਨ ਪੜਾਅ ਹਨ:

 1. ਮੈਨੂੰ ਦੱਸੋ - ਯੁਵਾ ਕਰਮਚਾਰੀ ਨੂੰ ਕੰਮ ਬਾਰੇ ਸਪੱਸ਼ਟ ਅਤੇ ਵਿਸਥਾਰ ਵਿੱਚ ਦੱਸੋ, ਮੁੱਖ ਤੱਤਾਂ ਨੂੰ ਉਜਾਗਰ ਕਰੋ ਅਤੇ ਦਸਤਾਵੇਜ਼ੀ ਪ੍ਰਕਿਰਿਆ ਬਾਰੇ ਦੱਸੋ।
 2. ਮੈਨੂੰ ਦਿਖਾਓ - ਜਦੋਂ ਯੁਵਾ ਕਰਮਚਾਰੀ ਤੁਹਾਨੂੰ ਦੇਖ ਰਿਹਾ ਹੁੰਦਾ/ਹੁੰਦੀ ਹੈ ਤਾਂ ਕੰਮ ਕਰਕੇ ਦਿਖਾਓ, ਮੁੱਖ ਤੱਤਾਂ ਦੀ ਵਿਆਖਿਆ ਕਰੋ ਅਤੇ ਯੁਵਾ ਕਰਮਚਾਰੀ ਦੀ ਸਮਝ ਦੀ ਜਾਂਚ ਕਰਨ ਲਈ ਸਵਾਲ ਪੁੱਛੋ।
 3. ਮੈਨੂੰ ਦੇਖੋ - ਯੁਵਾ ਕਰਮਚਾਰੀ ਜਦੋਂ ਕੰਮ ਨੂੰ ਪੂਰਾ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਦੀ ਨਿਗਰਾਨੀ ਕਰੋ ਅਤੇ ਕੰਮ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰਨ ਲਈ ਉਹਨਾਂ ਦਾ ਸਮਰਥਨ ਕਰਨ ਲਈ ਸਪੱਸ਼ਟ ਅਤੇ ਉਸਾਰੂ ਫੀਡਬੈਕ ਦਿਓ।

ਨਿੱਜੀ ਸੁਰੱਖਿਆ ਉਪਕਰਨ ਪ੍ਰਦਾਨ ਕਰੋ (PPE)

ਯੁਵਾ ਕਰਮਚਾਰੀਆਂ ਨੂੰ ਲੋੜੀਂਦਾ ਸਾਜ਼ੋ-ਸਾਮਾਨ ਪ੍ਰਦਾਨ ਕਰੋ ਅਤੇ ਉਹਨਾਂ ਨੂੰ ਦਿਖਾਓ ਕਿ ਕਿਸੇ ਵੀ ਸੁਰੱਖਿਆ ਉਪਕਰਨ ਨੂੰ ਕਿਵੇਂ ਪਹਿਨਣਾ/ਵਰਤਣਾ ਹੈ। ਯਕੀਨੀ ਬਣਾਓ ਕਿ ਯੁਵਾ ਕਰਮਚਾਰੀ ਸਮਝਦੇ ਹਨ ਕਿ PPE ਕਿਉਂ ਮਹੱਤਵਪੂਰਨ ਹਨ ਅਤੇ ਇਹ ਕੰਮ ਨਾਲ ਸੰਬੰਧਿਤ ਸੱਟਾਂ ਅਤੇ ਬਿਮਾਰੀਆਂ ਨੂੰ ਕਿਵੇਂ ਰੋਕ ਸਕਦੇ ਹਨ।

ਨਿਗਰਾਨੀ ਕਰੋ

ਖੋਜ ਦਰਸਾਉਂਦੀ ਹੈ ਕਿ ਸੁਪਰਵਾਈਜ਼ਰਾਂ ਅਤੇ ਉਨ੍ਹਾਂ ਦੇ ਯੁਵਾ ਕਰਮਚਾਰੀਆਂ ਵਿਚਕਾਰ ਚੰਗੇ ਰਿਸ਼ਤੇ, ਕੰਮ ਵਾਲੀ ਥਾਂ ਤੇ ਸੱਟਾਂ ਦੇ ਜ਼ੋਖਮ ਨੂੰ ਘਟਾਉਂਦੇ ਹਨ। ਯੁਵਾ ਕਰਮਚਾਰੀ ਅਕਸਰ ਇਸ ਗੱਲ ਬਾਰੇ ਚਿੰਤਤ ਹੁੰਦੇ ਹਨ ਜੇਕਰ ਉਹ ਸਿਹਤ ਅਤੇ ਸੁਰੱਖਿਆ ਸਮੱਸਿਆਵਾਂ ਦੀ ਰਿਪੋਰਟ ਕਰਦੇ ਹਨ ਤਾਂ ਆਪਣੀਆਂ ਸ਼ਿਫਟਾਂ ਜਾਂ ਨੌਕਰੀ ਗੁਆ ਸਕਦੇ ਹਨ। ਸਕਾਰਾਤਮਕ ਕੰਮਕਾਜੀ ਸੰਬੰਧਾਂ ਨੂੰ ਮਿਸਾਲ ਬਣਾਉਣਾ, ਉਸਾਰੂ ਫੀਡਬੈਕ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਸਵਾਲ ਪੁੱਛਦੇ ਰਹਿਣ ਲਈ ਉਤਸ਼ਾਹਿਤ ਕਰਨਾ ਯੁਵਾ ਕਰਮਚਾਰੀਆਂ ਨੂੰ ਬੋਲਣ ਦੀ ਹਿੰਮਤ ਦੇ ਸਕਦਾ ਹੈ।

ਸਲਾਹ-ਮਸ਼ਵਰਾ

ਇੱਕ ਰੁਜ਼ਗਾਰਦਾਤਾ ਵਜੋਂ, ਤੁਸੀਂ ਸਾਰੇ ਕਰਮਚਾਰੀਆਂ ਨਾਲ ਸਿਹਤ ਅਤੇ ਸੁਰੱਖਿਆ ਜਾਣਕਾਰੀ ਸਾਂਝੀ ਕਰਨ ਲਈ ਜ਼ਿੰਮੇਵਾਰ ਹੋ। ਸਿਹਤ ਅਤੇ ਸੁਰੱਖਿਆ ਮੁੱਦਿਆਂ, ਜਿਵੇਂ ਕਿ ਕੰਮ ਵਾਲੀ ਥਾਂ ਦੇ ਜ਼ੋਖਮ ਅਤੇ ਨਿਯੰਤਰਣ ਉਪਾਵਾਂ, ਅਤੇ ਉਹਨਾਂ ਨੂੰ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਕੇ ਯੁਵਾ ਕਰਮਚਾਰੀਆਂ ਨੂੰ ਸ਼ਾਮਲ ਕਰੋ। ਯਕੀਨੀ ਬਣਾਓ ਕਿ ਸਿਹਤ ਅਤੇ ਸੁਰੱਖਿਆ ਨੁਮਾਇੰਦੇ (HSR) ਕੰਮ ਵਾਲੀ ਥਾਂ ਦੇ ਸਿਹਤ ਅਤੇ ਸੁਰੱਖਿਆ ਸੱਭਿਆਚਾਰ ਵਿੱਚ ਸ਼ਾਮਲ ਕੀਤੇ ਜਾਂਦੇ ਹਨ।

ਕੀ ਤੁਹਾਡੇ ਕੋਲ ਕੋਈ ਸਵਾਲ ਹੈ ਅਤੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ?

ਤੁਸੀਂ ਦੁਭਾਸ਼ੀਆ ਸੇਵਾਵਾਂ ਨੂੰ 131 450 ਤੇ ਫ਼ੋਨ ਕਰ ਸਕਦੇ ਹੋ ਅਤੇ ਇੱਕ ਦੁਭਾਸ਼ੀਏ ਨਾਲ ਜੁੜ ਸਕਦੇ ਹੋ ਜੋ ਸਾਡੇ ਵਰਕਸੇਫ਼ ਵਿਕਟੋਰੀਆ ਕਾਲ ਸੈਂਟਰ ਨਾਲ ਤੁਹਾਡੀ ਗੱਲਬਾਤ ਦੌਰਾਨ ਤੁਹਾਡਾ ਮਾਰਗਦਰਸ਼ਨ ਕਰੇਗਾ।

ਵਰਕਸੇਫ਼ ਵਿਕਟੋਰੀਆ ਕੰਮ ਵਾਲੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਜਿਵੇਂ ਕਿ ਸਰੀਰਕ ਜਾਂ ਮਾਨਸਿਕ ਸੱਟਾਂ ਵਿੱਚ ਤੁਹਾਡੀ ਮੱਦਦ ਕਰ ਸਕਦੀ ਹੈ। ਸਾਡੀਆਂ ਸਲਾਹ-ਮਸ਼ਵਰਾ ਸੇਵਾਵਾਂ ਸਵੇਰੇ 7:30 ਵਜੇ ਤੋਂ ਸ਼ਾਮ 6:30 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ 1800 136 089 'ਤੇ ਉਪਲਬਧ ਹਨ।